ਮੁੰਬਈ— ਬਾਲੀਵੁੱਡ 'ਚ ਗੈਂਗਸਟਰਜ਼ ਨੂੰ ਲੈ ਕੇ ਕਈ ਫਿਲਮਾਂ ਬਣੀਆਂ, ਜਿਨ੍ਹਾਂ 'ਚੋਂ ਉਨ੍ਹਾਂ ਨਾਲ ਕਦਮ ਨਾਲ ਕਦਮ ਮਿਲਾਉਂਦੀਆਂ ਉਨ੍ਹਾਂ ਦੇ ਰੀਲ ਲਾਈਫ ਲਵਰ ਜਾਂ ਪਤਨੀ ਨੂੰ ਦੇਖ ਕੇ ਲੋਕ ਕਾਫੀ ਕੂਲ ਮਹਿਸੂਸ ਕਰਦੇ ਹਨ ਪਰ ਕੁਝ ਅਦਾਕਾਰਾ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਰੀਲ ਤੋਂ ਨਿਕਲ ਕੇ ਅਸਲ ਜ਼ਿੰਦਗੀ 'ਚ ਗੈਂਗਸਟਰ ਨਾਲ ਪਿਆਰ ਅਤੇ ਵਿਆਹ ਵੀ ਕੀਤਾ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਹਾਜੀ ਮਸਤਾਨ ਨੂੰ ਅਦਾਕਾਰਾ ਮਧੂਬਾਲਾ ਬਹੁਤ ਪਸੰਦ ਕਰਦੀ ਸੀ ਅਤੇ ਫਿਰ ਉਨ੍ਹਾਂ ਨੇ ਉਨ੍ਹਾਂ ਵਰਗੀ ਦਿਖਣ ਵਾਲੀ ਅਦਾਕਾਰਾ ਸੋਨਾ ਨਾਲ ਵਿਆਹ ਕਰ ਲਿਆ। ਉਨ੍ਹਾਂ ਦੀ ਲਾਈਫ 'ਤੇ ਅਜੇ ਦੇਵਗਨ ਦੀ ਫਿਲਮ 'ਵਨਸ ਅਪਾਨ ਅ ਟਾਈਮ ਇਨ ਮੁੰਬਈ' ਆਈ ਸੀ, ਜਿਸ 'ਚ ਕੰਗਨਾ ਰਣੌਤ ਅਜੇ ਦੇਵਗਨ (ਹਾਜੀ ਮਸਤਾਨ ਦੇ ਕਿਰਦਾਰ 'ਚ) ਦੀ ਪ੍ਰੇਮਿਕਾ ਦੇ ਰੋਲ 'ਚ ਸੀ।
'ਰਾਮ ਤੇਰੀ ਗੰਗਾ ਮੈਲੀ' ਫੇਮ ਅਦਾਕਾਰਾ ਮੰਦਾਕਿਨੀ ਦਾ ਨਾਂ ਵੀ ਡਾਨ ਦਾਊਦ ਇਬ੍ਰਾਹਿਮ ਨਾਲ ਜੁੜ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਅੰਡਰਵਰਲਡ ਨਾਲ ਸੰਬੰਧਾਂ ਦੀ ਗੱਲ ਖੁੱਲਣ 'ਤੇ ਖੁਦ ਮੰਦਾਕਿਨੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਮੰਦਾਕਿਨੀ ਨੇ ਜਲਦ ਹੀ ਦਾਊਦ ਤੋਂ ਪਿੱਛਾ ਛੁਡਾ ਲਿਆ ਅਤੇ ਹੁਣ ਉਹ ਆਪਣੇ ਦੇ ਨਾਲ ਯੋਗਾ ਸੈਂਟਰ ਚਲਾਉਂਦੀ ਹੈ।
