ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਇਨ੍ਹੀਂ ਦਿਨੀਂ ਬਾਲੀਵੁੱਡ ਇੰਡਸਟਰੀ 'ਚ ਛਾਏ ਹੋਏ ਹਨ। ਜਿਥੇ ਦੋਵੇਂ ਜ਼ਿੰਦਗੀ ਦੇ ਖਾਸ ਫ੍ਰੇਸ ਨੂੰ ਜੀ ਰਹੇ ਹਨ। ਨੇਹਾ ਧੂਪੀਆ ਤੇ ਅੰਗਦ ਬੇਦੀ ਅਕਸਰ ਇਕ-ਦੂਜੇ ਨਾਲ ਨਜ਼ਰ ਆਉਂਦੇ ਹਨ।
ਹੁਣ ਹਾਲ ਹੀ 'ਚ ਸੌਫੀ ਚੋਧਰੀ ਦੇ ਘਰ ਇਕ ਹਾਊਸ ਪਾਰਟੀ ਰੱਖੀ ਗਈ ਸੀ, ਜਿਸ 'ਚ ਅੰਗਦ ਬੇਦੀ ਤੇ ਨੇਹਾ ਧੂਪੀਆ ਪਹੁੰਚੇ ਸਨ।
ਅੰਗਦ ਨੇ ਨੇਹਾ ਦਾ ਹੱਥ ਆਪਣੇ ਹੱਥਾਂ 'ਚ ਫੜ੍ਹਿਆ ਹੋਇਆ ਸੀ। ਉਹ ਨੇਹਾ ਦਾ ਪੂਰਾ ਖਿਆਲ ਰੱਖਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਨੇਹਾ ਨੇ ਕਾਫੀ ਸਟਾਈਲਿਸ਼ ਡਰੈੱਸ ਪਾਈ ਸੀ, ਜਿਸ 'ਚ ਉਹ ਖੂਬਸੂਰਤ ਲੱਗ ਰਹੀ ਸੀ।
ਇਸ ਤੋਂ ਇਲਾਵਾ ਇਸ ਪਾਰਟੀ 'ਚ ਸੋਹਾ ਅਲੀ ਖਾਨ ਪਤੀ ਕੁਣਾਲ ਖੇਮੂ ਨਾਲ ਪਹੁੰਚੀ।