ਨਵੀਂ ਦਿੱਲੀ (ਬਿਊਰੋ) — ਭਾਰਤ ਤੇ ਪਾਕਿਸਤਾਨ 'ਚ ਕ੍ਰਿਕਟ ਮੈਚ ਹੋ ਰਿਹਾ ਹੈ ਅਤੇ ਕ੍ਰਿਕਟ ਮੈਚ ਨੂੰ ਦੇਖਣ ਲਈ ਲੋਕ ਉਤਾਵਲੇ ਨਾ ਹੋਣ, ਅਜਿਹਾ ਤਾਂ ਕਦੇ ਹੋ ਹੀ ਨਹੀਂ ਸਕਦਾ। ਆਈ. ਸੀ. ਸੀ. ਵਰਲਡ ਕੱਪ 2019 'ਚ ਅੱਜ ਯਾਨੀ 16 ਜੂਨ ਨੂੰ ਭਾਰਤ ਤੇ ਪਾਕਿਸਤਾਨ 'ਚ ਇਕ ਜ਼ਬਰਦਸਤ ਮੈਚ ਹੋਣ ਵਾਲਾ ਹੈ। ਲੋਕ ਭਾਰਤ ਦੇ ਜਿੱਤਣ ਦੀ ਉਮੀਦ ਲਾਈ ਬੈਠੇ ਹਨ ਅਤੇ ਕਈ ਦੁਆਵਾਂ ਕਰ ਰਹੇ ਹਨ ਕਿ ਘੱਟੋ-ਘੱਟ ਅੱਜ ਦੇ ਦਿਨ ਮੀਂਹ ਨਾ ਪਵੇ ਪਰ ਸਿਰਫ ਆਮ ਜਨਤਾ ਹੀ ਨਹੀਂ ਸਗੋਂ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਸਿਤਾਰੇ ਵੀ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਭਾਰਤੀ ਕ੍ਰਿਕਟ ਟੀਮ ਨੂੰ ਚੀਅਰ ਕਰਦੇ ਨਜ਼ਰ ਆਏ। ਅਕਸ਼ੈ ਨੇ ਇਸ ਇੰਟਰਵਿਊ ਦੌਰਾਨ ਕਿਹਾ, ''ਭਰੋਸਾ ਹੈ ਕਿ ਭਾਰਤੀ ਟੀਮ ਇਸ ਮੈਚ ਨੂੰ ਜਿੱਤੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਕਟਰ ਸ਼ਿਖਰ ਧਵਨ ਦੇ ਜ਼ਖਮੀ ਹੋਣ 'ਤੇ ਦੁੱਖ ਜਤਾਇਆ ਅਤੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸ਼ਿਖਰ ਜਲਦ ਠੀਕ ਹੋ ਜਾਵੇਗਾ।''
ਉਥੇ ਹੀ ਅਦਾਕਾਰਾ ਤਾਪਸੀ ਪਨੂੰ ਵੀ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਉਤਸ਼ਾਹਿਤ ਹੈ। ਤਾਪਸੀ ਦਾ ਕਹਿਣਾ ਹੈ ਕਿ ''ਮੈਂ ਆਪਣੇ ਦੇਸ਼ ਨੂੰ ਹਰ ਜਗ੍ਹਾ ਸਪੋਰਟ ਕਰਦੀ ਹੈ ਅਤੇ ਪੂਰਾ ਵਿਸ਼ਵਾਸ ਹੈ ਕਿ ਭਾਰਤ ਇਸ ਮੈਚ ਨੂੰ ਜਿੱਤ ਕੇ ਪਾਕਿਸਤਾਨ ਨੂੰ ਧੂਲ ਚਟਾਏਗਾ।''
ਅਕਸ਼ੈ ਤੇ ਤਾਪਸੀ ਤੋਂ ਇਲਾਵਾ ਅਲੀ ਜਫਰ, ''ਮੀਂਹ ਨਾ ਪੈਣ ਦੀਆਂ ਦੁਆਵਾਂ ਮੰਗ ਰਹੇ ਹਨ''। ਉਥੇ ਹੀ ਟੀ. ਵੀ. ਐਕਟਰ ਕਰਨ ਵਾਹੀ ਦਾ ਵੀ ਮੈਚ ਨੂੰ ਲੈ ਕੇ ਉਤਸ਼ਾਹ ਦੇਖਣਯੋਗ ਹੈ। ਕਰਨ ਆਪਣੇ ਜਨਮਦਿਨ ਨੂੰ ਮਨਾਉਣ ਲਈ ਲੰਡਨ ਗਏ ਸਨ, ਜਿਥੇ ਉਨ੍ਹਾਂ ਨੇ ਭਾਰਤ ਅਤੇ ਆਸਟਰੇਲੀਆ 'ਚ ਹੋਏ ਮੈਚ ਨੂੰ ਦੇਖਿਆ ਅਤੇ ਇੰਜੁਆਏ ਕੀਤਾ।
ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਦਾ ਮੈਚ ਹਮੇਸ਼ਾ ਤੋਂ ਹੀ ਦੋਵੇਂ ਅਤੇ ਫੈਨਜ਼ ਲਈ ਖਾਸ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਅੱਜ ਭਾਰਤੀ ਟੀਮ ਇਸ ਮੈਨੂੰ ਨੂੰ ਖੇਡਣ ਜਾ ਰਹੀ ਹੈ ਅਤੇ ਸਾਰਿਆਂ ਨੂੰ ਟੀਮ ਤੋਂ ਬਹੁਤ ਉਮੀਦਾਂ ਹਨ।