ਇਸ ਤੋਂ ਬਾਅਦ 90 ਦੇ ਦਹਾਕੇ 'ਚ ਪਾਕਿਸਤਾਨੀ ਹੀਰੋਇਨ ਅਨੀਤਾ ਅਯੂਬ ਦਾ ਨਾਂ ਦਾਊਦ ਤੋਂ ਜੁੜਿਆ ਸੀ। ਕਹਿੰਦੇ ਹਨ ਕਿ ਦਾਊਦ ਅਨੀਤਾ ਨੂੰ ਲੈ ਕੇ ਇੰਨਾ ਪੋਜੈਸਿਵ ਸੀ ਕਿ ਜਦੋਂ ਬਾਲੀਵੁੱਡ ਨਿਰਮਾਤਾ ਜਾਵੇਦ ਸਿੱਦੀਕੀ ਨੇ ਅਨੀਤਾ ਨੂੰ ਆਪਣੀ ਫਿਲਮ 'ਚ ਲੈਣ ਤੋਂ ਇਨਕਾਰ ਕੀਤਾ ਤਾਂ ਦਾਊਦ ਨੇ ਉਸ ਦੀ ਗੋਲੀ ਮਾਰ ਕੇ ਕਤਲ ਕਰਵਾ ਦਿੱਤਾ ਸੀ।
ਮੋਨੀਕਾ ਬੇਦੀ ਵੀ ਅੰਡਰਵਰਲਡ ਦੇ ਡਾਨ ਅੱਬੂ ਸਲੇਮ ਦੇ ਚੱਕਰ 'ਚ ਆਪਣਾ ਕਰੀਅਰ ਖਰਾਬ ਕਰ ਚੁੱਕੀ ਹੈ। ਸਲੇਮ ਨੂੰ ਜਦੋਂ ਬੈਂਕਾਕ 'ਚ ਗ੍ਰਿਫਤਾਰ ਕੀਤਾ ਗਿਆ ਤਾਂ ਮੋਨੀਕਾ ਉਸ ਦੇ ਨਾਲ ਸੀ। ਕਹਿੰਦੇ ਹਨ ਕਿ ਮੋਨੀਕਾ ਜਦੋਂ ਫਿਲਮਾਂ 'ਚ ਨਵੀ-ਨਵੀ ਆਈ ਸੀ, ਤਾਂ ਉਸ ਸਮੇਂ ਸਲੇਮ ਦਾ ਦਿਲ ਮੋਨੀਕਾ 'ਤੇ ਆ ਗਿਆ ਸੀ। ਸਲੇਮ ਨੇ ਮੋਨੀਕਾ ਦਾ ਕਰੀਅਰ ਸੰਵਾਰਨ ਲਈ ਕਈ ਫਿਲਮ ਨਿਰਮਾਤਾਵਾਂ 'ਤੇ ਆਪਣਾ ਦਬਾਅ ਬਣਾਇਆ ਅਤੇ ਕੁਝ ਫਿਲਮਾਂ 'ਚ ਮੋਨੀਕਾ ਨੂੰ ਕੰਮ ਵੀ ਮਿਲਿਆ।
90 ਦੇ ਦਹਾਕੇ 'ਚ ਸੈਕਸ ਸਿੰਬਲ ਦੇ ਤੌਰ 'ਤੇ ਪਛਾਣੀ ਜਾਣ ਵਾਲੀ ਅਭਿਨੇਤਰੀ ਮਮਤਾ ਕੁਲਕਰਣੀ ਨੇ 2013 'ਚ ਡਰੱਗਸ ਤਸਕਰੀ ਦੇ ਦੋਸ਼ੀ ਵਿੱਕੀ ਗੋਸਵਾਮੀ ਨਾਲ ਵਿਆਹ ਕੀਤਾ ਸੀ। ਹੁਣ ਦੋਹਾਂ ਨੂੰ ਡਰੱਗਸ ਕੇਸ 'ਚ ਭਗੌੜਾ ਐਲਾਨ ਕਰ ਦਿੱਤਾ ਗਿਆ ਹੈ।