ਮੁੰਬਈ (ਬਿਊਰੋ) — ਲੋਕ ਸਭਾ ਚੋਣਾਂ 2019 ਦੇ ਨਤੀਜਿਆਂ 'ਚ ਕੁਝ ਘੰਟੇ ਹੀ ਬਾਕੀ ਬਚੇ ਹਨ। ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਸਾਰੀਆਂ ਪਾਰਟੀਆਂ 'ਚ ਹਫੜਾਦਫੜੀ ਮਚੀ ਹੈ। ਐਗਜ਼ਿਟ ਪੋਲ ਮੁਤਾਬਕ, ਭਾਜਪਾ ਨੂੰ ਪਹਿਲ ਮਿਲੀ ਹੈ ਜਦੋਂਕਿ ਬਾਕੀ ਸਾਰੀਆਂ ਪਾਰਟੀਆਂ ਪਿਛਾੜਦੀ ਹੋਈ ਨਜ਼ਰ ਆ ਰਹੀ ਹੈ। ਨਤੀਜਿਆਂ ਤੋਂ ਪਹਿਲੇ ਹੀ ਭਾਜਪਾ ਤੇ ਬਾਕੀ ਸਾਰੀਆਂ ਪਾਰਟੀਆਂ 'ਚ ਬੈਠਕਾਂ ਦਾ ਦੌਰ ਜ਼ਾਰੀ ਹੈ। ਹਮੇਸ਼ਾ ਵਾਂਗ ਇਸ ਵਾਰ ਵੀ ਭਾਜਪਾ, ਕਾਂਗਰਸ ਤੇ ਸਪਾ ਨੇ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਚੋਣਾਂ ਦੇ ਮੈਦਾਨ 'ਚ ਉਤਾਰਿਆ ਹੈ। ਇਸ ਖਬਰ ਰਾਹੀਂ ਜਾਣਦੇ ਹਾਂ ਕਿ ਅਜਿਹੇ ਕਿਹੜੇ ਫਿਲਮੀ ਸਿਤਾਰੇ ਹਨ, ਜਿਨ੍ਹਾਂ ਦੀ ਕਿਸਮਤ ਦਾਅਵ 'ਤੇ ਲੱਗੀ ਹੈ :-
ਹੇਮਾ ਮਾਲਿਨੀ
ਮਥੁਰਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ) ਦੀ ਉਮੀਦਵਾਰ ਹੇਮਾ ਮਾਲਿਨੀ ਦੀ ਕਿਸਮਤ ਵੀ ਦਾਅ 'ਤੇ ਲੱਗੀ ਹੈ। ਹੇਮਾ ਮਾਥੁਰਾ ਦੀ ਮੌਜੂਦਾ ਸੰਸਦ ਹੈ। ਹੇਮਾ ਸਾਲ 2004 'ਚ ਬੀ. ਜੇ. ਪੀ. 'ਚ ਸ਼ਾਮਲ ਹੋਈ ਸੀ। ਹੇਮਾ ਨੇ ਪਿਛਲੀਆਂ ਚੋਣਾਂ 'ਚ ਮਥੁਰਾ 'ਚ ਜਯੰਤ ਚੌਧਰੀ ਨੂੰ 3 ਲੱਖ 30 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ। ਸਾਲ 2019 ਦੀਆਂ ਚੋਣਾਂ 'ਚ ਪਾਰਟੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਮੌਕਾ ਦਿੱਤਾ ਹੈ।
ਸੰਨੀ ਦਿਓਲ
