FacebookTwitterg+Mail

ਹਨੀ ਸਿੰਘ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਬੋਹੇਮੀਆ (ਵੀਡੀਓ)

bohemia speaks about honey singh
16 January, 2019 03:30:57 PM

ਜਲੰਧਰ (ਬਿਊਰੋ)— ਪੰਜਾਬੀ ਰੈਪਰ ਬੋਹੇਮੀਆ ਨਾਲ ਹਾਲ ਹੀ 'ਚ 'ਜਗ ਬਾਣੀ' ਵਲੋਂ ਖਾਸ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਬੋਹੇਮੀਆ ਨੇ ਆਪਣੀ ਜ਼ਿੰਦਗੀ ਦੇ ਹੁਣ ਤਕ ਦੇ ਸਫਰ ਦੇ ਨਾਲ-ਨਾਲ ਯੋ ਯੋ ਹਨੀ ਸਿੰਘ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਦਰਅਸਲ ਸਮੇਂ-ਸਮੇਂ 'ਤੇ ਬੋਹੇਮੀਆ ਤੇ ਹਨੀ ਸਿੰਘ ਨੂੰ ਲੈ ਕੇ ਇਹ ਚਰਚਾ ਛਿੜੀ ਰਹਿੰਦੀ ਸੀ ਕਿ ਦੋਵਾਂ ਵਿਚਾਲੇ ਕੋਈ ਵਿਵਾਦ ਚੱਲ ਰਿਹਾ ਹੈ ਪਰ ਇਨ੍ਹਾਂ ਸਾਰੀਆਂ ਗੱਲਾਂ 'ਤੇ ਬੋਹੇਮੀਆ ਨੇ ਆਪਣੀ ਚੁੱਪੀ ਤੋੜਦਿਆਂ ਸੱਚ ਦੱਸਿਆ ਹੈ।

ਬੋਹੇਮੀਆ ਨੇ ਕਿਹਾ, 'ਹਨੀ ਸਿੰਘ ਨਾਲ ਨਾ ਤਾਂ ਮੇਰਾ ਪਹਿਲਾਂ ਕਦੇ ਕੋਈ ਵਿਵਾਦ ਸੀ ਤੇ ਨਾ ਹੀ ਅੱਗੇ ਹੋਵੇਗਾ। ਅਸੀਂ ਇਕ-ਦੂਜੇ ਨੂੰ ਨਿੱਜੀ ਤੌਰ 'ਤੇ ਪਸੰਦ ਕਰਦੇ ਹਾਂ। ਮਿਊਜ਼ਿਕ ਰਾਹੀਂ ਜ਼ਰੂਰ ਅਸੀਂ ਖੁਦ ਨੂੰ ਬੈਸਟ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਦੇ ਮੈਂ ਕਹਿੰਦਾ ਸੀ ਕਿ ਮੈਂ ਬੈਸਟ ਹਾਂ ਤਾਂ ਕਦੇ ਹਨੀ ਕਹਿੰਦਾ ਸੀ ਕਿ ਉਹ ਬੈਸਟ ਹੈ। ਜਦੋਂ ਮੈਂ ਆਪਣੇ ਪਰਿਵਾਰ ਨਾਲ ਕਿਸੇ ਪਾਰਟੀ 'ਚ ਜਾਂਦਾ ਹਾਂ ਤਾਂ ਉਥੇ ਮੈਂ ਹਨੀ ਦੇ ਗੀਤ ਵੀ ਇੰਜੁਆਏ ਕਰਦਾ ਹਾਂ। ਮੈਨੂੰ ਦਿਲਜੀਤ ਦੋਸਾਂਝ ਜਦੋਂ ਮਿਲਿਆ ਸੀ ਤਾਂ ਉਸ ਨੇ ਦੱਸਿਆ ਸੀ ਕਿ ਹਨੀ ਤੇ ਉਹ ਮੇਰੇ ਸੰਗੀਤ ਨੂੰ ਪਸੰਦ ਕਰਦੇ ਹਨ। ਹੁਣ ਉਸ ਦੀ ਵਾਪਸੀ ਹੋਈ ਹੈ ਤੇ ਮੈਂ ਉਸ ਨੂੰ ਦੁਆਵਾਂ ਦੇਣਾ ਚਾਹੁੰਦਾ ਹਾਂ ਤਾਂ ਕਿ ਅੱਗੇ ਉਹ ਹੋਰ ਸੰਗੀਤ ਬਣਾਏ।'


Tags: Bohemia Yo Yo Honey Singh Punjabi Rapper Diljit Dosanjh

Edited By

Rahul Singh

Rahul Singh is News Editor at Jagbani.