FacebookTwitterg+Mail

ਸੈਫ ਹੀ ਨਹੀਂ ਸਗੋਂ ਇਹ ਸਿਤਾਰੇ ਵੀ ਹਨ ਰਾਇਲ ਪਰਿਵਾਰ ਦੇ ਵੰਸ਼ 'ਚੋਂ, ਸ਼ੋਹਰਤ ਜਾਣ ਉੱਡਣਗੇ ਹੋਸ਼

bollywood celebrities who belong to royal families in real life
27 June, 2018 12:13:52 PM

ਮੁੰਬਈ(ਬਿਊਰੋ)— ਜ਼ਿਆਦਾਤਰ ਫੈਨਜ਼ ਆਪਣੇ ਚਹੇਤੇ ਸਟਾਰ ਨੂੰ ਫਿਲਮਾਂ 'ਚ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਪਸੰਦ ਕਰਨ ਲੱਗਦੇ ਹਨ ਪਰ ਅਸਲ 'ਚ ਉਨ੍ਹਾਂ ਕੋਲ ਸਿਤਾਰਿਆਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। ਬਾਲੀਵੁੱਡ 'ਚ ਕਈ ਸਿਤਾਰੇ ਅਡਿਹੇ ਵੀ ਹਨ, ਜੋ ਆਪਣੀ ਸ਼ਖਤ ਮਿਹਨਤ ਤੇ ਲਗਨ ਨਾਲ ਫਿਲਮ ਇੰਡਸਟਰੀ 'ਚ ਕਦਮ ਰੱਖਣ 'ਚ ਕਾਮਯਾਬ ਸਾਬਿਤ ਹੋਏ ਹਨ। ਕੁਝ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਦਾ ਖਾਨਦਾਨੀ ਰੂਤਬੇ ਨੇ ਉਨ੍ਹਾਂ ਨੂੰ ਬਾਲੀਵੁੱਡ 'ਚ ਕੰਮ ਦਿਵਾਇਆ। ਇਸ ਖਬਰ ਰਾਹੀਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਸੰਬੰਧ ਰਾਇਲ ਪਰਿਵਾਰ ਨਾਲ ਹੈ। 
Punjabi Bollywood Tadka
ਸੈਫ ਅਲੀ ਖਾਨ
ਪਟੌਦੀ ਖਾਨਦਾਨ ਦੇ ਨਵਾਬ ਸੈਫ ਅਲੀ ਖਾਨ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦੇ ਬੇਟੇ ਹਨ। ਮਨਸੂਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਸਨ ਤੇ ਸਾਲ 1952 ਤੋਂ 1971 ਤੱਕ ਪਟੌਦੀ ਖਾਨਦਾਨ ਦੇ ਨਵਾਬ ਰਹੇ ਸਨ। ਦੱਸ ਦੇਈਏ ਕਿ ਇਫਿਤਖਾਰ ਅਲੀ ਖਾਨ ਪਟੌਦੀ ਇਸ ਵੰਸ਼ ਦੇ 8ਵੇਂ ਨਵਾਬ ਸਨ, ਜੋ ਕਿ ਸੈਫ ਅਲੀ ਖਾਨ ਦੇ ਪਿਤਾ ਦੇ ਦਾਦਾ ਜੀ ਸਨ।
Punjabi Bollywood Tadka
ਅਦਿੱਤੀ ਰਾਓ ਹੈਦਰੀ
ਬਾਲੀਵੁੱਡ ਅਦਾਕਾਰਾ ਅਦਿੱਤੀ ਰਾਓ ਹੈਦਰੀ ਵੀ ਇਕ ਨਹੀਂ ਸਗੋਂ ਦੋ ਰਾਇਲ ਪਰਿਵਾਰਾਂ ਨਾਲ ਸੰਬੰਧ ਰੱਖਦੀ ਹੈ, ਜਿਸ 'ਚ ਮੁਹੰਮਦ ਸਲੇਹ ਅਕਬਰ ਹੈਦਰੀ ਤੇ ਜੇ ਰਾਮੇਸ਼ਵਰ ਰਾਓ ਹੈ। ਇਨ੍ਹਾਂ ਦੇ ਪੂਰਵਜ ਆਂਧਰਾ ਪ੍ਰਦੇਸ਼ ਦੇ ਵਾਨਾਪਰਥੀ ਪਰਿਵਾਰ ਦਾ ਰਾਜਾ ਸੀ। ਦੱਸ ਦੇਈਏ ਕਿ ਅਦਿੱਤੀ ਹੈਦਰੀ ਦੀ ਪੋਤੀ ਤੇ ਮੁਹੰਮਦ ਸਲੇਹ ਅਕਬਰ ਹੈਦਰੀ ਦੀ ਦੋਹਤੀ ਹੈ, ਜੋ ਅਸਨ ਦੇ ਗਵਰਨਰ ਰਹਿ ਚੁੱਕੇ ਹਨ।
