FacebookTwitterg+Mail

'ਮਿਸ਼ਨ ਮੰਗਲ' ਦਾ ਟੀਜ਼ਰ ਆਊਟ, ਵੀਡੀਓ 'ਚ ਮਿਲੇ ਕਈ ਸਰਪ੍ਰਾਈਜ਼

bollywood akshay kumar mission mangal teaser
09 July, 2019 04:31:56 PM

ਮੁੰਬਈ (ਬਿਊਰੋ) — ਇਸ ਸਾਲ 15 ਅਗਸਤ ਦੇ ਮੌਕੇ 'ਤੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ 'ਮਿਸ਼ਨ ਮੰਗਲ' ਨੂੰ ਲੈ ਆ ਰਹੇ ਹਨ। ਫਿਲਮ ਮੇਕਰ ਜਗਨ ਸ਼ਕਤੀ ਦੀ ਇਹ ਫਿਲਮ ਉਨ੍ਹਾਂ ਹੀਰੋਜ਼ ਦੀ ਕਹਾਣੀ ਨੂੰ ਪਰਦੇ 'ਤੇ ਲੈ ਕੇ ਆਵੇਗੀ, ਜਿਨ੍ਹਾਂ ਨੇ ਪਰਦੇ ਪਿੱਛੇ ਰਹਿ ਕੇ ਇਸ ਮਿਸ਼ਨ ਨੂੰ ਕਾਮਯਾਬ ਬਣਾਇਆ। ਪਹਿਲਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੁਣ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 
45 ਸੈਕਿੰਡ ਦੇ ਇਸ ਟੀਜ਼ਰ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਫਿਲਮ ਦੀ 'ਮਹਿਲਾ ਬ੍ਰਿਗੇਡ' ਨਾਲ ਵੀ ਮਿਲਵਾਇਆ ਗਿਆ ਹੈ। ਫਿਲਮ 'ਚ ਵਿਦਿਆ ਬਾਲਨ, ਸੋਨਾਕਸ਼ੀ ਸਿਨ੍ਹਾ, ਤਾਪਸੀ ਪਨੂੰ, ਕ੍ਰਿਤੀ ਕੁਲਹਰੀ ਵਰਗੀਆਂ ਅਭਿਨੇਤਰੀਆਂ ਮੁੱਖ ਭੂਮਿਕਾ 'ਚ ਹਨ। ਇਸ ਦੇ ਨਾਲ ਹੀ ਸ਼ਰਮਨ ਜੋਸ਼ੀ ਵੀ ਨਜ਼ਰ ਆਉਂਦੇ ਹਨ। ਇਸ ਫਿਲਮ 'ਚ ਅਕਸ਼ੈ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਦੇ ਇਕ ਸੀਨੀਅਰ ਸਾਇੰਸਟਿਸ ਦਾ ਕਿਰਦਾਰ ਨਿਭਾ ਰਹੇ ਹਨ। 


ਸਾਲ 2013 'ਚ ਸਤੀਸ਼ ਧਵਨ ਸਪੇਸ ਸੈਂਟਰ ਤੋਂ PSLV C25 ਰਾਕੇਟ ਲਾਂਚ ਕੀਤਾ ਗਿਆ ਸੀ। ਹੁਣ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦੀ ਗੱਲ ਕਰੀਏ ਤਾਂ ਇਹ ਕਾਫੀ ਕਰੂਸੀਅਲ ਹੈ ਕਿਉਂਕਿ ਇਸੇ ਤਾਰੀਖ ਨੂੰ ਜਾਨ ਅਬ੍ਰਾਹਮ ਦੀ 'ਬਾਟਲਾ ਹਾਊਸ' ਅਤੇ ਪ੍ਰਭਾਸ ਤੇ ਸ਼ਰਧਾ ਕਪੂਰ ਦੀ 'ਸਾਹੋ' ਰਿਲੀਜ਼ ਹੋ ਰਹੀ ਹੈ। ਇਸ ਨਾਲ ਫਿਲਮ ਮੇਕਰਸ ਲਈ ਕਾਫੀ ਮੁਸ਼ਕਲ ਸਿਚੁਐਸ਼ਨ ਹੋਣ ਵਾਲੀ ਹੈ ਕਿਉਂਕਿ ਇਕੱਠੀਆਂ 3 ਫਿਲਮਾਂ ਆਉਣ 'ਤੇ ਸਕ੍ਰੀਨ ਤੇ ਦਰਸ਼ਕਾਂ ਸਭ ਵੰਡੇ ਜਾਂਦੇ ਹਨ। ਇਸ ਦਾ ਸਿੱਧਾ ਅਸਰ ਫਿਲਮ ਦੇ ਬਾਕਸ ਆਫਿਸ ਕੁਲੈਕਸ਼ਨ 'ਤੇ ਨਜ਼ਰ ਆਉਂਦਾ ਹੈ। ਤਿੰਨੇ ਹੀ ਫਿਲਮਾਂ ਅਜਿਹੀਆਂ ਹਨ, ਜਿਨ੍ਹਾਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਹੈ। ਅਜਿਹੇ 'ਚ ਕਿਸਦਾ ਕੀ ਅੰਜ਼ਾਮ ਹੋਵੇਗਾ ਇਹ 15 ਅਗਸਤ ਨੂੰ ਹੀ ਸਾਹਮਣੇ ਆਵੇਗਾ।


Tags: Mission MangalOfficial TeaserAkshay KumarRakesh DhawanVidya BalanBollywood Celebrity

Edited By

Sunita

Sunita is News Editor at Jagbani.