FacebookTwitterg+Mail

ਇੰਨੀ ਐਸ਼ ਨਾਲ ਜ਼ਿੰਦਗੀ ਜਿਊਂਦੈ ਰੈਪਰ ਬੋਹੇਮੀਆ, ਕਦੇ ਜ਼ਮੀਨ 'ਤੇ ਸੌਂ ਕੇ ਕੱਟਦਾ ਸੀ ਰਾਤਾਂ (ਦੇਖੋ ਤਸਵੀਰਾਂ)

    1/12
07 February, 2017 10:33:32 PM
ਅੰਮ੍ਰਿਤਸਰ— ਪੰਜਾਬੀ ਅਤੇ ਇੰਟਰਨੈਸ਼ਨਲ ਰੈਪਰ ਬੋਹੇਮੀਆ ਨੇ ਰੈਪਿੰਗ ਦੀ ਦੁਨੀਆ 'ਚ ਇਕ ਵੱਖਰੀ ਪਛਾਣ ਬਣਾਈ। ਸਭ ਤੋਂ ਪਹਿਲਾ ਪੰਜਾਬੀ ਰੈਪ ਗਾਣੇ ਵਾਲੇ ਬੇਹੋਮੀਆ ਆਪਣੀ ਨਵੀਂ ਐਲਬਮ 'ਸਕੱਲ ਐਂਡ ਬੋਨਸ' 8 ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਇਸ ਦਾ ਮਿਊਜ਼ਿਕ ਬੋਹੇਮੀਆ ਨੇ ਖੁਦ ਹੀ ਕੀਤਾ ਹੈ। ਐਲਬਮ ਦੇ ਪ੍ਰਮੋਸ਼ਨ ਲਈ ਉਹ ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਟੂਰ 'ਤੇ ਹਨ। ਇਕ ਇੰਟਰਵਿਊ 'ਚ ਬੋਹੇਮੀਆ ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਅਤੇ ਆਪਣੇ ਕੈਰੀਅਰ ਦੇ ਬਾਰੇ ਦੱਸਿਆ।
33 ਸਾਲ ਦੇ ਬੋਹੇਮੀਆ ਕਦੀ ਯੂ.ਐੱਸ. ਦੀਆਂ ਸੜਕਾ 'ਤੇ ਗਾਣਾ ਗਾਉਂਦੇ ਸਨ ਅਤੇ ਰਾਤ ਸਮੇਂ ਉਹ 'ਚ ਕਾਰ ਜਾਂ ਫਿਰ ਸਟੇਜ਼ ਫਲੋਰ 'ਤੇ ਹੀ ਸੌਂ ਜਾਂਦੇ ਸਨ। ਬੋਹੇਮੀਆ ਰੈਪ ਦੇਸੀ ਹਿਪ ਹੋਪ ਗਾਣੇ ਗਾ ਕੇ ਦੁਨੀਆਭਰ 'ਚ ਮਸ਼ਹੂਰ ਹੋਏ। ਉਨ੍ਹਾਂ ਦੀ ਸਲਾਨਾ ਕਮਾਈ 3.5 ਮਿਲੀਅਨ ਡਾਲਰ (23 ਕਰੋੜ) ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਤ ਵੈਬਸਾਈਟ 'ਤੇ ਦਿੱਤੀ ਹੈ। ਰੈਪ ਦੀ ਦੁਨੀਆ 'ਚ ਨਾਮ ਕਮਾਉਣ ਵਾਲੇ ਬੋਹੇਮੀਆ ਕਈ ਬਾਲੀਵੁੱਡ ਅਤੇ ਹਾਲੀਵੁੱਡ ਸਟਾਰ ਨਾਲ ਦੇਖੇ ਜਾ ਚੁੱਕੇ ਹਨ। ਬੋਹੇਮੀਆ ਲਗਜ਼ਰੀ ਕਾਰਾਂ 'ਚ ਘੁੰਮਦੇ ਹਨ। ਉਕ ਕਈ ਵਾਰ ਹਾਈ ਪ੍ਰੋਫਾਈਲ ਪਾਰਟੀਜ਼ ਦਾ ਅਨੰਦ ਮਾਣਦੇ ਨਜ਼ਰ ਆ ਚੁੱਕੇ ਹਨ।
