FacebookTwitterg+Mail

'Skull And Bones' 'ਚ ਧਮਾਕੇਦਾਰ ਮਿਊਜ਼ਿਕ ਰਾਹੀਂ ਬੋਹੇਮੀਆ ਪਾਉਣਗੇ ਧਮਾਲਾਂ

    1/3
09 February, 2017 01:07:55 PM
ਅੰਮ੍ਰਿਤਸਰ— ਪੰਜਾਬੀ ਅਤੇ ਇੰਟਰਨੈਸ਼ਨਲ ਰੈਪਰ ਬੋਹੇਮੀਆ ਨੇ ਰੈਪਿੰਗ ਦੀ ਦੁਨੀਆ 'ਚ ਇਕ ਵੱਖਰੀ ਪਛਾਣ ਬਣਾਈ। ਪਹਿਲਾ ਪੰਜਾਬੀ ਰੈਪ ਗਾਣੇ ਗਾਉਣ ਵਾਲੇ ਬੇਹੋਮੀਆ ਨੇ ਆਪਣੀ ਨਵੀਂ ਐਲਬਮ 'ਸਕੱਲ ਐਂਡ ਬੋਨਸ' ਬੀਤੇ ਦਿਨ 8 ਫਰਵਰੀ ਨੂੰ ਰਿਲੀਜ਼ ਕੀਤੀ। ਇਸ ਨੂੰ ਮਿਊਜ਼ਿਕ ਬੋਹੇਮੀਆ ਨੇ ਖੁਦ ਦਿੱਤਾ ਹੈ। ਐਲਬਮ ਦੇ ਪ੍ਰਮੋਸ਼ਨ ਲਈ ਉਹ ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਟੂਰ 'ਤੇ ਹਨ।
ਇਕ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਕੁਝ ਪੱਲ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਅਸਲੀ ਨਾਂ ਰੋਜ਼ਰ ਡੇਵਿਡ ਹੈ। ਕਰਾਂਚੀ 'ਚ ਜਨਮੇ ਬੋਹੇਮੀਆ ਪਾਕਿਸਤਾਨੀ-ਅਮਰੀਕੀ ਰੈਪਰ ਅਤੇ ਮਿਊਜ਼ਿਕ ਡਾਇਰੈਕਟਰ ਵੀ ਹਨ। ਉਹ ਪੰਜਾਬੀ-ਇਸਾਈ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ 'ਚ ਕੰਮ ਕਰਦੇ ਸਨ। ਜਦੋ ਬੋਹੇਮੀਆ ਯੂ.ਐੱਸ ਗਏ ਤਾਂ ਉਨ੍ਹਾਂ ਨੂੰ ਪੰਜਾਬੀ ਅਤੇ ਇੰਗਲੀਸ਼ ਭਾਸ਼ਾ ਨਹੀਂ ਆਉਦੀ ਸੀ। ਉਨ੍ਹਾਂ ਨੇ ਇਹ ਦੋਵੇਂ ਭਾਸ਼ਾ ਖੁਦ ਸਿੱਖੀਆਂ। ਉਹ ਸ਼ਾਇਰੀ ਦੇ ਵੀ ਬਹੁਤ ਵੱਡੇ ਦੀਵਾਨੇ ਹਨ।
16 ਸਾਲ ਦੀ ਉਮਰ 'ਚ ਉਨ੍ਹਾਂ ਦੀ ਮਾਂ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ। ਮਿਊਜ਼ੀਸ਼ੀਅਨ ਬਣਨ ਲਈ ਉਨ੍ਹਾਂ ਨੇ ਸਕੂਲ ਅਤੇ ਘਰ ਛੱਡ ਦਿੱਤਾ। ਜਦੋ ਉਨ੍ਹਾਂ ਦੇ ਕਜ਼ਨ ਨੇ ਇਕ ਹਿੱਪ ਹੋਪ ਪ੍ਰੋਡਿਊਸਰ ਨਾਲ ਉਨ੍ਹਾਂ ਨੂੰ ਮਿਲਵਾਇਆ ਤਾਂ ਬਸ ਉਸ ਸਮੇਂ ਤੋਂ ਉਨ੍ਹਾਂ ਨੇ ਰੈਪਿੰਗ ਕਰਨਾ ਸ਼ੁਰੂ ਕਰ ਦਿੱਤਾ।
ਬੋਹੇਮੀਆ ਦੇ ਫੈਨਜ਼ ਅਮਰੀਕਾ, ਪਾਕਿਸਤਾਨ ਅਤੇ ਇੰਡੀਆ 'ਚ ਫੈਲੇ ਹੋਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਦੇਸੀ ਬੁਆਏਜ਼' ਦਾ ਟਾਈਟਲ ਗਾਣਾ ਵੀ ਗਾਇਆ।

Tags: bohemiaSkull And BonesReleaseAlbumਬੋਹੇਮੀਆਸਕੱਲ ਐਂਡ ਬੋਨਸਐਲਬਮ