ਧਰਮਿੰਦਰ ਦੇ ਬੇਟੇ ਸੰਨੀ ਦਿਓਲ ਵੀ ਭਾਜਪਾ ਦੇ ਟਿਕਟ 'ਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ। ਸੰਨੀ ਦਿਓਲ ਦੇ ਚੋਣ ਪ੍ਰਚਾਰ 'ਚ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਤੇ ਪਿਤਾ ਧਰਮਿੰਦਰ ਵੀ ਨਾਲ ਨਜ਼ਰ ਆਏ। ਬੌਬੀ ਦਿਓਲ ਸੰਨੀ ਦਿਓਲ ਦੇ ਨਾਮਜ਼ਦਗੀ ਦੌਰਾਨ ਵੀ ਨਾਲ ਨਜ਼ਰ ਆਏ ਸਨ। ਉਥੇ ਹੀ ਧਰਮਿੰਦਰ ਨੇ ਰੈਲੀ ਨਾਲ ਇੰਟਰਵਿਊ ਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਸੰਨੀ ਦਿਓਲ ਦਾ ਸਮਰਥਨ ਕੀਤਾ ਹੈ। ਇਸ ਸੀਟ 'ਤੇ ਸੰਨੀ ਦਿਓਲ ਦੀ ਟੱਕਰ ਪੰਜਾਬ ਕਾਂਗਰਸ ਦੇ ਉਮੀਦਵਾਰ ਤੇ ਗੁਰਦਾਸਪੁਰ ਤੋਂ ਸੰਸਦ ਸੁਨੀਲ ਜਾਖੜ ਨਾਲ ਹੈ।
ਦਿਨੇਸ਼ ਲਾਲ ਯਾਦਵ
ਅੱਜਕਲ ਦੇ ਭਾਜਪਾ ਉਮੀਦਵਾਰ ਦਿਨੇਸ਼ ਲਾਲ ਯਾਦਵ 'ਨਿਰਹੁਆ' ਦੀ ਕਿਸਮਤ ਵੀ ਦਾਅ 'ਤੇ ਹੈ। ਉਹ ਪਹਿਲੀ ਵਾਰ ਚੋਣ ਮੈਦਾਨ 'ਚ ਉੱਤਰੇ ਹਨ। ਨਿਰਹੁਆ ਉੱਤਰਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਖਿਲਾਫ ਮੈਦਾਨ 'ਚ ਹਨ।
ਮਨੋਜ ਤਿਵਾਰੀ
ਭੋਜਪੁਰੀ ਸਟਾਰ ਮਨੋਜ ਤਿਵਾਰੀ ਸਾਲ 2009 'ਚ ਸਮਾਜਵਾਦੀ ਪਾਰਟੀ ਤੋਂ ਲੋਕ ਸਭਾ ਚੋਣ ਲੜੇ ਸਨ। ਦਿੱਲੀ 'ਚ ਉੱਤਰ ਪ੍ਰਦੇਸ਼ ਪੂਰਵੀ ਸੀਟ ਨੂੰ ਮੁੱਖ ਤੌਰ ਬਹੁਲ ਸੀਟ ਮੰਨਿਆ ਜਾਂਦਾ ਹੈ। ਭਾਜਪਾ ਨੇ 2014 'ਚ ਇਥੋ ਮਨੋਜ ਤਿਵਾਰੀ ਨੂੰ ਮੈਦਾਨ 'ਚ ਉਤਾਰਿਆ ਸੀ। ਉਨ੍ਹਾਂ ਨੇ ਆਪ ਪਾਰਟੀ ਦੇ ਉਮੀਦਵਾਰ ਪ੍ਰੋ. ਆਨੰਦ ਕੁਮਾਰ ਨੂੰ ਕਰੀਬ ਸਵਾ ਲੱਖ ਤੋਂ ਵੀ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ। ਇਕ ਵਾਰ ਫਿਰ ਮਨੋਜ ਤਿਵਾਰੀ ਮੈਦਾਨ 'ਚ ਹੈ।
ਰਵੀ ਕਿਸ਼ਨ
ਕਰੀਬ 3 ਦਹਾਕਿਆਂ ਤੋਂ ਭਾਜਪਾ ਦੇ ਦਬਦਬਾ ਵਾਲੇ ਗੋਰਖਪੁਰ 'ਚ ਉਪ ਚੋਣਾਂ 'ਚ ਸਪਾ ਨੇਤਾ ਪ੍ਰਵੀਨ ਨਿਸ਼ਾਦ ਨੇ ਸੀਟ ਖੋਹ ਲਈ ਸੀ। ਇਸ ਵਾਰ ਭਾਜਪਾ ਨੇ ਭੋਜਪੁਰੀ ਤੇ ਬਾਲੀਵੁੱਡ ਅਭਿਨੇਤਾ ਰਵੀ ਕਿਸ਼ਨ ਨੂੰ ਉਤਾਰਿਆ ਹੈ, ਜਦੋਂਕਿ ਸਪਾ ਤੋਂ ਰਾਮਭੁਆਲ ਨਿਸ਼ਾਦ ਉਮੀਦਵਾਰ ਹਨ। ਰਾਮਭੁਆਲ ਭਾਜਪਾ ਨੂੰ ਕੜੀ (ਸਖਤ) ਟੱਕਰ ਦੇ ਰਹੇ ਹਨ।
