FacebookTwitterg+Mail

ਸੀਰੀਅਲ 'ਚ ਮਾਸੂਮ ਅਤੇ ਸ਼ਰਮੀਲੀ ਦਿਸਣ ਵਾਲੀ 'ਈਸ਼ਾਨੀ' ਨੇ ਕਰਵਾਇਆ ਬੋਲਡ ਫੋਟੋਸ਼ੂਟ

    1/6
30 May, 2017 09:41:18 AM

Punjabi Bollywood Tadka

ਮੁੰਬਈ— ਸੀਰੀਅਲ 'ਮੇਰੀ ਅਸ਼ਿਕੀ ਤੁਮਸੇ ਹੀ' ਦੀ ਅਦਾਕਾਰਾ ਰਾਧਿਕਾ ਮਦਾਨ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਰਾਧਿਕਾ ਨੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ ਹਨ। ਟੀਵੀ 'ਤੇ ਸ਼ਰਮੀਲੀ ਅਤੇ ਮਾਸੂਮ ਜਿਹੀ ਲੜਕੀ ਦੀ ਭੂਮਿਕਾ ਨਿਭਾਉਣ ਵਾਲੀ ਰਾਧਿਕਾ ਇਸ ਫੋਟੋਸ਼ੂਟ 'ਚ ਕਾਫੀ ਬੋਲਡ ਲੱਗ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੋਅ 'ਮੇਰੀ ਆਸ਼ਿਕੀ ਤੁਮ ਸੇ ਹੀ' 'ਚ ਰਾਧਿਕਾ ਨੇ 'ਈਸ਼ਾਨੀ' ਦੇ ਰੂਪ 'ਚ ਹਜ਼ਾਰਾਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸ਼ੋਅ ਤੋਂ ਬਾਅਦ ਅਦਾਕਾਰਾ ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਦੇਖੀ ਗਈ ਸੀ। ਸੀਰੀਅਲ 'ਮੇਰੀ ਆਸ਼ਿਕੀ ਤੁਮ ਸੇ ਹੀ' 'ਚ ਰਾਧਿਕਾ ਅਤੇ ਸ਼ਕਤੀ ਅਰੋੜਾ ਦੀ ਕੈਮਿਸਟਰੀ ਨੇ ਉਨ੍ਹਾਂ ਨੂੰ ਲੋਕਪ੍ਰਿਯ ਬਣਾ ਦਿੱਤਾ।

Punjabi Bollywood TadkaPunjabi Bollywood Tadka

ਜ਼ਿਕਰਯੋਗ ਹੈ ਕਿ ਇਸ ਸ਼ੋਅ ਕਾਰਨ ਅਦਾਕਾਰਾ ਨੂੰ ਸਾਲ 2015 'ਚ ਇੰਡੀਅਨ ਟੇਲੀ ਐਵਾਰਡਜ਼ 'ਚ 'ਬੈਸਟ ਡੈਬਿਊ ਅਦਾਕਾਰਾ' ਅਤੇ ਜ਼ੀ ਗੋਲਡ ਐਵਾਰਡਜ਼ 'ਚ 'ਗ੍ਰੇਟ ਪਰਫਾਰਮਰ ਆਫ ਦੀ ਈਅਰ' ਵਰਗੇ ਐਵਾਰਡ ਨਾਲ ਨਵਾਜ਼ਿਆ ਗਿਆ। ਹੁਣ ਰਾਧਿਕਾ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਨੂੰ ਟੀਵੀ 'ਤੇ ਮੁੜ ਦੇਖਣ ਦੀ ਉਡੀਕ ਕਰ ਰਹੇ ਹਨ।

Punjabi Bollywood Tadka


Tags: Bold photoshoot ishani Meri Aashiqui Tumse Hi Radhika Madanਮੇਰੀ ਅਸ਼ਿਕੀ ਤੁਮਸੇ ਹੀਰਾਧਿਕਾ ਮਦਾਨ