FacebookTwitterg+Mail

ਬਾਲੀਵੁੱਡ ਦੀਆਂ ਫਲਾਪ ਅਦਾਕਾਰਾਂ ਦੇ ਪਤੀ ਹਨ ਵੱਡੇ ਬਿਜ਼ਨੈੱਸਮੈਨ, ਜਇਦਾਦ ਜਾਣ ਉੱਡਣਗੇ ਹੋਸ਼

bollywood actresses super rich millionaire husbands
06 June, 2018 02:40:35 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਕਈ ਸਿਤਾਰੇ ਇੰਨੇ ਜ਼ਿਆਦਾ ਅਮੀਰ ਹਨ, ਜਿਨ੍ਹਾਂ ਲਈ ਕੁਝ ਵੀ ਖਰੀਦਣਾ ਔਖੀ ਗੱਲ ਨਹੀਂ ਹੈ। ਉਹ ਆਰਾਮ ਨਾਲ ਕਦੇ ਵੀ ਕੋਈ ਵੀ ਚੀਜ਼ ਖਰੀਦ ਸਕਦੇ ਹਨ। ਅੱਜ ਇਸ ਖਬਰ ਰਾਹੀਂ ਤੁਹਾਨੂੰ ਬਾਲੀਵੁੱਡ ਦੀਆਂ ਅਜਿਹੀਆਂ ਅਭਿਨੇਤਰੀਆਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਪਤੀ ਫਿਲਮ ਸਟਾਰ ਨਹੀਂ ਸਗੋਂ ਚਕਾਚੌਂਧ ਦੀ ਦੁਨੀਆ ਤੋਂ ਦੂਰ ਕਿਸੇ ਆਮ ਸ਼ਖਸ ਨੂੰ ਚੁਣਿਆ ਹੈ। ਹਾਲਾਂਕਿ ਇਨ੍ਹਾਂ ਨੇ ਵੀ ਆਪਣੇ ਜੀਵਨ 'ਚ ਕਾਮਯਾਬੀ ਹਾਸਲ ਕੀਤੀ ਹੈ ਪਰ ਲਾਈਮਲਾਈਟ ਤੋਂ ਕਾਫੀ ਦੂਰ ਹਨ। ਇਨ੍ਹਾਂ 'ਚ ਜ਼ਿਆਦਾਤਰ ਵੱਡੇ ਬਿਜ਼ਨੈੱਸਮੈਨ ਹੀ ਹਨ। ਜੇਕਰ ਤੁਸੀਂ ਇਨ੍ਹਾਂ ਦੀ ਸੰਪਤੀ ਬਾਰੇ ਜਾਣੋਗੇ ਤਾਂ ਤੁਹਾਨੂੰ ਕਾਫੀ ਹੈਰਾਨੀ ਹੋਵੇਗੀ।
Punjabi Bollywood Tadka
ਆਸਿਨ
ਸੁਪਰਹਿੱਟ ਫਿਲਮ 'ਗਜਨੀ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਆਸਿਨ ਨੇ ਬਹੁਤ ਘੱਟ ਫਿਲਮਾਂ 'ਚ ਕੰਮ ਕੀਤਾ ਹੈ, ਜਿਸ 'ਚ ਉਹ ਸਲਮਾਨ ਖਾਨ ਨਾਲ ਫਿਲਮ 'ਰੈੱਡੀ' ਅਜੇ ਦੇਵਗਨ ਨਾਲ ਫਿਲਮ 'ਬੋਲ ਬੱਚਨ' ਤੇ ਅਕਸ਼ੈ ਕੁਮਾਰ ਨਾਲ 'ਬੌਸ' 'ਚ ਨਜ਼ਰ ਆਈ ਸੀ ਪਰ ਲਗਾਤਾਰ ਫਲਾਪ ਫਿਲਮਾਂ ਕਾਰਨ ਆਸਿਨ ਨੇ ਮਸ਼ਹੂਰ ਕੰਪਨੀ ਮਾਈਕਰੋਮੈਕਸ ਦੇ ਕੋ ਫਾਊਂਡਰ ਰਾਹੁਲ ਸ਼ਰਮਾ ਨਾਲ ਵਿਆਹ ਕਰਵਾ ਲਿਆ। ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਰਾਹੁਲ ਦੀ ਕਮਾਈ 100 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ। ਇੰਨਾਂ ਹੀ ਨਹੀਂ ਉਸ ਕੋਲ ਤਿੰਨ ਏਕੜ ਦਾ ਫਾਰਮਹਾਊਸ ਵੀ ਹੈ।
Punjabi Bollywood Tadka
ਜੂਹੀ ਚਾਵਲਾ
