FacebookTwitterg+Mail

ਪਿੰਡ 'ਚੋਂ ਹੀ ਸਿੱਖਿਆ ਧਰਮਿੰਦਰ ਨੇ ਇਹ ਕੰਮ, ਸ਼ੇਅਰ ਕੀਤੀ ਤਸਵੀਰ

bollywood actor dharmendra milking cow photo viral
11 May, 2019 01:16:43 PM

ਨਵੀਂ ਦਿੱਲੀ (ਬਿਊਰੋ) — ਧਰਮਿੰਦਰ 83 ਸਾਲ ਦੀ ਉਮਰ 'ਚ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹਨ, ਉਸ ਨੂੰ ਦੇਖ ਕੇ ਕਿਸੇ ਨੂੰ ਵੀ ਰਸ਼ਕ ਹੋ ਸਕਦਾ ਹੈ। ਧਰਮਿੰਦਰ ਖੇਤਾਂ 'ਚ ਕਾਮਿਆ ਨਾਲ ਸਕੂਨ ਦੀ ਜ਼ਿੰਦਗੀ ਜਿਊਂਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਸੁਪਰਸਟਾਰ ਧਰਮਿੰਦਰ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਜ਼ ਦੇ ਸੰਪਰਕ 'ਚ ਬਣੇ ਰਹਿੰਦੇ ਹਨ ਅਕੇ ਫਾਰਮ ਹਾਊਸ ਦੇ ਖੂਬ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਦੇ ਇਹ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੁੰਦੀਆਂ ਹਨ। ਧਰਮਿੰਦਰ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਧਾਰ (ਗਾਂ ਦਾ ਦੁੱਧ) ਕੱਢਦੇ ਨਜ਼ਰ ਆ ਰਹੇ ਹਨ।


ਬਾਲੀਵੁੱਡ ਐਕਟਰ ਧਰਮਿੰਦਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਗਾਂ ਦਾ ਦੁੱਧ ਕੱਢਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਧਰਮਿੰਦਰ ਨੇ ਬਹੁਤ ਹੀ ਦਿਲਚਸਪ ਕੈਪਸ਼ਨ ਵੀ ਸ਼ੇਅਰ ਕੀਤਾ ਹੈ। ਧਰਮਿੰਦਰ ਨੇ ਲਿਖਿਆ, ''ਗਾਂ ਦਾ ਦੁੱਧ ਕੱਢ ਰਿਹਾ ਹਾਂ। ਕਿਸਾਨ ਦੀ ਬੈਸਿਕ ਟਰੇਨਿੰਗ। ਮੈਂ ਇਸ ਨੂੰ ਆਪਣੇ ਪਿੰਡ 'ਚ ਹੀ ਸਿੱਖ ਲਿਆ ਸੀ।''


ਦੱਸ ਦਈਏ ਕਿ ਧਰਮਿੰਦਰ ਜ਼ਿਆਦਾਤਰ ਸਮਾਂ ਫਾਰਮ ਹਾਊਸ 'ਚ ਹੀ ਬਤੀਤ ਕਰਦੇ ਹਨ। ਉਨ੍ਹਾਂ ਦੇ ਬੇਟੇ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ।
 


Tags: DharmendraMilkingCowPicture ViralSunny DeolBollywood Actor

Edited By

Sunita

Sunita is News Editor at Jagbani.