FacebookTwitterg+Mail

'ਲੌਕ ਡਾਊਨ' ਦੌਰਾਨ ਧਰਮਿੰਦਰ ਦੀ ਮਿਹਨਤ ਲਿਆਈ ਰੰਗ, ਵੀਡੀਓ ਵਾਇਰਲ

bollywood actor dharmendra amid coronavirus enjoying at his farmhouse
27 April, 2020 02:50:53 PM

ਜਲੰਧਰ (ਵੈੱਬ ਡੈਸਕ) - ਆਪਣੇ ਜ਼ਮਾਨੇ ਦੇ ਸੁਪਰਸਟਾਰ ਧਰਮਿੰਦਰ ਲੌਕ ਡਾਊਨ ਕਰਕੇ ਆਪਣਾ ਸਾਰਾ ਸਮਾਂ ਆਪਣੇ ਫਾਰਮ ਹਾਊਸ ਵਿਚ ਬਿਤਾ ਰਹੇ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨਾਲ ਉਹ ਲੋਕਾਂ ਨੂੰ ਜਾਗਰੂਕ ਹਨ। ਹਾਲ ਹੀ ਵਿਚ ਧਰਮਿੰਦਰ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣੇ ਫਾਰਮ ਹਾਊਸ ਵਿਚ ਉਗਾਈਆਂ ਸਬਜ਼ੀਆਂ ਨੂੰ ਦਿਖਾਉਂਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਇਸ ਵੀਡੀਓ ਵਿਚ ਧਰਮਿੰਦਰ ਕਹਿ ਰਹੇ ਹਨ ਕਿ, ''ਕੋਰੋਨਾ ਵਾਇਰਸ ਕਾਰਨ ਮੈਂ ਆਪਣਾ ਸਾਰਾ ਸਮਾਂ ਆਪਣੇ ਫਾਰਮ ਹਾਊਸ ਵਿਚ ਹੀ ਬਿਤਾ ਰਿਹਾ ਹਾਂ।  ਮੇਰਾ ਜ਼ਿਆਦਾਤਰ ਸਮਾਂ ਸਬਜ਼ੀਆਂ ਦੇ ਦੇਖਭਾਲ ਕਰਦਿਆਂ ਹੀ ਬਤੀਤ ਹੁੰਦਾ ਹੈ।'' ਇਸ ਤੋਂ ਪਹਿਲਾਂ ਧਰਮਿੰਦਰ ਆਪਣੇ ਫਾਰਮ ਹਾਊਸ ਤੋਂ ਇਲਾਵਾ ਆਪਣੀ ਵੈਨਿਟੀ ਵੈਨ ਨੂੰ ਵੀ ਦਿਖਾ ਚੁੱਕੇ ਹਨ ਪਰ ਇਸ ਵਾਰ ਉਹ ਆਪਣੇ ਖੇਤਾਂ ਵਿਚ ਉਗਾਈਆਂ ਸਬਜ਼ੀਆਂ ਬੇਂਗਣ, ਬ੍ਰੋਕਲੀ, ਤੋਰੀਆ ਅਤੇ ਟਮਾਟਰ ਦਿਖਾਉਂਦੇ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 

Friends, just to Un corona your mood . Be happy healthy and strong. Love ❤️ you all.#lockdownlife #lockdown2020

A post shared by Dharmendra Deol (@aapkadharam) on Apr 23, 2020 at 6:37am PDT

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਧਰਮਿੰਦਰ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਹ ਆਪਣੇ ਖੇਤਾਂ ਵਿਚ ਟਰੈਕਟਰ 'ਤੇ ਬੈਠੇ ਨਜ਼ਰ ਆ ਰਹੇ ਸਨ ਅਤੇ ਖੇਤੀ ਦੀਆਂ ਗੱਲਾਂ ਕਰ ਰਹੇ ਸਨ। ਇਸ ਤੋਂ ਇਲਾਵਾ ਇਕ ਖੂਬਸੂਰਤ ਫੁੱਲਾਂ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਉਨ੍ਹਾਂ ਦੀਆਂ ਇਹ ਦੋਵੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।  

 
 
 
 
 
 
 
 
 
 
 
 
 
 

Friends,love you all,take care ✋🏼

A post shared by Dharmendra Deol (@aapkadharam) on Apr 20, 2020 at 9:50pm PDT

   


Tags: DharmendraCoronavirusCovid 19FarmhouseVideoViralInstagramBollywood Celebrity

About The Author

sunita

sunita is content editor at Punjab Kesari