ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੇ 14 ਦਸੰਬਰ ਨੂੰ ਆਪਣੇ ਘਰ ਕ੍ਰਿਸਮਸ ਪਾਰਟੀ ਰੱਖੀ ਸੀ, ਜਿਸ 'ਚ ਕਲੋਜ਼ ਫ੍ਰੈਂਡਸ ਸ਼ਾਮਲ ਹੋਏ।
ਮਲਾਇਕਾ ਨੇ ਮੈਰੂਨ ਕਲਰ ਦੀ ਡਰੈੱਸ ਉੱਤੇ ਸ਼ਰੱਗ ਪਹਿਣਿਆ ਸੀ।
ਪਾਰਟੀ 'ਚ ਉਨ੍ਹਾਂ ਦੀ ਭੈਣ ਅੰਮ੍ਰਿਤਾ ਅਰੋੜ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਤੇ ਕਰਨ ਜੌਹਰ ਸ਼ਾਮਲ ਹੋਏ। ਕਰਨ, ਕਰੀਨਾ ਤੇ ਅੰਮ੍ਰਿਤਾ ਇਕ-ਦੂਜੇ ਦੇ ਬਹੁਤ ਕਲੋਜ਼ ਹਨ ਤੇ ਅਕਸਰ ਇਕ-ਦੂਜੇ ਦੇ ਘਰ ਪਾਰਟੀਆਂ 'ਚ ਦੇਖੇ ਜਾਂਦੇ ਹਨ।
ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਵੀ ਪਾਰਟੀ 'ਚ ਪਹੁੰਚੀ। ਕਰੀਨਾ ਨੂੰ ਦੇਖਣ ਤੋਂ ਪਤਾ ਚੱਲ ਰਿਹਾ ਹੈ ਕਿ ਗਰਭਅਵਸਥਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਰੀਰ 'ਤੇ ਕਿੰਨਾ ਕੰਮ ਕੀਤਾ ਹੈ। ਉਹ ਬਹੁਤ ਹੀ ਸਲਿਮ ਨਜ਼ਰ ਆ ਰਹੀ ਹੈ।
ਪਿਛਲੇ ਸਾਲ ਕਰੀਨਾ ਨੇ ਆਪਣੇ ਘਰ ਕ੍ਰਿਸਮਸ ਦੀ ਪਾਰਟੀ ਰੱਖੀ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਸਾਲ ਉਹ ਆਪਣੇ ਘਰ ਪਾਰਟੀ ਰੱਖਦੀ ਹੈ ਜਾਂ ਨਹੀਂ।
5 ਦਿਨ ਬਾਅਦ ਭਾਵ 20 ਦਸੰਬਰ ਨੂੰ ਕਰੀਨਾ ਦਾ ਬੇਟਾ ਤੈਮੂਰ ਵੀ 1 ਸਾਲ ਦਾ ਹੋ ਜਾਵੇਗਾ।
ਹਾਲਾਂਕਿ ਕਰੀਨਾ ਤੇ ਕਰਿਸ਼ਮਾ ਦੋਹਾਂ ਨੇ ਸਾਫ ਕਿਹਾ ਹੈ ਕਿ ਤੈਮੂਰ ਦੇ ਜਨਮਦਿਨ 'ਤੇ ਕੋਈ ਵੱਡਾ ਸੈਲੀਬ੍ਰੇਸ਼ਨ ਨਹੀਂ ਹੋਵੇਗਾ।
ਬਸ ਕਰੀਬੀ ਲੋਕਾਂ ਨਾਲ ਹੀ ਇਹ ਜਸ਼ਨ ਮਨਾਇਆ ਜਾਵੇਗਾ।
ਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' 2018 'ਚ ਰਿਲੀਜ਼ ਹੋਵੇਗੀ।
ਫਿਲਮ 'ਚ ਉਨ੍ਹਾਂ ਨਾਲ ਸੋਨਮ ਕਪੂਰ ਤੇ ਸਵਰਾ ਭਾਸਕਰ ਹੈ।