ਮੁੰਬਈ— ਆਪਣੇ ਸਮੇਂ ਦੀ 60 ਅਤੇ 70 ਦਹਾਕੇ ਦੀਆਂ ਮਸ਼ਹੂਰ ਅਦਾਕਾਰਾਂ 'ਚ ਸ਼ਾਮਲ ਮੁਮਤਾਜ ਇਕ ਬਹੁਤ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਉਹ ਆਪਣੀ ਚੁਲਬੁਲੀ ਅਦਾਵਾਂ-ਨਟਖਟ ਅਦਾਵਾਂ ਨਾਲ ਜਦੋਂ ਵੀ ਇਹ ਹੀਰੋਇਨ ਪਰਦੇ 'ਤੇ ਆਉਂਦੀ ਸੀ ਤਾਂ ਲੋਕ ਉਸ ਦੀ ਅਦਾਵਾਂ ਦੇ ਕਾਇਲ ਹੋ ਜਾਂਦੇ ਸਨ, ਪਰ ਜਿਵੇਂ ਹੀ ਕਿਹਾ ਜਾਂਦਾ ਹੈ ਕਿ, ' ਜਦੋਂ ਬੁਰਾ ਸਮਾਂ ਜਦੋਂ ਆਉਂਦਾ ਹੈ ਤਾਂ ਉਹ ਆਪਣੇ ਨਾਲ ਸਭ ਕੁਝ ਤਹਿਸ-ਨਹਿਸ ਕਰ ਦਿੰਦਾ ਹੈ।'
ਇਸ ਅਦਾਕਾਰ ਦੀ ਜਿੰਦਗੀ 'ਚ ਵੀ ਅਜਿਹਾ ਬੁਰਾ ਸਮਾਂ ਆਇਆ, ਜਿਸ ਤੋਂ ਬਾਅਦ ਉਸ ਨੇ ਸਭ ਕੁਝ ਬਦਲ ਦਿੱਤਾ ਜਾਂਦਾ ਹੈ। ਅੱਜ ਇਸ ਹੀਰੋਇਨ ਨੂੰ ਪਛਾਣ ਪਾਉਂਣਾ ਵੀ ਬਹੁਤ ਮੁਸ਼ਕਿਲ ਹੈ। ਇਸ ਹੀਰੋਇਨ ਦਾ ਨਾਂ ਮੁਮਤਾਜ ਜਿਨਾਂ ਦੀ ਖੂਬਸੂਰਤੀ ਅਤੇ ਚੁਲਬੁੱਲੇ ਅੰਦਾਜ਼ ਨੂੰ ਲੋਕ ਅੱਜ ਵੀ ਯਾਦ ਕਰਦੇ ਹੈ।
ਇਕ ਜਮਾਨੇ 'ਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮੁਮਤਾਜ ਦੀ ਜਿੰਦਗੀ 'ਚ ਅਜਿਹਾ ਸਮਾਂ ਆਇਆ ਸੀ ਕਿ ਉਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਨੇ ਬੁਰੀ ਤਰ੍ਹਾਂ ਜਕੜ ਲਿਆ ਸੀ ਕੈਂਸਰ ਬਾਰੇ 'ਚ ਜਾਨ ਮੁਮਤਾਜ ਡਰ ਗਈ ਸੀ, ਪਰ ਉਨ੍ਹਾਂ ਨਾਲ ਲੜਨਾ ਵੀ ਜ਼ਰੂਰੀ ਸੀ।