Punjabi Bollywood Tadka
ਕਿਰਨ ਰਾਓ
ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਕਿਰਨ ਰਾਓ ਦੇ ਦਾਦਾ ਜੇ ਰਾਮੇਸ਼ਵਰ ਰਾਓ ਸੀ, ਜੋ ਤੇਲੰਗਾਨਾ ਦੇ ਮਹਾਬੁਬਨਗਰ ਜਿਲੇ ਦੇ ਵਾਨਾਪਰਥੀ ਦੇ ਰਾਜਾ ਸਨ। ਦੱਸ ਦੇਈਏ ਕਿ ਕਿਰਨ ਰਾਓ ਅਦਾਕਾਰਾ ਅਦਿੱਤੀ ਰਾਓ ਹੈਦਰੀ ਦੀ ਭੈਣ ਲੱਗਦੀ ਹੈ। 
Punjabi Bollywood Tadka
ਰਾਮਿਆ ਤੇ ਰਿਆ ਸੇਨ
ਇਸ ਕੜੀ 'ਚ ਅਦਾਕਾਰਾ ਰਿਆ ਸੇਨ ਤੇ ਰਾਮਿਆ ਦਾ ਨਾਂ ਵੀ ਸ਼ਾਮਲ ਹੈ। ਇਹ ਭਾਰਤ ਦੇ ਪ੍ਰਿਥਵੀ ਰਾਜ ਤ੍ਰਿਪੁਰਾ ਦੇ ਰਾਇਲ ਪਰਿਵਾਰ ਨਾਲ ਸੰਬੰਧ ਰੱਖਦੀਆਂ ਹਨ। ਇਨ੍ਹਾਂ ਦੀ ਦਾਦੀ ਇਲਾ ਦੇਵੀ ਸੀ, ਜੋ ਕੂਚ ਬਿਹਾਰ ਦੀ ਰਾਣੀ ਸੀ ਤੇ ਉਸ ਦੀ ਛੋਟੀ ਭੈਣ ਗਾਇਤਰੀ ਦੇਵੀ ਜੈਪੂਰ ਦੀ ਮਹਾਰਾਣੀ ਸੀ। 
Punjabi Bollywood Tadka
ਸੋਹਾ ਅਲੀ ਖਾਨ
ਸੋਹਾ ਅਲੀ ਖਾਨ ਅਦਾਕਾਰਾ ਸ਼ਰਮਿਲਾ ਟੈਗੋਰ ਤੇ ਮਨਸੂਰ ਅਲੀ ਖਾਨ ਦੀ ਬੇਟੀ ਹੈ, ਜੋ ਪਟੌਦੀ ਖਾਨਦਾਨ ਦੇ 9ਵੇਂ ਨਵਾਬ ਸਨ।
Punjabi Bollywood Tadka
ਭਾਗਿਆਸ਼੍ਰੀ
ਫਿਲਮ 'ਮੈਂਨੇ ਪਿਆਰ ਕਿਆ' 'ਚ ਆਪਣੀ ਖੂਬਸੂਰਤੀ ਲਈ ਜਾਣੀ ਜਾਣ ਵਾਲੀ ਅਦਾਕਾਰਾ ਭਾਗਿਆਸ਼੍ਰੀ ਮਹਾਰਾਸ਼ਟਰ 'ਚ ਸੰਗਲੀ ਦੇ ਰਾਇਲ ਮਰਾਠੀ ਫੈਮਿਲੀ ਤੋਂ ਹੈ। ਉਨ੍ਹਾਂ ਦੇ ਪਿਤਾ ਵਿਜੈ ਸਿੰਘਰਾਓ ਮਾਧਵਰਾਵ ਪਟਵਰਧਨਰਾਓ ਸੰਗਲੀ ਦੇ ਰਾਜਾ ਹਨ।
Punjabi Bollywood Tadka
ਸੋਨਲ ਚੌਹਾਨ
ਆਖਿਰ 'ਚ ਗੱਲ ਕਰਾਂਗੇ ਫਿਲਮ 'ਜੰਨਤ' ਨਾਲ ਦਰਸ਼ਕਾਂ ਦੀਆਂ ਨਜ਼ਰਾਂ 'ਚ ਆਉਣ ਵਾਲੀ ਅਦਾਕਾਰਾ ਸੋਨਲ ਚੌਹਾਨ ਦੀ। ਸੋਨਲ ਰਾਜਪੂਤ ਹੈ ਤੇ ਰਾਇਲ ਚੌਹਾਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦੇ ਪੂਰਵਜ ਮਣੀਪੁਰ ਦੇ ਰਾਇਲ ਚੌਹਾਨ ਰਾਜਪੂਤ ਪਰਿਵਾਰ ਤੋਂ ਹੈ।


Tags: Saif Ali KhanSonal ChauhanAditi Rao HydariKiran RaoRiya and Raima Sen

Edited By

Sunita

Sunita is News Editor at Jagbani.