FacebookTwitterg+Mail

ਡਾਂਸ ਦੇ ਮਾਮਲੇ 'ਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦੇ ਰਹੀ ਸਰਗੁਣ ਮਹਿਤਾ (ਵੀਡੀਓ)

bollywood actress sargun mehta shared a dance video on her instagram
28 October, 2019 10:38:03 AM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਘੁੰਗਰੂ ਟੂਟ ਗਏ' ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਸ ਗੀਤ 'ਤੇ ਵੀਡੀਓ ਬਣਾਇਆ ਸੀ ਸੋਚਿਆ ਪਾ ਹੀ ਦਿਆਂ, ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 

Ghungroo tut gaye .. Ab shoot kiya tha toh daal hi do 🙈 @yasshkadamm @ohmygosh_joe

A post shared by Sargun Mehta (@sargunmehta) on Oct 25, 2019 at 8:07pm PDT


ਦੱਸ ਦਈਏ ਕਿ ਸਰਗੁਣ ਮਹਿਤਾ ਜਿੱਥੇ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ, ਉੱਥੇ ਹੀ ਵਧੀਆ ਡਾਂਸ ਲਈ ਵੀ ਮਸ਼ਹੂਰ ਹਨ। ਉਹ ਆਏ ਦਿਨ ਆਪਣੇ ਡਾਂਸ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਡਾਂਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਲਗਾਤਾਰ ਇਸ ਵੀਡੀਓ 'ਤੇ ਕੁਮੈਂਟ ਕਰ ਰਹੇ ਹਨ। ਸਰਗੁਣ ਮਹਿਤਾ ਦੇ ਇਸ ਡਾਂਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਵੀਡੀਓ 'ਚ ਉਹ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦਿੰਦੀ ਹੋਈ ਨਜ਼ਰ ਆ ਰਹੀ ਹੈ।


ਦੱਸਣਯੋਗ ਹੈ ਕਿ ਸਰਗੁਣ ਮਹਿਤਾ ਜਲਦ ਹੀ ਬੀਨੂੰ ਢਿੱਲੋਂ ਨਾਲ ਫਿਲਮ 'ਝੱਲੇ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਿੱਛੇ ਜਿਹੇ ਗੁਰਨਾਮ ਭੁੱਲਰ ਨਾਲ ਰਿਲੀਜ਼ ਹੋਈ ਫਿਲਮ 'ਸੁਰਖੀ ਬਿੰਦੀ' ਨਜ਼ਰ ਆਈ ਸੀ।


Tags: Sargun MehtaSharedDance VideoInstagramPunjabi Celebrity

Edited By

Sunita

Sunita is News Editor at Jagbani.