ਮੁੰਬਈ (ਬਿਊਰੋ) — ਬਾਜੀਰਾਓ-ਸਮਤਾਨੀ : ਫਿਲਮ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਚਹੇਤੀ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਹੈ। ਪਿਛਲੇ ਸਾਲ 14 ਨਵੰਬਰ ਨੂੰ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ। ਇਸ 'ਚ ਕਈਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਦੇ ਵਿਆਹ ਦਾ ਰਿਸੈਪਸ਼ਨ ਤਿੰਨ ਵਾਰ ਹੋਇਆ ਸੀ। ਅੱਜ ਦੀਪਿਕਾ ਪਾਦੂਕੋਣ ਆਪਣਾ ਪਹਿਲਾਂ ਕਰਵਾ ਚੌਥ ਮਨਾ ਰਹੀ ਹੈ।
ਦੇਸੀ ਗਰਲ ਦਾ ਵਿਦੇਸ਼ੀ ਲਾੜਾ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਪੋਪ ਸਟਾਰ ਨਿੱਕ ਜੋਨਸ ਨਾਲ ਪਿਛਲੇ ਸਾਲ 1 ਦਸੰਬਰ ਨੂੰ ਵਿਆਹ ਕੀਤਾ ਸੀ> ਦੋਵਾਂ ਨੇ ਦੋ ਵੱਖ-ਵੱਖ ਧਰਮਾਂ ਮੁਤਾਬਕ ਵਿਆਹ ਕਰਵਾਇਆ ਸੀ। 1 ਦਸੰਬਰ ਨੂੰ ਦੋਵਾਂ ਨੇ ਰਾਜਸਥਾਨ ਦੇ ਜੋਧਪੁਰ 'ਚ ਵਿਆਹ ਕੀਤਾ ਸੀ। ਇਹ ਇਕ ਬਿੱਗ ਫੇਟ ਇੰਡੀਅਨ ਵੈਡਿੰਗ ਸੀ।
ਕਾਮੇਡੀ ਕਿੰਗ ਕਪਿਲ ਤੇ ਗਿੰਨੀ: ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਵੀ ਇਹ ਪਹਿਲਾ ਕਰਵਾ ਚੌਥ ਹੈ। ਦੋਵਾਂ ਨੇ 12 ਦਸੰਬਰ ਨੂੰ ਜਲੰਧਰ 'ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਕਪਿਲ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ 'ਚ ਕਾਫੀ ਬਦਲਾਅ ਦੇਖਣ ਨੂੰ ਮਿਲੇ। ਇਸ ਦੇ ਨਾਲ ਹੀ ਜਲਦੀ ਹੀ ਕਪਿਲ ਦੇ ਘਰ ਕਿਲਕਾਰੀਆਂ ਵੀ ਗੁੰਜਣ ਵਾਲੀਆਂ ਹਨ।
ਬੰਗਾਲੀ ਐਕਟਰਸ ਤੇ ਟੀ. ਐੱਮ. ਸੀ ਸੰਸਦ ਮੈਂਬਰ ਨੁਸਰਤ ਜਹਾਂ ਦਾ ਵੀ ਇਹ ਪਹਿਲਾ ਕਰਵਾ ਚੌਥ ਹੈ। ਉਸ ਨੇ ਬਿੱਜਨਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਹੈ। ਹਿੰਦੂ ਧਰਮ ਮੁਤਾਬਕ ਵਿਆਹ ਕਰਨ ਤੋਂ ਬਾਅਦ ਵੀ ਨੁਸਰਤ ਨੇ ਆਪਣਾ ਧਰਮ ਨਹੀਂ ਬਦਲਿਆ। ਇਸ ਕਰਕੇ ਉਸ ਨੂੰ ਕਈ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਲੀਵੁੱਡ ਐਕਟਰ ਪੂਜਾ ਬੱਤਰਾ ਨੇ ਆਪਣੇ ਲੌਂਗ ਟਾਈਮ ਬੁਆਏ ਫਰੈਂਡ ਨਵਾਬ ਸ਼ਾਹ ਨਾਲ ਗੁਪਚੁਪ ਤਰੀਕੇ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਦੋਵਾਂ ਨੇ ਇਕ ਬੇਹੱਦ ਪ੍ਰਾਈਵੇਟ ਸੈਰੇਮਨੀ 'ਚ ਵਿਆਹ ਤੇ ਬਾਅਦ 'ਚ ਇਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।