FacebookTwitterg+Mail

2017 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਬਾਲੀਵੁੱਡ ਦੇ ਇਹ ਸਿਤਾਰੇ

bollywood actor
28 December, 2017 07:41:26 PM

ਮੁੰਬਈ (ਬਿਊਰੋ)— ਸਾਲ 2017 ਬਾਲੀਵੁੱਡ ਲਈ ਕੋਈ ਖਾਸ ਨਹੀਂ ਰਿਹਾ। ਇਸ ਸਾਲ ਕਈ ਦਿਗਜ ਹਸਤੀਆਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਸਾਲ ਸ਼ਸ਼ੀ ਕਪੂਰ, ਵਿਨੋਦ ਖੰਨਾ, ਨੀਰਜ਼ ਵੋਰਾ, ਓਮ ਪੂਰੀ ਵਰਗੇ ਸਟਾਰਜ਼ ਦੁਨੀਆ ਨੂੰ ਅਲਵਿਦਾ ਕਿਹਾ। ਮਨੋਰੰਜਨ ਜਗਤ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਹ ਮੀਲਾਂ ਦੂਰ ਚਲੇ ਗਏ ਸਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ-ਕਿਹੜੇ ਸਿਤਾਰੇ ਇਸ ਸਾਲ ਆਪਣੇ ਫੈਨਜ਼ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।
ਸ਼ਸ਼ੀ ਕਪੂਰ
ਹਿੰਦੀ ਸਿਨੇਮਾ ਦੇ ਦਿਗਜ ਅਭਿਨੇਤਾ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ 'ਚ ਦਿਹਾਂਤ ਹੋਇਆ ਸੀ। ਪਿਛਲੇ ਕਾਫੀ ਸਮੇਂ ਤੋਂ ਉਹ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਕਾਫੀ ਸਮੇਂ ਤੋਂ ਕਿਡਨੀ ਨਾਲ ਜੁੜੀ ਸਮੱਸਿਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ 'ਚ ਚਲਾ ਗਿਆ ਸੀ। ਸ਼ਸ਼ੀ 'ਜਬ ਫੁੱਲ ਖਿਲੇ', 'ਕੰਨਿਆ ਦਾਨ', 'ਸ਼ਰਮੀਲੀ', 'ਆ ਗਲੇ ਲੱਗ ਜਾ', 'ਰੋਟੀ ਕਪੜਾ ਔਰ ਮਕਾਨ', 'ਚੋਰ ਮਚਾਏ ਸ਼ੋਰ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਸਨ।

Punjabi Bollywood Tadka

ਨੀਰਜ ਵੋਰਾ
ਅਭਿਨੇਤਾ ਅਤੇ ਫਿਲਮ ਮੇਕਰ ਨੀਰਜ ਵੋਰਾ ਦਾ 14 ਦਸੰਬਰ ਨੂੰ ਦਿਹਾਂਤ ਹੋਇਆ ਸੀ। ਅਕਤੂਬਰ 2016 'ਚ ਉਨ੍ਹਾਂ ਨੂੰ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਆਇਆ। ਇਸ ਤੋਂ ਬਾਅਦ ਉਹ ਕੋਮਾ 'ਚ ਚਲੇ ਗਏ ਅਤੇ ਫਿਰ ਉਨ੍ਹਾਂ ਨੂੰ ਵੇਂਟਿਲੇਟਰ 'ਤੇ ਰੱਖਿਆ ਗਿਆ ਸੀ। ਨੀਰਜ਼ 'ਹੇਰਾ ਫੇਰੀ 3' 'ਤੇ ਕੰਮ ਕਰ ਰਹੇ ਸਨ ਪਰ ਬੀਮਾਰ ਹੋਣ ਦੇ ਕਾਰਨ ਉਸ 'ਚ ਰੁਕਾਵਟ ਆ ਗਈ। ਇਸ ਤੋਂ ਇਲਾਵਾ ਨੀਰਜ਼ 'ਫਿਰ ਹੇਰਾਫੇਰੀ', 'ਖਿਲਾੜੀ 420' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਨ।