ਅਸਲੀ ਨਾਂ ਰੋਜ਼ਰ ਡੇਵਿਡ
► ਬੋਹੇਮੀਆ ਦਾ ਅਸਲੀ ਨਾਂ ਰੋਜ਼ਰ ਡੇਵਿਡ ਹੈ। ਕਰਾਂਚੀ 'ਚ ਜਨਮੇ ਬੋਹੇਮੀਆ ਪਾਕਿਸਤਾਨੀ-ਅਮਰੀਕੀ ਰੈਪਰ ਅਤੇ ਮਿਊਜ਼ਿਕ ਡਾਇਰੈਕਟਰ ਵੀ ਹਨ। ਉਹ ਪੰਜਾਬੀ-ਇਸਾਈ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ 'ਚ ਕੰਮ ਕਰਦੇ ਸਨ। ਜਦੋ ਬੋਹੇਮੀਆ ਯੂ.ਐੱਸ ਗਏ ਤਾਂ ਉਨ੍ਹਾਂ ਨੂੰ ਨਾ ਤਾਂ ਪੰਜਾਬੀ ਆਉਂਦੀ ਸੀ ਅਤੇ ਨਾ ਹੀ ਇੰਗਲੀਸ਼। ਉਨ੍ਹਾਂ ਨੇ ਇਹ ਦੋਵੇਂ ਭਾਸ਼ਾ ਖੁਦ ਸਿੱਖੀਆਂ। ਉਹ ਸ਼ਾਇਰੀ ਦੇ ਵੀ ਬਹੁਤ ਵੱਡੇ ਦੀਵਾਨੇ ਹਨ।
ਮਾਂ ਦੀ ਮੌਤ ਤੋਂ ਬਾਅਦ ਛੱਡਿਆ ਸਕੂਲ ਅਤੇ ਘਰ
► 16 ਸਾਲ ਦੀ ਉਮਰ 'ਚ ਉਨ੍ਹਾਂ ਦੀ ਮਾਂ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ। ਮਿਊਜ਼ੀਸ਼ੀਅਨ ਬਣਨ ਲਈ ਉਨ੍ਹਾਂ ਨੇ ਸਕੂਲ ਅਤੇ ਘਰ ਛੱਡ ਦਿੱਤਾ। ਜਦੋ ਉਨ੍ਹਾਂ ਦੇ ਕਜ਼ਨ ਨੇ ਇਕ ਹਿੱਪ ਹੋਪ ਪ੍ਰੋਡਿਊਸਰ ਨਾਲ ਉਨ੍ਹਾਂ ਨੂੰ ਮਿਲਵਾਇਆ ਤਾਂ ਬਸ ਉਸ ਸਮੇਂ ਤੋਂ ਉਨ੍ਹਾਂ ਨੇ ਰੈਪਿੰਗ ਕਰਨ ਦਾ ਮਨ ਬਣਾ ਲਿਆ।
ਬਾਲੀਵੁੱਡ 'ਚ ਵੀ ਕਰ ਚੁੱਕੇ ਕੰਮ
► ਬੋਹੇਮੀਆ ਦੇ ਫੈਨਜ਼ ਅਮਰੀਕਾ, ਪਾਕਿਸਤਾਨ ਅਤੇ ਇੰਡੀਆ 'ਚ ਫੈਲੇ ਹੋਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਦੇਸੀ ਬੁਆਏਜ਼' ਦਾ ਟਾਈਟਲ ਗਾਣਾ ਵੀ ਗਾਇਆ।

Tags: Bohemialuxury lifeskull and bonesinterviewਬੋਹੇਮੀਆਲਗਜ਼ਰੀ ਲਾਈਫਰੈਪਰ