ਬਾਲੀਵੁੱਡ ਅਦਾਕਾਰਾ ਸਭ ਤੋਂ ਸਫਲ ਅਭਿਨੇਤਰੀਆਂ 'ਚ ਜੂਹੀ ਚਾਵਲਾ ਦਾ ਨਾਂ ਵੀ ਸ਼ਾਮਲ ਹੈ। ਵਿਆਹ ਤੋਂ ਬਾਅਦ ਵੀ ਜੂਹੀ ਨੂੰ ਕਈ ਫਿਲਮਾਂ 'ਚ ਦੇਖਿਆ ਗਿਆ ਹੈ। ਜੂਹੀ ਨੇ ਮਹਿਤਾ ਗਰੁੱਪ ਦੇ ਉਦਮੀ ਜੈ ਮਹਿਤਾ ਨਾਲ ਵਿਆਹ ਕਰਵਾਇਆ। ਉਸ ਦਾ ਬਿਜ਼ਨੈੱਸ ਭਾਰਤ ਸਮੇਤ ਅਫਰੀਕਾ, ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ 'ਚ ਫੈਲਿਆ ਹੋਇਆ ਹੈ।
Punjabi Bollywood Tadka
ਅੰਮ੍ਰਿਤਾ ਅਰੋੜਾ
ਫਿਲਮ ਅਦਾਕਾਰਾ ਮਲਾਇਕਾ ਅਰੋੜਾ ਖਾਨ ਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ ਫਿਲਮਾਂ 'ਚ ਫਲਾਪ ਹੋਣ ਤੋਂ ਬਾਅਦ ਵਿਆਹ ਦੇ ਬੰਧਨ 'ਚ ਬੱਝ ਗਈ। ਉਸ ਨੇ ਮੁੰਬਈ ਦੀ ਕੰਸਟਰਕਸ਼ਨ ਕੰਪਨੀ ਰੇਡਸਟੋਨ ਗਰੁੱਪ ਤੇ ਬਿਜ਼ਨੈੱਸਮੈਨ ਸ਼ਕੀਲ ਲੜਕ ਨਾਲ ਵਿਆਹ ਕਰਵਾਇਆ। 
Punjabi Bollywood Tadka
ਸੇਲਿਨਾ ਜੇਟਲੀ
ਬਾਲੀਵੁੱਡ 'ਚ ਕੁਝ ਕਮਾਲ ਨਾ ਦਿਖਾ ਸਕਣ ਤੋਂ ਬਾਅਦ ਅਦਾਕਾਰਾ ਸੇਲਿਨਾ ਜੇਟਲੀ ਨੇ ਵਿਆਹ ਕਰਨ ਦਾ ਫੈਸਲਾ ਲਿਆ। ਸੇਲਿਨਾ ਦੇ ਪਤੀ ਪੀਟਰ ਹਾਗ ਆਸਟਰੀਆ ਤੋਂ ਹੈ ਤੇ ਉਹ ਇਕ ਵੱਡਾ ਬਿਜ਼ਨੈੱਸਮੈਨ ਤੇ ਮਾਰਕਟਰ ਹੈ।
Punjabi Bollywood Tadka
ਸ਼ਿਲਪਾ ਸ਼ੈੱਟੀ
ਬਾਲੀਵੁੱਜ ਦੀ ਸਭ ਤੋਂ ਸਲਿਮ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਵੀ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਰਹੀ ਹੈ। ਸ਼ਿਲਪਾ ਨੇ ਰਾਜ ਕੁੰਦਰਾ ਨਾਲ ਵਿਆਹ ਕਰਵਾਇਆ ਹੈ, ਜੋ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਬਿਜ਼ਨੈੱਸਮੈਨ ਹਨ। ਦੱਸ ਦੇਈਏ ਕਿ ਰਾਜ ਕੁੰਦਰਾ ਬ੍ਰਿਟਿਸ਼ ਏਸ਼ੀਅਨ ਨਾਮਕ ਮੈਗਜ਼ੀਨ 'ਚ 198ਵੇਂ ਨੰਬਰ 'ਤੇ ਵੀ ਆਏ ਸਨ। ਇੰਨਾ ਹੀ ਨਹੀਂ ਸਾਲ 2009 'ਚ ਕੁੰਦਰਾ ਆਈ. ਪੀ. ਐੱਲ. ਟੀਮ ਰਾਜਸਥਾਨ ਰਾਇਲਸ ਦੇ ਸਪਾਂਸਰਸ ਵੀ ਰਹੇ ਸਨ।
Punjabi Bollywood Tadka
