FacebookTwitterg+Mail

ਖੂਬਸੂਰਤੀ ਦੇ ਚੱਕਰ 'ਚ ਇਨ੍ਹਾਂ ਹੀਰੋਇਨਾਂ ਨੇ ਪਲਾਸਟਿਕ ਸਰਜਰੀ ਕਰਵਾ ਕੇ ਵਿਗਾੜਿਆ ਚਿਹਰਾ, ਕੰਮ ਮਿਲਣਾ ਹੋਇਆ ਬੰਦ

bollywood celebrities before and after alleged plastic surgery
23 May, 2020 03:10:09 PM

ਮੁੰਬਈ (ਬਿਊਰੋ) — ਬਾਲੀਵੁੱਡ ਦੀਆਂ ਹੀਰੋਇਨਾਂ ਆਪਣੀ ਖੂਬਸੂਰਤੀ ਲਈ ਜਾਣੀਆਂ ਜਾਂਦੀਆ ਹਨ। ਆਪਣੀ ਖੂਬਸੂਰਤੀ ਅਤੇ ਟੈਲੇਂਟ ਦੇ ਦਮ 'ਤੇ ਇਹ ਲੱਖਾਂ ਲੋਕਾਂ ਦੇ ਦਿਲ ਅਤੇ ਰਾਜ ਕਰਦੀਆਂ ਹਨ ਪਰ ਇਨ੍ਹਾਂ ਹੀਰੋਇਨਾਂ 'ਚੋਂ ਬਹੁਤ ਸਾਰੀਆਂ ਹੀਰੋਇਨਾਂ ਅਜਿਹੀਆਂ ਹਨ, ਜਿਨ੍ਹਾਂ ਨੇ ਆਪਣੀ ਖੂਬਸੂਰਤੀ ਵਧਾਉਣ ਲਈ ਪਲਾਸਟਿਕ ਸਰਜਰੀ ਦਾ ਵੀ ਸਹਾਰਾ ਲਿਆ ਹੈ ਪਰ ਕੁਝ ਨੂੰ ਤਾਂ ਪਲਾਸਟਿਕ ਸਰਜਰੀ ਰਾਸ ਆ ਗਈ ਹੈ ਪਰ ਕੁਝ ਹੀਰੋਇਨਾਂ ਦਾ ਕਰੀਅਰ ਇਸ ਸਰਜਰੀ ਨੇ ਵਿਗਾੜ ਵੀ ਦਿੱਤਾ ਹੈ।
Koena Mitra
ਕੋਇਨਾ ਮਿਤਰਾ : ਇਸ ਲਿਸਟ 'ਚ ਸਭ ਤੋਂ ਪਹਿਲਾਂ ਕੋਇਨਾ ਮਿਤਰਾ ਆਉਂਦੀ ਹੈ। ਇਹ ਉਹ ਸਮਾਂ ਸੀ ਜਦੋਂ ਇਸ ਹੀਰੋਇਨ ਕੋਲ ਕਈ ਫਿਲਮਾਂ ਅਤੇ ਆਈਟਮ ਨੰਬਰ ਸਨ ਪਰ ਪਲਾਸਟਿਕ ਸਰਜਰੀ ਤੋਂ ਬਾਅਦ ਇਸ ਹੀਰੋਇਨ ਦਾ ਕਰੀਅਰ ਬਰਬਾਦ ਹੋ ਗਿਆ ਹੈ। ਕੋਇਨਾ ਨੇ ਆਪਣੇ ਨੱਕ ਦੀ ਸ਼ੇਪ ਨੂੰ ਠੀਕ ਕਰਨ ਲਈ ਸਰਜਰੀ ਦਾ ਸਹਾਰਾ ਲਿਆ ਸੀ। ਸਰਜਰੀ ਤੋਂ ਬਾਅਦ ਕੋਇਨਾ ਨੇ ਆਪਣੀ ਖੂਬਸੂਰਤੀ ਗਵਾ ਲਈ ਅਤੇ ਫਿਲਮ ਮੇਕਰਾਂ ਨੇ ਉਸ ਨੂੰ ਕੰਮ ਦੇਣਾ ਬੰਦ ਕਰ ਦਿੱਤਾ।
Sofia Hayat
ਸੋਫੀਆ : ਇਸੇ ਤਰ੍ਹਾਂ ਆਪਣੀਆ ਬੋਲਡ ਤਸਵੀਰਾਂ ਕਰਕੇ ਜਾਣੀ ਜਾਂਦੀ ਮਾਡਲ ਤੇ ਅਦਾਕਾਰਾ ਸੋਫੀਆ ਨੇ ਵੀ ਆਪਣੇ ਬੁੱਲਾਂ ਦੀ ਸਰਜਰੀ ਕਰਵਾਈ ਸੀ ਪਰ ਹੌਲੀ-ਹੌਲੀ ਉਨ੍ਹਾਂ ਦੇ ਬੁੱਲ ਭੱਦੇ ਦਿਖਾਈ ਦੇਣ ਲੱਗੇ, ਜਿਸ ਕਰਕੇ ਉਨ੍ਹਾਂ ਨੂੰ ਵੀ ਕੰਮ ਮਿਲਣਾ ਬੰਦ ਹੋ ਗਿਆ। ਸੋਫੀਆ ਅਕਸਰ ਆਪਣੀ ਲੁੱਕ ਨੂੰ ਲੈ ਕੇ ਟਰੋਲ ਹੁੰਦੀ ਹੈ।