ਮੁਮਤਾਜ ਨੂੰ ਬ੍ਰੇਸਟ ਕੈਂਸਰ ਸੀ, ਜਿਸ ਬਾਰੇ ਉਸ ਨੂੰ ਕਾਫੀ ਦੇਰ ਬਾਅਦ ਪਤਾ ਚੱਲਿਆ ਸੀ, ਪਰ ਉਨ੍ਹਾਂ ਨੇ ਇਸ ਦਾ ਜਲਦੀ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਨਾਲ ਮੁਮਤਾਜ ਦੀ ਹਾਲਤ ਹੋਰ ਵੀ ਵਿਗੜ ਗਈ ਸੀ। ਉਨ੍ਹਾਂ ਦੇ ਸਾਰੇ ਵਾਲ ਹੀ ਉੱਡ ਚੁੱਕੇ ਸੀ, ਇੱਥੋ ਤੱਕ ਉਨ੍ਹਾਂ ਦਾ ਅੱਖਾਂ ਦੀਆਂ ਪਲਕਾਂ ਦੇ ਵਾਲ ਵੀ ਝੜ ਚੁੱਕੇ ਸਨ। ਅਜਿਹੀ ਹਾਲਤ 'ਚ ਮੁਮਤਾਜ ਨੂੰ ਘਰ ਤੋਂ ਬਾਹਰ ਨਿਕਲਣਾ ਤੋਂ ਵੀ ਡਰ ਲੱਗਦਾ ਸੀ। ਇਸ ਦੀ ਜਾਣਕਾਰੀ ਮੁਮਤਾਜ ਨੇ 2006 'ਚ ਇਕ ਆਪਣੀ ਇੰਟਰਵਿਊ ਰਾਹੀਂ ਦੱਸੀ।
ਸਦਾਬਹਾਰ ਮੁਮਤਾਜ, ਬਾਲ ਝੜਨ ਨਾਲ ਮੈਂ ਬਿਲਕੁਲ ਗੰਜੀ ਹੋ ਗਈ ਸੀ। ਮੇਰੇ ਪਤੀ ਮੇਰੇ ਲਈ ਵਿਗ ਲੈ ਕੇ ਆਉਂਦੇ ਸਨ, ਜਿਸ ਨੂੰ ਮੈਂ ਪਾਉਣ ਲਈ ਮਜਬੂਰ ਸੀ, ਪਰ ਫਿਰ ਵੀ ਮੈਂ ਉਸ ਨੂੰ ਪਾਉਣ ਤੋਂ ਪਰਹੇਜ ਕਰਦੀ ਸੀ ਅਤੇ ਸੱਕਰਫ ਵੀ ਪਾਉਂਦੀ ਸੀ।
ਮੁਮਤਾਜ ਦੀ ਹਾਲਤ ਇਕ ਦਮ ਮਰਨ ਵਾਲੀ ਹੋ ਗਈ ਸੀ। ਹਸਪਤਾਲ 'ਚ ਇਲਾਜ ਦੌਰਾਨ ਹਰ ਸਮੇਂ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨਾਲ ਰਹਿੰਦੇ ਸਨ, ਪਰ ਮੁਮਤਾਜ ਨੇ ਨਾ ਤਾਂ ਆਪਣੀ ਹਿੰਮਤ ਟੁੱਟਣ ਦਿੱਤੀ ਅਤੇ ਨਾ ਹੀ ਆਪਣੇ ਘਰਵਾਲਿਆਂ ਦੀ। ਮੁਮਤਾਜ ਨੇ ਬੜੀ ਹਿੰਮਤ ਨਾਲ ਇਸ ਦਾ ਸਾਹਮਣਾ ਕੀਤਾ।
ਲੰਬੇ ਇਲਾਜ ਤੋਂ ਬਾਅਦ ਮੁਮਤਾਜ ਨੇ ਕੈਂਸਰ ਨਾਲ ਲੜਾਈ ਨੂੰ ਜਿੱਤਿਆ ਅਤੇ ਇਸ ਇਲਾਜ ਤੋਂ ਬਾਅਦ ਜੋ ਉਸ ਦਾ ਹਾਲ ਹੋਇਆ ਉਸ ਨੂੰ ਅੱਜ ਤੱਕ ਭੁਗਤ ਰਹੀ ਹੈ। ਉਹ ਬਹੁਤ ਮੋਟੀ ਹੋ ਗਈ। ਜਿਸ ਕਰਕੇ ਉਨ੍ਹਾਂ ਨੂੰ ਅੱਜ ਵੀ ਪਛਾਣ ਪਾਉਣਾ ਬਹੁਤ ਮੁਸ਼ਕਿਲ ਹੈ। ਅੱਜ ਮੁਮਤਾਜ ਮੁੰਬਈ ਤੋਂ ਦੂਰ ਲੰਡਨ 'ਚ ਰਹਿ ਰਹੀ ਹੈ।