ਜਯਾ ਪ੍ਰਦਾ
ਟੌਪ ਅਦਾਕਾਰਾਂ 'ਚ ਮਸ਼ਹੂਰ ਜਯਾ ਪ੍ਰਦਾ ਆਪਣੀ ਦੂਜੀ ਪਾਰੀ ਰਾਜਨੀਤੀ ਦੇ ਮੈਦਾਨ 'ਚ ਖੇਡ ਰਹੀ ਹੈ। ਉਹ ਬੀ. ਜੇ. ਪੀ. ਦੇ ਟਿਕਟ 'ਤੇ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਪਾ ਦੇ ਫਾਇਰਬ੍ਰਾਂਡ ਨੇਤਾ ਤੇ ਮਹਾਗਠਬੰਧਨ ਦੇ ਉਮੀਦਵਾਰ ਆਜ਼ਾਮ ਖਾਨ ਖਿਲਾਫ ਚੋਣ ਲੜ ਰਹੀ ਹੈ।
ਉਰਮਿਲਾ ਮਾਤੋਂਡਕਰ
ਉਰਮਿਲਾ ਮਾਤੋਂਡਕਰ ਨੇ ਜਦੋਂ ਤੋਂ ਰਾਜਨੀਤੀ 'ਚ ਕਦਮ ਰੱਖਿਆ ਹੈ, ਉਦੋਂ ਤੋਂ ਬਾਲੀਵੁੱਡ ਗਲਿਆਰਿਆਂ 'ਚ ਉਨ੍ਹਾਂ ਦੀ ਖੂਬ ਚਰਚਾ ਹੋ ਰਹੀ ਹੈ। ਉਰਮਿਲਾ ਮਾਤੋਂਡਕਰ ਕਾਂਗਰਸ ਦੇ ਟਿਕਟ 'ਤੇ ਚੋਣ ਲੜ ਰਹੀ ਹੈ। ਕਾਂਗਰਸ ਨੇ ਉਰਮਿਲਾ ਮਾਤੋਂਡਕਰ ਨੂੰ ਉੱਤਰੀ ਮੁੰਬਈ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉਰਮਿਲਾ ਦਾ ਮੁਕਾਬਲਾ ਭਾਜਪਾ ਦੇ ਮੌਜੂਦਾ ਸੰਸਦ ਗੋਪਾਲ ਸ਼ੈੱਟੀ ਨਾਲ ਹੈ। 23 ਮਈ ਨੂੰ ਐਕਟਿੰਗ ਤੋਂ ਸਿਆਸਤ 'ਚ ਆਈ ਉਰਮਿਲਾ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਸ਼ਤਰੂਘਨ ਸਿਨ੍ਹਾ
ਭਾਜਪਾ ਤੋਂ ਕਾਂਗਰਸ 'ਚ ਸ਼ਾਮਲ ਹੋਏ ਸ਼ਤਰੂਘਨ ਸਿਨ੍ਹਾ ਵੀ ਚੋਣ ਮੈਦਾਨ 'ਚ ਹਨ। ਸ਼ਤਰੂਘਨ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਹਨ। ਸ਼ਤਰੂਘਨ ਦੀ ਸਿੱਧੀ ਟੱਕਰ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਨਾਲ ਹੈ।
ਸੰਜੇ ਦੱਤ ਦੀ ਭੈਣ ਪ੍ਰਿਯਾ ਦੱਤ