Punjabi Bollywood Tadka

ਵਿਨੋਦ ਖੰਨਾ
ਦਿਗਜ ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ 70 ਸਾਲ ਦੀ ਦਿਹਾਂਤ ਹੋਇਆ ਸੀ। ਉਨ੍ਹਾਂ ਦੀ ਮੌਤ ਬਲੱਡ ਪ੍ਰੈਸ਼ਰ ਦੀ ਵਜ੍ਹਾ ਕਰਕੇ ਹੋਈ ਸੀ। ਦਿਹਾਂਤ ਤੋਂ ਪਹਿਲਾਂ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ ਜਿਸ 'ਚ ਉਹ ਕਾਫੀ ਬੀਮਾਰ ਨਜ਼ਰ ਆਏ ਸਨ। ਉਨ੍ਹਾਂ ਦਾ ਨਾਂ ਅਜਿਹੇ ਅਭਿਨੇਤਾਵਾਂ ਦੀ ਲਿਸਟ 'ਚ ਸ਼ਾਮਿਲ ਹੈ ਜਿਨ੍ਹਾਂ ਸ਼ੁਰੂਆਤ ਵਿਲੇਨ ਦੇ ਕਿਰਦਾਰ ਨਾਲ ਕੀਤੀ ਪਰ ਬਾਅਦ 'ਚ ਹੀਰੋ ਬਣ ਗਏ।

Punjabi Bollywood Tadka

ਓਮ ਪੂਰੀ
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਓਮ ਪੂਰੀ ਦਾ 66 ਸਾਲ ਦੀ ਦਿਹਾਂਤ ਹੋਇਆ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ ਪਰ ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ ਇਹ ਖਬਰ ਸਾਹਮਣੇ ਆਈ ਸੀ ਕਿ ਉਨ੍ਹਾਂ ਦੀ ਮੌਤ ਆਮ ਨਹੀਂ ਸੀ। ਓਮ ਪੂਰੀ ਆਪਣੇ ਕਰੀਅਰ ਦੌਰਾਨ ਕਰੀਬ 300 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਸਨ। ਆਪਣੀ ਬਿਹਤਰੀਨ ਅਦਾਕਾਰੀ ਕਰਕੇ ਉਹ ਪਦਮਸ਼੍ਰੀ ਪੁਰਸਕਾਰ ਨਾਲ ਵੀ ਨਵਾਜ਼ੇ ਜਾ ਚੁੱਕੇ ਸਨ।

Punjabi Bollywood Tadka

ਰੀਮਾ ਲਾਗੂ
ਬਾਲੀਵੁੱਡ ਅਤੇ ਟੀ. ਵੀ. ਅਦਾਕਾਰਾ ਰੀਮਾ ਲਾਗੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ। ਇਨ੍ਹਾਂ ਨੂੰ ਬਾਲੀਵੁੱਡ 'ਚ 90 ਦੇ ਦਹਾਕੇ 'ਚ ਮਾਂ ਦ ਕਿਰਦਾਰ ਨਾਲ ਕਾਫੀ ਪਛਾਣ ਮਿਲੀ ਸੀ। 'ਮੈਨੇ ਪਿਆਰ ਕਿਆ' 'ਚ ਸਲਮਾਨ ਦੀ ਮਾਂ ਦੇ ਕਿਰਦਾਰ ਨਾਲ ਉਨ੍ਹਾਂ ਨੂੰ ਇਕ ਵੱਖਰੀ ਪਛਾਣ ਮਿਲੀ ਸੀ। ਇਸ ਤੋਂ ਇਲਾਵਾ ਟੀ ਵੀ ਸ਼ੋਅ 'ਸ਼੍ਰੀ ਮਾਨ ਅਤੇ ਸ਼੍ਰੀ ਮਤੀ' 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

Punjabi Bollywood Tadka

ਇੰਦਰ ਕੁਮਾਰ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਕਰੀਬੀ ਦੋਸਤ ਅਤੇ ਫਿਲਮ ਅਭਿਨੇਤਾ ਇੰਦਰ ਕੁਮਾਰ ਦਾ 44 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਰਕੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਆਰਥਿਕ ਪ੍ਰੇਸ਼ਾਨੀ ਦੇ ਕਾਰਨ ਉਹ ਕਾਫੀ ਡਿਪ੍ਰੈਸ਼ਨ 'ਚ ਸਨ। ਹਾਲਾਕਿ ਇਸ ਪ੍ਰੇਸ਼ਾਨੀ ਪਿੱਛੇ ਉਨ੍ਹਾਂ 'ਤੇ ਚੱਲ ਰਿਹਾ ਬਲਾਤਕਾਰ ਦਾ ਮਾਮਲਾ ਵੀ ਸੀ। 25 ਸਾਲ ਦੀ ਮਾਡਲ ਨੇ ਉਨ੍ਹਾਂ 'ਤੇ ਰੇਪ ਦਾ ਦੋਸ਼ ਲਗਾਇਆ ਸੀ। ਇੰਦਰ 20 ਤੋਂ ਜ਼ਿਆਦਾ ਫਿਲਮਾਂ ਅਤੇ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਸਨ।

