FacebookTwitterg+Mail

70 ਦੇ ਦਹਾਕੇ ਦੀ ਇਹ ਅਦਾਕਾਰਾ ਫਿਲਮ 'ਚ ਕਰ ਚੁੱਕੀ ਹੈ 'ਨਿਊਡ' ਸੀਨ, ਹੁਣ ਬਤੀਤ ਕਰ ਰਹੀ ਹੈ ਗੁੰਮਨਾਮ ਜ਼ਿੰਦਗੀ!

    1/7
18 April, 2017 10:25:11 PM
ਮੁੰਬਈ— ਡਾਇਰੈਕਟਰ ਬੀ.ਆਰ ਇਸ਼ਾਰਾ ਦੀ ਫਿਲਮ 'ਚੇਤਨਾ' (1970) 'ਚ ਛੋਟੀ ਉਮਰ ਦੀ ਸੈਕਸ ਵਰਕਰ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰ 'ਰੇਹਾਨਾ ਸੁਲਤਾਨ' ਇਨ੍ਹਾਂ ਦਿਨਾਂ 'ਚ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਫਿਲਮੀ ਕੈਰੀਅਰ ਸਿਰਫ ਇਸ ਕਰਕੇ ਨਹੀਂ ਚੱਲਿਆ ਕਿਉਂਕਿ ਉਨਾਂ ਨੇ ਫਿਲਮਾਂ 'ਚ ਨਿਊਡ ਕਿਰਦਾਰ ਨਿਭਾਏ ਅਤੇ ਬਾਅਦ 'ਚ ਇਸ ਤਰ੍ਹਾਂ ਦੇ ਕਿਰਦਾਰ ਲਈ ਗਾਇਬ ਹੋ ਗਈ ਹੈ। ਆਰਥਿਕ ਤੰਗੀ ਕਾਰਨ ਰੇਹਾਨਾ ਨੂੰ ਫਿਲਹਾਲ ਸਿਨੇਮਾ ਅਤੇ ਟੈਲੀਵਿਯਨ ਆਰਟਿਸਟ ਐਸੋਸੀਏਸ਼ਨ ਵਲੋਂ ਹਰ ਮਹੀਨੇ ਮਦਦ ਮਿਲਦੀ ਹੈ।
ਫਿਲਮ 'ਚੇਤਨਾ' 'ਚ ਸੈਕਸ ਵਰਕਰ ਬਣੀ ਰੇਹਾਨਾ ਫਿਲਮ 'ਚ ਸਿਰਫ ਇਕ ਡਾਇਲਾਗ ਤੋਂ ਹੀ ਮਸ਼ਹੂਰ ਹੋ ਗਈ ਸੀ। ਇਸ ਡਾਇਲਾਗ 'ਚ ਉਸ ਨੇ ਕਿਹਾ, 'ਮੈਂ ਇੰਨੇ ਨੰਗੇ ਮਰਦ ਦੇਖੇ ਹਨ ਕਿ ਕੱਪੜੇ ਪਾਉਣ ਵਾਲੇ ਮਰਦਾਂ ਤੋਂ ਹੁਣ ਨਫਰਤ ਹੋਣ ਲੱਗੀ ਪਈ ਹੈ।'
ਇਸ ਸੀਨ 'ਚ ਉਹ ਬੈੱਡ 'ਤੇ ਲਾਲ ਸਾੜ੍ਹੀ 'ਚ ਲਪੇਟੀ ਨਜ਼ਰ ਆ ਰਹੀ ਹੈ। ਉਸ ਦੇ ਹੱਥ 'ਚ ਵਿਸਕੀ ਦੀ ਬੋਤਲ ਹੁੰਦੀ ਹੈ ਅਤੇ ਉਹ ਸ਼ਰਮਾ ਰਹੇ ਗ੍ਰਾਹਕ ਨੂੰ ਬੈੱਡ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਦਿਨਾਂ 'ਚ ਫਿਲਮ 'ਚੇਤਨਾ' ਦਾ ਪੋਸਟਰ ਵੀ ਕਾਫੀ ਚਰਚਾ 'ਚ ਰਿਹਾ ਸੀ।
ਆਖਿਰ ਕੌਣ ਹੋ ਰੇਹਾਨਾ
ਇਹ ਅਦਾਕਾਰਾ 19 ਨਬੰਬਰ, 1950 ਨੂੰ ਇਲਾਹਾਬਾਦ 'ਚ ਜਨਮੀ ਰੇਹਾਨਾ ਪੁਣੇ ' ' ਤੋਂ ਐਕਟਿੰਗ 'ਚ ਗ੍ਰੈਜੂਏਟ ਕੀਤੀ। 1967 'ਚ ਐਕਟਿੰਗ ਡਿਗਰੀ ਮਿਲਨ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ਼ ਅਯੰਗਰ ਦੀ ਫਿਲਮ 'ਸ਼ਾਦੀ ਕੀ ਪਹਿਲੀ ਸਾਲਗਿਰਹ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਡਾਇਰੈਕਟ ਰਾਜਿੰਦਰ ਸਿੰਘ ਬੇਦੀ ਨੇ 1970 'ਚ ਉਨ੍ਹਾਂ ਨੂੰ ਫਿਲਮ 'ਦਸਤਕ' 'ਚ ਕਿਰਦਾਰ ਨਿਭਾਇਆ। ਰੇਹਾਨਾ ਇਕ ਅਜਿਹੀ ਅਦਾਕਾਰਾ ਸੀ, ਜਿਸ ਨੂੰ ਫਿਲਮ 'ਚ ਮੁੱਖ ਕਿਰਦਾਰ ਮਿਲਿਆ ਸੀ। ਇਸ ਤੋਂ ਬਾਅਦ ਰੇਹਾਨਾ ਨੇ ਕੁਝ ਹੋਰ ਫਿਲਮ 'ਚ ਵੀ ਕੰਮ ਕੀਤਾ, ਜਿਵੇ ਕਿ 'ਹਾਰ-ਜੀਤ' (1972), 'ਪ੍ਰੇਮ ਪਰਵਤ' (1973) ਅਤੇ 'ਕਿੱਸਾ ਕੁਰਸੀ ਕਾ' (1977) ਵਰਗੀਆਂ ਫਿਲਮਾਂ 'ਚ ਕੰਮ ਕੀਤਾ।

Tags: Rehana Sultannude scenedialoguechetnaਰੇਹਾਨਾ ਸੁਲਤਾਨਚੇਤਨਾਨਿਊਡ ਸੀਨਡਾਇਲਾਗ