FacebookTwitterg+Mail

ਹੁਣ ਸਿਧਾਰਥ ਦੇ ਸਭ ਤੋਂ ਵੱਡੇ ਇਸ ਸਪੋਰਟਰ ਦੀ ਹੋਵੇਗੀ 'ਬਿੱਗ ਬੌਸ 13' 'ਚ ਐਂਟਰੀ

bollywood bigg boss 13 ex winner vindu dara singh to enter the house
09 January, 2020 05:03:10 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਝਗੜੇ, ਬਹਿਸਬਾਜ਼ੀ, ਹੱਥੋਂਪਾਈ ਖੂਬ ਸੁਰਖੀਆ ਬਟੋਰ ਰਹੀਆਂ ਹਨ। ਦੋ ਹਫਤੇ ਲਈ ਦੇਵੋਲੀਨਾ ਦੇ ਰਿਪਲੇਸਮੈਂਟ 'ਚ 'ਬਿੱਗ ਬੌਸ 11' ਫੇਮ ਵਿਕਾਸ ਗੁਪਤਾ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਨੂੰ ਘਰੋਂ ਐਲਿਮਿਨੇਟ ਕਰ ਦਿੱਤਾ ਗਿਆ ਪਰ ਹੁਣ ਚਰਚਾ ਹੈ ਕਿ ਇਕ ਹੋਰ ਐਕਸ ਕੰਟੈਸਟੈਂਟ ਘਰ 'ਚ ਐਂਟਰੀ ਲੈਣ ਵਾਲੇ ਹਨ। 'ਬਿੱਗ ਬੌਸ 3' ਦੇ ਜੇਤੂ ਵਿੰਦੂ ਦਾਰਾ ਸਿੰਘ ਸੋਸ਼ਲ ਮੀਡੀਆ 'ਤੇ ਘਰ 'ਚ ਹੋ ਰਹੀਆਂ ਹਲਚਲਾਂ ਦੇ ਬਾਰੇ 'ਚ ਟਿਪੱਣੀਆਂ ਕਰਦੇ ਨਜ਼ਰ ਆ ਰਹੇ ਹਨ ਅਤੇ ਸਿਧਾਰਥ ਸ਼ੁਕਲਾ ਦੇ ਵੱਡੇ ਸਪੋਰਟਰ ਹਨ। ਹੁਣ ਵਿੰਦੂ ਦਾਰਾ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਉਹ ਘਰ 'ਚ ਦਾਖਲ ਹੋ ਸਕਦੇ ਹਨ।

 

ਖਬਰਾਂ ਮੁਤਾਬਕ, ਵਿੰਦੂ ਦਾਰਾ ਸਿੰਘ ਇਕ ਵਾਰ ਫਿਰ ਘਰ 'ਚ ਪ੍ਰਵੇਸ਼ ਕਰਨ ਵਾਲੇ ਹਨ। ਉਨ੍ਹਾਂ ਦੇ ਘਰ 'ਚ ਆਉਣ ਦਾ ਇਕ ਕਾਰਨ ਹੈ ਕਿ ਉਹ 13ਵੇਂ ਸੀਜ਼ਨ ਨੂੰ ਬਹੁਤ ਬਾਰੀਕੀ ਨਾਲ ਦੇਖ ਰਹੇ ਹਨ ਤੇ ਉਸ ਨੂੰ ਲੈ ਕੇ ਆਪਣੇ ਬੇਬਾਕ ਤਰੀਕੇ ਨਾਲ ਵਿਚਾਰ ਰੱਖ ਰਹੇ ਹਨ। ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਤੋਂ ਇਲਾਵਾ ਉਹ ਰਸ਼ਮੀ ਦੇਸਾਈ ਤੇ ਉਨ੍ਹਾਂ ਦੀਆਂ ਹਰਕਤਾਂ 'ਤੇ ਵਿਚਾਰ ਰੱਖਦੇ ਹਨ ਤੇ ਖਾਸ ਗੱਲ ਸਿਧਾਰਥ ਦੇ ਦੋਸਤ ਤੋਂ ਦੁਸ਼ਮਣ ਬਣੇ ਆਸਿਮ ਰਿਆਜ਼ 'ਤੇ ਭੜਕਦੇ ਰਹਿੰਦੇ ਹਨ। ਉਨ੍ਹਾਂ ਦੇ ਘਰ 'ਚ ਆਉਣ ਨਾਲ ਆਸਿਮ ਰਿਆਜ਼ ਦੀ ਪ੍ਰੇਸ਼ਾਨੀ ਨਾ ਵਧ ਜਾਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੰਟੈਸਟੈਂਟ ਇਕ ਹਫਤੇ ਤਕ ਘਰ 'ਚ ਰਹਿਣਗੇ। ਜੇ ਅਜਿਹਾ ਹੁੰਦਾ ਤਾਂ ਵਿੰਦੂ ਕਈ ਲੋਕਾਂ ਦੀ ਘਰ 'ਚ ਕਲਾਸ ਲੈਣਗੇ।


Tags: Bigg Boss 13Sidharth ShuklaVindu Dara SinghAsim RiazVikas GuptaDevoleena Bhattacharjee

About The Author

sunita

sunita is content editor at Punjab Kesari