ਮੁੰਬਈ: ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ 67 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਅਜੇ ਜਿੱਥੇ ਦੇਸ਼ ਦੀ ਜਨਤਾ ਇਰਫਾਨ ਖਾਨ ਦੀ ਮੌਤ ਦੇ ਗਮ ਤੋਂ ਬਾਹਰ ਨਹੀਂ ਨਿਕਲੀ ਸੀ ਕਿ ਫਿਲਮ ਜਗਤ 'ਚ ਇਹ ਹੋਰ ਵੱਡਾ ਸ਼ਖਸ ਸਾਨੂੰ ਛੱਡ ਕੇ ਚਲਾ ਗਿਆ। ਰਿਸ਼ੀ ਕਪੂਰ ਲਗਭਗ 5 ਦਹਾਕਿਆਂ ਤੋਂ ਇੰਡਸਟਰੀ 'ਚ ਸਰਗਰਮ ਸਨ ਅਤੇ ਆਪਣੀ ਐਕਟਿੰਗ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਸਨ। ਲੀਡ ਅਦਾਕਾਰ ਦੇ ਰੋਲ 'ਚ ਇਕ ਰੋਮਾਂਟਿੰਕ ਅਦਾਕਾਰ ਦੀ ਪਰਛਾਈ ਦੇ ਬਾਹਰ ਨਿਕਲਣ ਦੇ ਬਾਅਦ ਰਿਸ਼ੀ ਕਪੂਰ ਨੇ ਆਪਣੇ ਕੈਰੀਅਰ ਦੇ ਦੂਜੇ ਫੇਜ਼ 'ਚ ਕਈ ਸਾਰੇ ਰੋਲ ਪਲੇਅ ਕੀਤੇ।ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੇ ਕੈਰੀਅਰ ਦੇ ਕੁਝ ਸ਼ਾਨਦਾਰ ਰੋਲ ਜਿਸ 'ਚ ਆਪਣੇ ਅੰਦਾਜ਼ ਅਤੇ ਲੁਕਸ ਦੇ ਬਦੌਲਤ ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਐਕਟਿੰਗ ਦਾ ਦੀਵਾਨਾ ਬਣਾ ਦਿੱਤਾ।
ਮੇਰਾ ਨਾਂਮ ਜੋਕਰ: ਇਸ ਫਿਲਮ 'ਚ ਰਿਸ਼ੀ ਕਪੂਰ ਇਕ ਚਾਈਲਡ ਆਰਟਿਸਟ ਦੇ ਰੋਲ 'ਚ ਤਾਂ ਆਪਣੀ ਹੀ ਅਧਿਆਪਕ ਦੇ ਨਾਲ ਪਿਆਰ 'ਚ ਪੈ ਗਏ ਸਨ। ਫਿਲਮ 'ਚ ਰਿਸ਼ੀ ਕਪੂਰ ਦਾ ਰੋਲ ਜ਼ਿਆਦਾ ਵੱਡਾ ਨਹੀਂ ਸੀ ਪਰ ਛੋਟੀ ਉਮਰ 'ਚ ਹੀ ਉਨ੍ਹਾਂ ਨੇ ਦਿਖਾ ਦਿੱਤਾ ਸੀ ਕਿ ਭਵਿੱਖ 'ਚ ਉਹ ਕਿੰਨੇ ਸ਼ਾਨਦਾਰ ਅਦਾਕਾਰ ਬਣਨ ਵਾਲੇ ਹਨ।
ਬਾਬੀ: ਬਾਬੀ ਇਕ ਲੀਡ ਅਦਾਕਾਰ ਦੇ ਤੌਰ 'ਤੇ ਉਨ੍ਹਾਂ ਦੀ ਪਹਿਲੀ ਹੀ ਫਿਲਮ ਸੀ ਅਤੇ ਆਪਣੀ ਪਹਿਲੀ ਹੀ ਫਿਲਮ 'ਚ ਨਾ ਸਿਰਫ ਉਨ੍ਹਾਂ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ਸਗੋਂ ਉਨ੍ਹਾਂ ਨੇ ਆਪਣੀਆਂ ਅਦਾਵਾਂ ਨਾਲ ਕੁੜੀਆਂ ਨੂੰ ਵੀ ਦੀਵਾਨਾਂ ਬਣਾ ਦਿੱਤਾ ਸੀ। ਇਹ ਫਿਲਮ ਸਾਲ 1973 'ਚ ਰਿਲੀਜ਼ ਹੋਈ ਸੀ।
