FacebookTwitterg+Mail

ਏ. ਟੀ. ਐੱਮ. ਮਸ਼ੀਨ 'ਚੋਂ ਪੈਸੇ ਕਢਵਾਉਣ ਲਈ ਲਾਈਨ 'ਚ ਲੱਗਾ ਨਜ਼ਰ ਆਇਆ ਇਹ ਅਭਿਨੇਤਾ (ਦੇਖੋ ਤਸਵੀਰਾਂ)

    1/8
23 November, 2016 03:55:12 PM
ਮੁੰਬਈ— 500 ਤੇ 1000 ਰੁਪਏ ਦੇ ਨੋਟ ਬੰਦ ਹੋਣ ਦੀ ਵਜ੍ਹਾ ਕਾਰਨ ਇਨ੍ਹੀਂ ਦਿਨੀਂ ਹਰ ਆਮ ਤੇ ਖਾਸ ਵਿਅਕਤੀ ਥੋੜ੍ਹਾ ਪ੍ਰੇਸ਼ਾਨ ਚੱਲ ਰਿਹਾ ਹੈ। ਬੈਂਕਾਂ ਤੇ ਏ. ਟੀ. ਐੱਮ. ਮਸ਼ੀਨਾਂ ਦੇ ਸਾਹਮਣੇ ਲੱਗੀਆਂ ਲੰਬੀਆਂ ਲਾਈਨਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਜਿਹੜੇ ਵੀ ਬੈਂਕ ਤੇ ਏ. ਟੀ. ਐੱਮ. ਵੱਲ ਨਜ਼ਰ ਜਾਂਦੀ ਹੈ, ਉਥੇ ਲੋਕ ਇਕ-ਦੂਜੇ ਨਾਲ ਜੁੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਕੁਝ ਇਸੇ ਤਰ੍ਹਾਂ ਦੀ ਲਾਈਨ 'ਚ ਟੀ. ਵੀ. ਤੋਂ ਬਾਲੀਵੁੱਡ ਅਭਿਨੇਤਾ ਬਣੇ ਗੁਰਮੀਤ ਚੌਧਰੀ ਖੜ੍ਹੇ ਨਜ਼ਰ ਆਏ। ਇਨ੍ਹਾਂ ਤਸਵੀਰਾਂ 'ਚ ਅਭਿਨੇਤਾ ਗੁਰਮੀਤ ਚੌਧਰੀ ਮੁੰਬਈ ਦੇ ਇਕ ਏ. ਟੀ. ਐੱਮ. ਦੀ ਲਾਈਨ 'ਚ ਖੜ੍ਹੇ ਨਜ਼ਰ ਆ ਰਹੇ ਹਨ। ਗੁਰਮੀਤ ਸਿੰਘ ਨੂੰ ਸੀਰੀਅਲ 'ਰਾਮਾਇਣ' 'ਚ ਰਾਮ ਦੇ ਕਿਰਦਾਰ ਨਿਭਾਉਣ ਦੀ ਵਜ੍ਹਾ ਕਾਰਨ ਪ੍ਰਸਿੱਧੀ ਮਿਲੀ ਸੀ।
ਇਸ ਤੋਂ ਇਲਾਵਾ ਗੁਰਮੀਤ ਸੀਰੀਅਲ 'ਗੀਤ ਹੁਈ ਸਭਸੇ ਪਰਾਈ' ਤੇ 'ਪੁਨਰਵਿਵਾਹ' 'ਚ ਮੁੱਖ ਕਿਰਦਾਰ ਨਿਭਾਅ ਚੁਕੇ ਹਨ। ਗੁਰਮੀਤ ਦੀ ਆਉਣ ਵਾਲੀ ਫਿਲਮ 'ਵਜ੍ਹਾ ਤੁਮ ਹੋ' 2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਵਜ੍ਹਾ ਤੁਮ ਹੋ' 'ਚ ਬੋਲਡ ਸੀਨਜ਼ ਕਾਰਨ ਗੁਰਮੀਤ ਤੇ ਉਨ੍ਹਾਂ ਦੀ ਪਤਨੀ ਦੇਬੋਲੀਨਾ ਵਿਚਾਲੇ ਕੁਝ ਤਕਰਾਰ ਵੀ ਹੋਈ ਸੀ। ਜਿਸ ਨੂੰ ਬਾਅਦ 'ਚ ਗੁਰਮੀਤ ਨੇ ਸਿਰੇ ਤੋਂ ਖਾਰਜ ਕਰ ਦਿੱਤਾ।

Tags: ਏ ਟੀ ਐੱਮ ਮਸ਼ੀਨ ATM Machine ਗੁਰਮੀਤ ਚੌਧਰੀ Gurmeet Chaudhary ਵਜ੍ਹਾ ਤੁਮ ਹੋ Wajah Tum Ho