ਆਇਸ਼ਾ ਟਾਕੀਆ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤੇ ਸਲਮਾਨ ਖਾਨ ਨਾਲ ਸੁਪਰਹਿੱਟ ਫਿਲਮ 'ਵਾਂਟੇਡ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਆਇਸ਼ਾ ਟਾਕਿਆ ਨੇ ਫਿਲਮਾਂ ਤੋਂ ਦੂਰੀ ਬਣਾ ਕੇ ਰੇਸਟ੍ਰੋਰੇਟਰ ਫਰਹਾਨ ਆਜ਼ਮੀ ਨਾਲ ਵਿਆਹ ਕਰ ਲਿਆ। ਦੱਸ ਦੇਈਏ ਕਿ ਫਰਹਾਨ, ਅਬੂ ਆਜ਼ਮੀ ਦੇ ਬੇਟੇ ਹਨ।
Punjabi Bollywood Tadka
ਵਿਦਿਆ ਬਾਲਨ
ਬਾਲੀਵੁੱਡ ਦੀ ਟਾਪ ਅਦਾਕਾਰਾ ਵਿਦਿਆ ਬਾਲਨ ਆਪਣੀ ਖੂਬਸੂਰਤੀ ਕਾਰਨ ਅੱਜ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੀ ਹੈ। ਉਨ੍ਹਾਂ ਨੇ ਪ੍ਰੋਡਿਊਸਰ ਤੇ ਡਿਜ਼ਨੀ ਇੰਡੀਆ ਮੈਗਜ਼ੀਨ ਦੇ ਡਾਇਰੈਕਟਰ ਸਿਧਰਾਥ ਰਾਏ ਕਪੂਰ ਨਾਲ ਵਿਆਹ ਕਰਵਾਇਆ। ਫਿਲਮ 'ਆਸ਼ਿਕੀ' ਦੇ ਐਕਟਰ ਆਦਿਤਿਆ ਰਾਏ ਕਪੂਰ ਰਿਸ਼ਤੇ 'ਚ ਵਿਦਿਆ ਦੇ ਦੇਵਰ ਹਨ। 
Punjabi Bollywood Tadka
ਰਾਣੀ ਮੁਖਰਜੀ
ਯਸ਼ ਚੋਪੜਾ ਖਾਨਦਾਨ ਦੀ ਵੱਡੀ ਨੂੰਹ ਰਾਣੀ ਮੁਖਰਜੀ ਨੇ ਫਿਲਮਮੇਕਰ ਆਦਿਤਿਆ ਚੋਪੜਾ ਨਾਲ ਸਾਲ 2012 'ਚ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਆਦਿਤਿਆ ਦਾ ਇਹ ਦੂਜਾ ਵਿਆਹ ਗੈ। ਫਿਲਮ ਇੰਡਸਟਰੀ 'ਚ ਆਦਿਤਿਆ ਟਾਪ ਦੇ ਫਿਲਮਮੇਕਰ 'ਚ ਆਉਂਦੇ ਹਨ ਤੇ ਉਨ੍ਹਾਂ ਦੇ ਬੈਨਰ ਹੇਠ ਸਾਲ 'ਚ ਕਈ ਫਿਲਮਾਂ ਨੂੰ ਡਾਇਰੈਕਟ ਕੀਤਾ ਜਾਂਦਾ ਹੈ। 
Punjabi Bollywood Tadka
ਟੀਨਾ ਮੁਨੀਮ
80 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਟੀਨਾ ਮੁਨੀਮ ਨੇ ਰਿਆਲੰਸ ਇੰਡਸਟਰੀ ਦੇ ਸੰਸਥਾਪਕ ਅਨਿਲ ਅੰਬਾਨੀ ਨਾਲ ਵਿਆਹ ਕਰਵਾਇਆ ਹੈ। ਅਨਿਲ ਦੀ ਸਾਲ 2016 'ਚ ਫੋਬਰਸ ਬਿਲੇਨੀਅਰ ਲਿਸਟ ਮੁਤਾਬਕ ਨੇਟ ਵਰਥ 3.3 ਬਿਲੀਅਨ ਡਾਲਰ ਹੈ। ਅਨਿਲ ਅੰਬਾਨੀ ਦਾ ਦੁਨੀਆਭਰ 'ਚ ਨਾਂ ਹੈ।


Tags: Amrita AroraVidya BalanSiddharth Roy KapoorAmrita AroraShakeel LadakAyesha TakiaJuhi ChawlaShilpa ShettyRaj Kundra

Edited By

Sunita

Sunita is News Editor at Jagbani.