FacebookTwitterg+Mail

ਐਵਾਰਡ ਸਮਾਰੋਹ 'ਚ ਆਲੀਆ ਤੇ ਕ੍ਰਿਤੀ ਦਾ ਦਿਖਿਆ ਗਾਰਜੀਅਸ ਲੁੱਕ, ਇਸ ਸਿਤਾਰੇ ਵੀ ਆਏ ਨਜ਼ਰ

bollywood and tv celebs at award function
16 December, 2017 02:15:07 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਮੁੰਬਈ 'ਚ ਨਿਕਲੋਡੀਅਨ ਕਿਡਸ ਚੁਆਇਸ ਐਵਾਰਡਸ ਦਾ ਆਯੋਜਨ ਕੀਤਾ ਗਿਆ। ਇਵੈਂਟ 'ਚ ਬਾਲੀਵੁੱਡ ਸਮੇਤ ਟੀ. ਵੀ. ਸਟਾਰਸ ਵੀ ਸ਼ਾਮਲ ਹੋਏ। ਇਸ ਮੌਕੇ ਆਲੀਆ ਭੱਟ ਆਫ ਸ਼ੋਲਡਰ ਰੈੱਡ ਕਲਰ ਦੀ ਫਰਾਕ 'ਚ ਗਾਰਜੀਅਸ ਲੁੱਕ 'ਚ ਨਜ਼ਰ ਆਈ। ਇਸੇ ਤਰ੍ਹਾਂ ਕ੍ਰਿਤੀ ਸੈਨਨ ਵੀ ਆਫ ਸ਼ੋਲਡਰ ਬਲੈਕ-ਯੈਲੋ ਕਲਰ ਦੇ ਗਾਊਨ 'ਚ ਨਜ਼ਰ ਆਈ।
Punjabi Bollywood Tadka
ਐਵਾਰਡਸ ਦੇ ਰੈੱਡ ਕਾਰਪੇਟ 'ਤੇ ਵਰੁਣ ਧਵਨ, ਰੋਹਿਤ ਸ਼ੈੱਟੀ, ਰਣਵੀਰ ਸਿੰਘ, ਦਿਲੀਪ ਜੋਸ਼ੀ, ਮੁਨਮੁਨ ਦੱਤਾ ਸਮੇਤ ਹੋਰ ਸਿਤਾਰੇ ਸ਼ਾਮਲ ਹੋਏ। ਐਵਾਰਡ ਸਮਾਰੋਹ ਦਾ ਸੰਚਾਲਣ ਭਾਰਤੀ ਸਿੰਘ ਤੇ ਰਿਤਵਿਕ ਧਨਜਨੀ ਨੇ ਕੀਤਾ।
Punjabi Bollywood Tadka
ਇਸ ਮੌਕੇ ਬੈਸਟ ਮੂਵੀ ਐਕਟਰ (ਮੇਲ) ਦਾ ਐਵਾਰਡ ਰਣਵੀਰ ਸਿੰਘ, ਬੈਸਟ ਮੂਵੀ ਐਕਟਰ (ਫੀਮੇਲ) ਦਾ ਐਵਾਰਡ ਆਲੀਆ ਭੱਟ, ਬੈਸਟ ਬਾਲੀਵੁੱਡ ਮੂਵੀ ਦਾ ਐਵਾਰਡ 'ਗੋਲਮਾਲ ਅਗੇਨ' ਨੂੰ ਦਿੱਤਾ ਗਿਆ।
Punjabi Bollywood Tadka
ਇਸੇ ਤਰ੍ਹਾਂ ਬੈਸਟ ਬਾਲੀਵੁੱਡ ਮੂਵੀ ਸੌਂਗ 'ਬਦਰੀਨਾਥ ਕੀ ਦੁਲਹਨੀਆਂ...', ਬੈਸਟ ਐਂਟਰਟੇਨਰ ਵਰੁਣ ਧਵਨ, ਬੈਸਟ ਟੀ. ਵੀ. ਕਰੈਕਟਰ (ਮੇਲ) ਦਿਲੀਪ ਜੋਸ਼ੀ (ਤਾਰਕ ਮਹਿਤਾ ਕਾ ਉਲਟਾ ਚਸ਼ਮਾ), ਬੈਸਟ ਟੀ. ਵੀ. ਕਰੈਕਟਰ (ਫੀਮੇਲ) ਦਿਸ਼ਾ ਵਕਾਨੀ (ਤਾਰਕ ਮਹਿਤਾ ਕਾ ਉਲਟਾ ਚਸ਼ਮਾ), ਬੈਸਟ ਚਾਈਲਡ ਐਂਟਰਟੇਨਰ ਟੀ. ਵੀ. ਜਯੇਸ਼ ਕੁਮਾਰ (ਸਾਰੇਗਾਮਾਪਾ ਲਿਟਲ ਚੈਂਪਸ) ਤੇ ਨਿਕਲੋਡੀਅਨ ਦੇ ਡਿਜੀਟਲ ਸਟਾਰ ਦਾ ਐਵਾਰਡ ਸੁਮੇਰ ਪਸਰੀਚਾ ਨੂੰ ਦਿੱਤਾ ਗਿਆ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Nickelodeon Kids Choice Awards Ranveer Singh Alia Bhatt Varun Dhawan Rohit Shetty