Punjabi Bollywood Tadka

ਲੇਖ ਟੰਡਨ
ਅਭਿਨੇਤਾ ਅਤੇ ਫਿਲਮਕਾਰ ਲੇਖ ਟੰਡਨ 88 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹ ਕਈ ਮਹੀਨੇ ਬੀਮਾਰੀਆਂ ਨਾਲ ਜੂਝਦੇ ਰਹੇ। ਉਹ 'ਖੁਦਾ ਕਸਮ', 'ਆਮ੍ਰਪਾਲੀ', 'ਪ੍ਰੋਫੈਸਰ', 'ਜਹਾਂ ਪਿਆਰ ਮਿਲੇ' ਅਤੇ 'ਪ੍ਰਿੰਸ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਨ। 'ਹੱਲਾ ਬੋਲ', 'ਪਹੇਲੀ' ਵਰਗੀਆਂ ਫਿਲਮਾਂ 'ਚ ਬਤੌਰ ਅਭਿਨੇਤਾ ਨਜ਼ਰ ਆ ਚੁੱਕੇ ਸਨ।

Punjabi Bollywood Tadka

ਪਾਨ ਸਿੰਘ ਤੋਮਰ
'ਪਾਨ ਸਿੰਘ ਤੋਮਰ' ਅਤੇ 'ਪੀਪਲੀ ਲਾਈਵ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਅਭਿਨੇਤਾ ਸੀਤਾ ਰਾਮ ਪੰਚਾਲ ਨੇ ਵੀ ਇਸ ਸਾਲ ਹੀ ਦੁਨੀਆ ਨੂੰ ਅਲਵਿਦਾ ਕਿਹਾ ਸੀ। ਉਹ ਪਿੱਛਲੇ 5 ਸਾਲ ਤੋਂ ਕਿਡਨੀ ਅਤੇ ਲੰਗ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਜੂਝ ਰਹੇ ਸੀ। ਇਸ ਦੌਰਾਨ ਉਨ੍ਹਾਂ ਦਾ ਭਾਰ 30 ਕਿਲੋ ਰਹਿ ਗਿਆ ਸੀ। ਸੀਤਾ ਰਾਮ ਆਪਣੇ ਫਿਲਮੀ ਕਰੀਅਰ ਦੌਰਾਨ 'ਜੌਲੀ ਐੱਲ ਐੱਲ ਬੀ', 'ਹੱਲਾ ਬੋਲ', 'ਬੈਂਡਿਟ ਕਵੀਨ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਸਨ ਪਰ ਆਖਰੀ ਦਿਨਾਂ 'ਚ ਉਹ ਕਾਫੀ ਆਰਥਿਕ ਪ੍ਰੇਸ਼ਾਨੀ ਤੋਂ ਗੁਜਰੇ ਸਨ।

Punjabi Bollywood Tadka

ਟਾਮ ਅਲਟਰ
ਮਸ਼ਹੂਰ ਅਭਿਨੇਤਾ ਟਾਮ ਅਲਟਰ ਦਾ 67 ਸਾਲ ਦੀ ਉਮਰ 'ਚ ਦਿਹਾਂਤ ਹੋਇਆ ਸੀ। ਉਨ੍ਹਾਂ ਦੀ ਮੌਤ ਚਮੜੀ ਦੇ ਕੈਂਸਰ ਦੀ ਵਜ੍ਹਾ ਕਰਕੇ ਹੋਈ ਸੀ। ਅਲਟਰ ਕੈਂਸਰ ਦੀ ਚੋਥੀ ਸਟੇਜ਼ 'ਤੇ ਸਨ। ਟਾਮ ਟੀ. ਵੀ. ਸ਼ੋਅ ਤੋਂ ਇਲਾਵਾ 300 ਦੇ ਕਰੀਬ ਫਿਲਮਾਂ 'ਚ ਕੰਮ ਕਰ ਚੁੱਕੇ ਸਨ। ਉਨ੍ਹਾਂ ਨੂੰ ਖਾਸ ਤੌਰ 'ਤੇ ਪ੍ਰਸਿਧੀ ਮਸ਼ਹੂਰ ਟੀ. ਵੀ. ਸ਼ੋਅ 'ਜਨੂਨ' 'ਚ ਉਨ੍ਹਾਂ ਦੇ ਕਿਰਦਾਰ ਕੇਸ਼ਵ ਕਲਸੀ ਨਾਲ ਮਿਲੀ ਸੀ।

Punjabi Bollywood Tadka


Tags: Shashi Kapoor Vinod Khanna Reema Lagoo Om Puri Died Bollywood Actor