FacebookTwitterg+Mail

Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

bollywood biggest stories
13 February, 2019 04:52:38 PM

ਜਲੰਧਰ (ਵੈੱਬ ਡੈਸਕ) : 'ਵੈਲਨਟਾਈਨ ਡੇਅ' 'ਤੇ ਸਿੱਧੂ ਮੂਸੇਵਾਲਾ ਆਪਣਾ ਨਵਾਂ ਗੀਤ 'Chosen' ਲੈ ਕੇ ਆ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦਿਆ ਦਿੱਤੀ ਹੈ। ਗੀਤ ਦੇ ਪੋਸਟਰ 'ਚ ਸਿੱਧੂ ਮੂਸੇਵਾਲਾ ਮਾਡਲ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਦੂਜੇ ਪਾਸੇ, ਜਿੱਥੇ ਆਮ ਲੋਕ ਸਵਾਈਨ ਫਲੂ ਦੀ ਚਪੇਟ 'ਚ ਆ ਰਹੇ ਹਨ, ਉਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਸਵਾਈਨ ਫਲੂ ਦੀ ਚਪੇਟ 'ਚ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬੁਲੇਟਿਨ 'ਚ ਅਸੀਂ ਤੁਹਾਨੂੰ ਐਂਟਰਟੇਨਮੈਂਟ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸਿੱਧੂ ਮੂਸੇਵਾਲਾ 'ਵੈਲਨਟਾਈਨ ਡੇਅ' 'ਤੇ ਫੈਨਜ਼ ਨੂੰ ਦੇਣਗੇ ਤੋਹਫਾ  

'ਵੈਲਨਟਾਈਨ ਡੇਅ' 'ਤੇ ਸਿੱਧੂ ਮੂਸੇਵਾਲਾ ਆਪਣਾ ਨਵਾਂ ਗੀਤ 'Chosen' ਲੈ ਕੇ ਆ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦਿਆ ਦਿੱਤੀ ਹੈ।

Filmfare Glamour & Style Awards : ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਲਾਈ ਮਹਿਫਲ  

ਸੋਮਵਾਰ ਦੀ ਰਾਤ ਨੂੰ ਮੁਬੰਈ 'ਚ 'ਫਿਲਮਫੇਅਰ ਗਲੈਮਰ ਐਂਡ ਸਟਾਈਲ ਐਵਾਰਡਜ਼' ਦਾ ਆਯੋਜਨ ਹੋਇਆ ਸੀ। ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਦੀਪਿਕਾ ਪਾਦੂਕੋਣ, ਸੋਨਮ ਕਪੂਰ, ਕਾਜੋਲ, ਸ਼ਾਹਿਦ ਕਪੂਰ ਵਰਗੇ ਕਈ ਸਿਤਾਰਿਆਂ ਨੇ ਇਸ ਐਵਾਰਡ ਫਕੰਸ਼ਨ 'ਚ ਸ਼ਿਰਕਤ ਕੀਤੀ।

ਐਮੀ ਵਿਰਕ ਨੇ ਸ਼ੇਅਰ ਕੀਤੀ '83' ਦੇ ਰੀਅਲ ਹੀਰੋ ਦੀ ਤਸਵੀਰ 

ਗਾਇਕੀ ਤੇ ਪਾਲੀਵੁੱਡ ਫਿਲਮ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੇ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' 'ਚ ਨਜ਼ਰ ਆਉਣ ਵਾਲੇ ਹਨ।

ਸ਼ਬਾਨਾ ਆਜ਼ਮੀ ਵੀ ਸਵਾਈਨ ਫਲੂ ਦੀ ਚਪੇਟ 'ਚ, ਹਸਪਤਾਲ ਭਰਤੀ

ਜਿੱਥੇ ਆਮ ਲੋਕ ਸਵਾਈਨ ਫਲੂ ਦੀ ਚਪੇਟ 'ਚ ਆ ਰਹੇ ਹਨ, ਉਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਸਵਾਈਨ ਫਲੂ ਦੀ ਚਪੇਟ 'ਚ ਆ ਗਈ ਹੈ। ਇਸ ਗੱਲ ਖੁਲਾਸਾ ਅਦਾਕਾਰਾ ਦੇ ਰੂਟੀਨ ਚੇਕਅੱਪ ਦੌਰਾਨ ਹੋਇਆ।

 ਸਰੂਪ ਪਰਿੰਦਾ ਇੰਝ ਬਣੇ 'ਚਾਚੀ ਅਤਰੋ'  

ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਅਤਰੋ-ਚਤਰੋ ਦੀ ਜੋੜੀ ਨੇ ਇਕ ਲੰਮਾਂ ਸਮਾਂ ਛੋਟੇ ਪਰਦੇ 'ਤੇ ਰਾਜ ਕੀਤਾ ਹੈ। ਅਤਰੋ-ਚਤਰੋ ਦਾ ਕਿਰਦਾਰ ਸਾਰਿਆਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਸੀ ਕਿਉਂਕਿ ਇਹ ਕਿਰਦਾਰ ਹਰ ਇਕ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦਾ ਸੀ। ਚਾਚੀ ਅਤਰੋ ਦਾ ਕਿਰਦਾਰ ਭਾਵੇਂ ਇਕ ਔਰਤ ਦਾ ਸੀ ਪਰ ਇਸ ਨੂੰ ਨਿਭਾਉਂਦੇ ਸਰੂਪ ਪਰਿੰਦਾ ਸਨ।


Tags: Chosen Sidhu Moosewala New Punjabi Music Shabana Azmi Swine Flu Hospital Ammy Virk ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.