ਅਮਰ ਅਕਬਰ ਐਂਥਨੀ: ਇਹ ਫਿਲਮ ਸਾਲ 1977 'ਚ ਆਈ ਸੀ। ਫਿਲਮ 'ਚ ਅਮਿਤਾਭ ਬਚਨ, ਰਿਸ਼ੀ ਕਪੂਰ ਅਤੇ ਵਿਨੋਦ ਖੰਨਾ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਮੂਵੀ 'ਚ ਰਿਸ਼ੀ ਕਪੂਰ ਨੇ ਅਕਬਰ ਦਾ ਰੋਲ ਪਲੇਅ ਕੀਤਾ ਸੀ। ਨੀਤੂ ਸਿੰਘ ਦੇ ਨਾਲ ਉਨ੍ਹਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਸੀ।
ਕਰਜ਼: ਇਕ ਡਾਂਸਰ ਅਤੇ ਇਕ ਰਾਕਸਟਾਰ, ਰਿਸ਼ੀ ਕਪੂਰ ਦੀ ਇਹ ਫਿਲਮ ਵੀ ਬਾਲੀਵੁੱਡ ਇਤਿਹਾਸ 'ਚ ਕਿਸੇ ਟ੍ਰੈਂਡ ਸੈਂਟਰ ਤੋਂ ਘੱਟ ਨਹੀਂ ਮੰਨੀ ਜਾਂਦੀ। ਇਕ ਮਿਊਜ਼ੀਲ ਫਿਲਮ ਪਰ ਜ਼ਰਾ ਵੱਖਰੇ ਤਰੀਕੇ ਦੀ, ਜਿਸ 'ਚ ਸੰਗੀਤ ਦੇ ਨਾਲ ਭਰਪੂਰ ਡਰਾਮਾ ਵੀ ਸੀ।
ਚਾਂਦਨੀ: ਰੋਮਾਂਸ ਦੀ ਵੱਖ ਹੀ ਕਹਾਣੀ ਲਿਖੀ ਗਈ ਸੀ। ਯਸ਼ ਚੋਪੜਾ ਦੀ ਇਸ ਫਿਲਮ 'ਚ ਰਿਸ਼ੀ ਕਪੂਰ ਅਤੇ ਸ੍ਰੀ ਦੇਵੀ ਦੀ ਸ਼ਾਨਦਾਰ ਜੋੜੀ ਅਤੇ ਲਾਜਵਾਬ ਕੈਮਿਸਟਰੀ ਰਹੀ।
ਦੋ ਦੁਣੀ ਚਾਰ: ਇਕ ਵਾਰ ਫਿਰ ਤੋਂ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਜੋੜੀ ਜ਼ਰਾ ਪਰਿਪੱਕ ਰੋਮਾਂਸ. ਮਿਡਲ ਕਲਾਸ ਫੈਮਿਲੀ ਦੀਆਂ ਸਮੱਸਿਆਵਾਂ, ਸਕੂਟਰ 'ਤੇ ਬੈਠੇ ਪੂਰੇ ਪਰਿਵਾਰ ਨੂੰ ਲੈ ਕੇ ਜਾਂਦੇ ਹਏ ਰਿਸ਼ੀ ਕਪੂਰ ਦੀ ਪਰਛਾਈ। ਇਸ ਫਿਲਮ 'ਚ ਰਿਸ਼ੀ ਕਪੂਰ ਨੇ ਦੱਸਿਆ ਸੀ ਕਿ ਲੀਡ ਅਦਾਕਾਰ ਦੇ ਕੋਲ ਲਈ ਇਹ ਜ਼ਰੂਰੀ ਨਹੀਂ ਕਿ ਹੀਰੋ ਸਿਰਫ ਰੋਮਾਂਸ ਕਰਨ ਵਾਲਾ ਹੀ ਹੋਵੇ। ਇਹ ਲੀਡ ਅਦਾਕਾਰ ਦੇ ਤੌਰ 'ਤੇ ਰੋਮਾਂਸ ਦੇ ਇਲਾਵਾ ਹੋਰ ਵੀ ਮੁੱਦੇ ਦਿਖਾਏ ਜਾ ਸਕਦੇ ਹਨ।
ਅਗਨੀਪੱਥ: ਰਿਤੀਕ ਰੋਸ਼ਨ ਵਾਲੀ ਅਗਨੀਪਥ 'ਚ ਵੀ ਰਿਸ਼ੀ ਕਪੂਰ ਦਾ ਇਕ ਵੱਖਰਾ ਹੀ ਅਵਤਾਰ ਦੇਖਣ ਨੂੰ ਮਿਲਿਆ। ਰਾਉਫ ਲਾਲਾ ਦੇ ਰੋਲ 'ਚ ਰਿਸ਼ੀ ਕਪੂਰ ਨੇ ਦਿਖਾ ਦਿੱਤਾ ਕਿ ਉਨ੍ਹਾਂ 'ਚੋਂ ਅਜੇ ਵੀ ਹੋਰ ਅਦਾਕਾਰੀ ਬਾਕੀ ਹੈ। ਉਨ੍ਹਾਂ ਦੇ ਕੈਰੀਅਰ ਦਾ ਇਕ ਸ਼ਾਨਦਾਰ ਨੈਗੇਟਿਵ ਰੋਲ। ਇਹ ਫਿਲਮ ਰਿਸ਼ੀ ਕਪੂਰ ਦੇ ਕੈਰੀਅਰ ਦੀ ਟਰਨਿੰਗ ਪੁਆਇੰਟ ਸਾਬਤ ਹੋਈ। ਇਸ ਦੇ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਵੱਖਰੇ ਹੀ ਐਕਸਪੋਜ਼ ਮਿਲਣੇ ਸ਼ੁਰੂ ਹੋ ਗਏ।