ਆਈਸ਼ਾ ਟਾਕਿਆ : ਬਾਲੀਵੁੱਡ ਅਦਾਕਾਰਾ ਆਈਸ਼ਾ ਟਾਕਿਆ ਵੀ ਆਪਣੀ ਖੂਬਸੂਰਤੀ ਵਧਾਉਣ ਦੇ ਚੱਕਰ 'ਚ ਆਪਣੇ ਚਿਹਰੇ ਨਾਲ ਖਿਲਵਾੜ ਕਰ ਬੈਠੀ ਹੈ। ਸਾਲ 2009 'ਚ ਆਇਸ਼ਾ ਸਲਮਾਨ ਖਾਨ ਨਾਲ ਫਿਲਮ 'ਵਾਂਟੇਡ' 'ਚ ਨਜ਼ਰ ਆਈ ਸੀ। ਆਇਸ਼ਾ ਨੇ ਆਪਣੇ ਬੁੱਲਾਂ ਤੇ ਨੱਕ ਦੀ ਸਰਜਰੀ ਕਰਵਾਈ ਸੀ, ਸਰਜਰੀ ਤੋਂ ਬਾਅਦ ਆਇਸ਼ਾ ਵੱਖਰੀ ਦਿਖਾਈ ਦੇਣ ਲੱਗੀ, ਜਿਸ ਕਰਕੇ ਉਸ ਨੂੰ ਵੀ ਫਿਲਮਾਂ 'ਚ ਕੰਮ ਮਿਲਣਾ ਬੰਦ ਹੋ ਗਿਆ ਤੇ ਅੱਜ ਉਹ ਗੁੰਮਨਾਮ ਹੈ।

ਮਨੀਸ਼ਾ : ਰਣਬੀਰ ਕਪੂਰ ਦੀ ਫਿਲਮ 'ਬਚਨਾ ਏ ਹਸੀਨੋ' 'ਚ ਦਿਖਾਈ ਦੇਣ ਵਾਲੀ ਮਨੀਸ਼ਾ ਵੀ ਲੰਮੇ ਸਮੇਂ ਤੋਂ ਫਿਲਮਾਂ 'ਚ ਦਿਖਾਈ ਨਹੀਂ ਦਿੱਤੀ ਕਿਉਂਕਿ ਉਸ ਨੇ ਵੀ ਆਪਣੇ ਨੱਕ ਦੀ ਸਰਜਰੀ ਕਰਵਾਈ ਸੀ, ਜਿਸ ਦਾ ਅਸਰ ਉਸ ਦੀ ਲੁੱਕ 'ਤੇ ਪਿਆ ਸੀ। ਮਨੀਸ਼ਾ ਨੇ ਸਰਜਰੀ ਵਾਲੀ ਗੱਲ ਕਦੇ ਨਹੀਂ ਕਬੂਲੀ ਪਰ ਉਸ ਦੇ ਚਿਹਰੇ ਨੂੰ ਦੇਖਕੇ ਫਰਕ ਪਤਾ ਲੱਗ ਜਾਂਦਾ ਹੈ।

ਰਾਖੀ ਸਾਵੰਤ : ਕੰਟਰੋਵਰਸ਼ੀਅਲ ਕੁਈਨ ਰਾਖੀ ਸਾਵੰਤ ਨੇ ਵੀ ਆਪਣੀ ਖੂਬਸੁਰਤੀ ਨੂੰ ਵਧਾਉਣ ਲਈ ਕਈ ਕਿਸਮ ਦੀਆਂ ਸਰਜਰੀਆਂ ਦਾ ਸਹਾਰਾ ਲਿਆ ਹੈ, ਜਿਸ ਦੀ ਵਜ੍ਹਾ ਕਰਕੇ ਰਾਖੀ ਦੀ ਪਹਿਲਾਂ ਵਾਲੀ ਲੁੱਕ ਅਤੇ ਹੁਣ ਦੀ ਲੁੱਕ 'ਚ ਜ਼ਮੀਨ ਅਸਮਾਨ ਦਾ ਫਰਕ ਹੈ।


Tags: Bollywood CelebritiesPlastic SurgeryKoena MitraSofia HayatAyesha TakiaRakhi Sawant

About The Author

sunita

sunita is content editor at Punjab Kesari