ਪ੍ਰਿਯਾ ਦੱਤ ਕਾਂਗਰਸ ਪਾਰਟੀ ਦੀ ਨੇਤਾ ਹੈ ਅਤੇ ਪਹਿਲੀ ਵਾਰ 14ਵੀਂ ਲੋਕ ਸਭਾ ਚੋਣ ਦੌਰਾਨ ਉਹ ਮੁੰਬਈ 'ਚ ਨਾਰਥ ਵੈਸਟ ਤੋਂ ਉਮੀਦਵਾਰ ਚੁਣੀ ਗਈ। ਪ੍ਰਿਯਾ ਦੱਤ ਇਸ ਵਾਰ ਉੱਤਰ ਪੱਛਮੀ ਮੁੰਬਈ ਤੋਂ ਚੋਣ ਲੜ ਰਹੀ ਹੈ।
ਰਾਜ ਬੱਬਰ
ਫਤਿਹਪੁਰ ਸੀਕਰੀ ਸੀਟ ਤੋਂ ਚੋਣ ਮੈਦਾਨ 'ਚ ਕਾਂਗਰਸ ਦੇ ਟਿਕਟ 'ਤੇ ਰਾਜ ਬੱਬਰ ਹੈ। ਰਾਜ ਬੱਬਰ ਦਾ ਮੁਕਾਬਲਾ ਭਾਜਪਾ ਦੇ ਰਾਜਕੁਮਾਰ ਚਾਹਰ ਨਾਲ ਹੈ। ਰਾਜ ਬੱਬਰ ਇਸ ਸੀਟ 'ਤੇ ਸਾਲ 2009 'ਚ ਮਾਮੂਲੀ ਮਤਾਂ ਤੋਂ ਹਾਰੇ ਸਨ।
ਵਿਜੇਂਦਰ ਸਿੰਘ
ਹਰਿਆਣਾ ਪੁਲਸ 'ਚ ਡੀ. ਐੱਸ. ਪੀ. ਅਹੁਦੇ 'ਤੇ ਤੈਨਾਤ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਇਸ ਵਾਰ ਕਾਂਗਰਸ ਦੇ ਟਿਕਟ 'ਤੇ ਚੋਣ ਮੈਦਾਨ 'ਚ ਹੈ। ਕਾਂਗਰਸ ਨੇ ਉਨ੍ਹਾਂ ਨੇ ਦੱਖਣ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਕ੍ਰਿਸ਼ਣਾ ਪੂਨੀਆ
ਲੋਕ ਸਭਾ ਚੋਣ 2019 'ਚ ਜੈਪੁਰ ਗ੍ਰਾਮੀਣ ਸੀਟ ਤੋਂ ਕਾਂਗਰਸ ਦੇ ਟਿਕਟ 'ਤੇ ਕ੍ਰਿਸ਼ਣਾ ਪੂਨੀਆ ਹੈ। ਕਾਮਨਵੈਲਥ ਗੋਲਡ ਮੇਡਲਿਸਟ ਤੇ ਓਲੰਪਿਅਨ ਹੈ। ਕ੍ਰਿਸ਼ਣਾ ਦੀ ਸਿੱਧੀ ਟੱਕਰ ਭਾਜਪਾ ਦੇ ਟਿਕਟ 'ਤੇ ਚੋਣ ਲੜ ਰਹੇ ਕੇਂਦਰੀ ਮੰਤਰੀ ਤੇ ਓਲੰਪਿਕ ਸਿਲਵਰ ਵਿਜੇਤਾ ਰਾਜਯਵਰਧਨ ਰਾਠੌੜ ਤੋਂ ਹੈ।
ਪੂਨਮ ਸਿਨ੍ਹਾ
ਸ਼ਤਰੂਘਨ ਸਿਨ੍ਹਾ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਪੂਨਮ ਸਿਨ੍ਹਾ ਵੀ ਇਸ ਵਾਰ ਚੋਣਾਂ ਦੇ ਮੈਦਾਨ 'ਚ ਉੱਤਰੀ ਹੈ। ਪੂਨਮ ਸਿਨ੍ਹਾ ਨੂੰ ਸਮਾਜਵਾਦੀ ਪਾਰਟੀ ਨੇ ਲਖਨਊ ਤੋਂ ਟਿਕਟ ਦਿੱਤਾ ਹੈ। ਖਾਸ ਗੱਲ ਹੈ ਕਿ ਪੂਨਮ ਸਿਨ੍ਹਾ ਦੇ ਚੋਣ ਪ੍ਰਚਾਰ 'ਚ ਉਨ੍ਹਾਂ ਦੇ ਪਤੀ ਤੇ ਕਾਂਗਰਸ ਦੇ ਪਾਟਿਲ ਪੁੱਤਰ ਤੋਂ ਉਮੀਦਵਾਰ ਸ਼ਤਰੂਘਨ ਸਿਨ੍ਹਾ ਤੇ ਬੇਟੀ ਸੋਨਾਕਸ਼ੀ ਸਿਨ੍ਹਾ ਵੀ ਸ਼ਾਮਲ ਹੋਏ ਸਨ।