ਕਪੂਰ ਐਂਡ ਸਨਸ: ਇਸ ਫਿਲਮ 'ਚ ਰਿਸ਼ੀ ਕਪੂਰ ਨੇ ਇਕ ਗ੍ਰੈਂਡਫਾਦਰ ਦਾ ਰੋਲ ਪਲੇਅ ਕੀਤਾ ਸੀ। ਇਹ ਕਿਰਦਾਰ ਵੀ ਉਨ੍ਹਾਂ ਦੀ ਲੀਗ ਤੋਂ ਹੱਟ ਕੇ ਰਿਹਾ ਸੀ, ਜੋ ਦਰਸਾਉਂਦਾ ਹੈ ਕਿ ਅਦਾਕਾਰ ਦੇ ਅੰਦਰ ਕਿੰਨੀ ਅਦਾਕਾਰੀ ਹੈ।
102 ਨਾਟ ਆਊਟ: ਅਮਿਤਾਭ ਬਚਨ ਅਤੇ ਰਿਸ਼ੀ ਕਪੂਰ ਦੀ ਜੋੜੀ ਨੂੰ ਤਾਂ ਤੁਸੀਂ ਨਾ ਜਾਣੇ ਕਿੰਨੀਆਂ ਫਿਲਮਾਂ 'ਚ ਦੇਖਿਆ ਹੋਵੇਗਾ। ਪਰ 102 ਨਾਟ ਆਊਟ ਵੀ ਬੇਹੱਦ ਖਾਸ ਫਿਲਮ ਸੀ। ਇਕ 102 ਸਾਲ ਦੇ ਪਿਤਾ ਅਤੇ 76 ਸਾਲ ਦੇ ਉਨ੍ਹਾਂ ਦੇ ਪੁੱਤਰ ਦੀ ਕਹਾਣੀ ਸੀ। ਇਸ ਫਿਲਮ 'ਚ ਰਿਸ਼ੀ ਕਪੂਰ ਨੇ ਅਮਿਤਾਭ ਬਚਨ ਦੇ ਪੁੱਤਰ ਦਾ ਰੋਲ ਪਲੇਅ ਕੀਤਾ ਸੀ।
ਮੁਲਕ: ਮੁਲਕ ਫਿਲਮ ਉਨ੍ਹਾਂ ਦੇ ਕੈਰੀਅਰ ਦੀ ਕੁਝ ਆਖਰੀ ਫਿਲਮਾਂ 'ਚੋਂ ਇਕ ਹੈ। ਇਸ ਫਿਲਮ 'ਚ ਉਹ ਇਕ ਮੁਸਲਿਮ ਲਾਇਰ ਦੇ ਰੋਲ 'ਚ ਸਨ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਸੰਜੀਦਗੀ ਨੇ ਸਾਰਿਆਂ ਨੂੰ ਖੂਬ ਪ੍ਰਭਾਵਿਤ ਕੀਤਾ ਸੀ। ਫਿਲਮ 'ਚ ਤਾਪਸੀ ਪਨੂੰ ਅਤੇ ਰਜਿਤ ਕਪੂਰ ਵੀ ਸਨ।
ਜ਼ਿਕਰਯੋਗ ਹੈ ਕਿ ਬਾਲੀਵੁੱਜ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੇ ਅਚਾਨਕ ਦਿਹਾਂਤ ਨਾਲ ਹਰ ਕੋਈ ਸਦਮੇ 'ਚ ਹੈ। ਇਕ ਦਿਨ ਪਹਿਲਾਂ ਇਰਫਾਨ ਖਾਨ ਅਤੇ ਹੁਣ ਰਿਸ਼ੀ ਕਪੂਰ ਦੇ ਚਲੇ ਜਾਣ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਪਈ ਹੈ। ਰਿਸ਼ੀ ਨੇ ਹਮੇਸ਼ਾ ਹੀ ਆਪਣੀ ਐਕਟਿੰਗ ਅਤੇ ਆਪਣੇ ਮਾਸੂਮ ਚਿਹਰੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ।
ਰਿਸ਼ੀ ਕਪੂਰ ਨੇ 1955 'ਚ ਪਹਿਲੀ ਵਾਰ ਸ੍ਰੀ 420 'ਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਸੀ।