ਮੁੰਬਈ— ਸਾਲ 2016 ਜਾਣ ਵਾਲਾ ਹੈ ਅਤੇ ਨਵਾਂ ਸਾਲ ਆਉਣ ਵਾਲਾ ਹੈ। ਨਵਾਂ ਸਾਲ ਕਿਸ ਤਰ੍ਹਾਂ ਦਾ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਂਝ ਬਾਲੀਵੁੱਡ ਦੀ ਗੱਲ ਕਰੀਏ ਤਾਂ ਇਸ ਸਾਲ ਜਿਥੇ ਸੁਲਤਾਨ, ਨੀਰਜਾ ਅਤੇ ਉੱਡਤਾ ਪੰਜਾਬ ਵਰਗੀਆਂ ਬੇਹਿਤਰੀਨ ਫਿਲਮਾਂ ਰਿਲੀਜ਼ ਹੋਈਆਂ ਹਨ। ਦੂਜੇ ਪਾਸੇ ਇਸ਼ਕ ਜੁਨੂਨ, ਮਸਤੀਜਾਦੇ ਅਤੇ ਲਵ ਗੇਮਸ ਵਰਗੀਆਂ ਬੋਲਡ ਸੀਨਸ ਵਾਲੀਆਂ ਫਿਲਮਾਂ ਵੀ ਸੁਰਖੀਆਂ 'ਚ ਰਹੀਆਂ ਹਨ। ਅਸੀਂ ਤੁਹਾਨੂੰ ਸਾਲ 2016 ਦੀਆਂ ਕੁਝ ਅਜਿਹੀਆਂ ਹੀ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਬੋਲਡ ਸੀਨਸ ਦੇ ਕਾਰਨ ਸੁਰਖੀਆਂ 'ਚ ਰਹੀਆਂ ਹਨ।
ਇਸ਼ਕ ਜੁਨੂਨ : ਦਿ ਹੇਟ ਇਜ ਆਨ (11 ਨਵੰਬਰ 2016)— ਸਟਾਰਕਾਸਟ ਰਾਜਬੀਰ ਸਿੰਘ, ਦਿਵਿਆ ਸਿੰਘ ਅਤੇ ਅਕਸ਼ੈ ਰੰਗਸ਼ਾਹੀ।
ਮਸਤੀਜਾਦੇ (29 ਜਨਵਰੀ 2016)— ਸੰਨੀ ਲਿਓਨ ਤੁਸ਼ਾਰ ਕਪੂਰ, ਵੀਰ ਦਾਸ, ਸੁਰੇਸ਼ ਮੇਨਨ ਅਤੇ ਸ਼ਾਦ ਰੰਧਾਵਾ।
ਬੇਫਿਕਰੇ (9 ਦਸੰਬਰ 2016)— ਰਣਵੀਰ ਸਿੰਘ, ਵਾਣੀ ਕਪੂਰ, ਅਰਮਾਨ ਰਲਹਾਨ, ਆਕਰਸ਼ਕ ਖੁਰਾਣਾ ਅਤੇ ਆਇਸ਼ਾ ਰਜ਼ਾ।
ਬਾਈਮਾਨ ਲਵ (16 ਦਸੰਬਰ 2016)— ਸੰਨੀ ਲਿਓਨ, ਰਜਨੀਸ਼ ਦੁੱਗਲ ਅਤੇ ਦਾਨੀਏਲ ਵੇਬਰ।
ਵਜ੍ਹਾ ਤੁਮ ਹੋ (16 ਦਸੰਬਰ 2016)— ਸਨਾ ਖਾਨ, ਗੁਰਮੀਤ ਚੌਧਰੀ, ਸ਼ਰਮਨ ਜੋਸ਼ੀ, ਰਜਨੀਸ਼ ਦੁੱਗਲ, ਸ਼ਰਲਿਨ ਚੋਪੜਾ। ਇਸ ਫਿਲਮ ਥ੍ਰਿਲੇਰ ਫਿਲਮ ਹੈ, ਜਿਸ ਦੀ ਪੂਰੀ ਕਹਾਣੀ ਲਾਈਵ ਕਤਲ ਟੈਲੀਕਾਸਟ 'ਤੇ ਆਘਾਰਿਤ ਹੈ। ਇਹ ਫਿਲਮ 'ਚ ਆਪਣੇ ਬੋਲਡ ਅਵਤਾਰ ਦੇ ਕਾਰਨ ਸਨਾ ਖਾਨ ਕਾਫੀ ਸੁਰਖੀਆਂ 'ਚ ਰਹੀ।
ਆ ਸਕੈਂਡਲ (24 ਜੂਨ 2016)— ਰੀਤ ਮਜੂਮਦਾਰ, ਮਾਨਵ ਕੌਲ ਅਤੇ ਤਨਵੀ ਵਿਆਸ।
ਗ੍ਰੇਟ ਗ੍ਰੈਂਡ ਮਸਤੀ (15 ਜੁਲਾਈ 2016)— ਰਿਤੇਸ਼ ਦੇਸ਼ਮੁੱਖ, ਵਿਵੇਕ ਓਬਰਾਏ, ਆਫਤਾਬ, ਉਰਵਸ਼ੀ ਰੌਤੇਲਾ, ਪੂਜਾ ਬੈਨਰਜੀ।
ਵਨ ਨਾਇਟ ਸਟੈਂਡ (6 ਮਈ 2016)— ਸੰਨੀ ਲਿਓਨ, ਤਨੁਜ ਵਿਰਵਾਨੀ ਅਤੇ ਨਯਾਰਾ ਬੈਨਰਜੀ।