FacebookTwitterg+Mail

ਬਾਲੀਵੁੱਡ ਦੀਆਂ ਇਨ੍ਹਾਂ ਹਸਤੀਆਂ ਨੇ ਇਸ ਸਾਲ ਗੰਭੀਰ ਬੀਮਾਰੀਆਂ ਨਾਲ ਲੜੀ ਜੰਗ

bollywood celebrity year ender 2018
27 December, 2018 09:31:01 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਇਸ ਸਾਲ ਹਾਈਗ੍ਰੇਡ ਮੈਟਾਸਟੈਟਿਸ ਕੈਂਸਰ ਦਾ ਸਾਹਮਣਾ ਕਰਨਾ ਪਿਆ। ਇਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਸੋਨਾਲੀ ਹਾਲ ਹੀ 'ਚ ਕੈਂਸਰ ਦਾ ਇਲਾਜ ਕਰਵਾ ਭਾਰਤ ਪਰਤੀ ਹੈ।

Punjabi Bollywood Tadka
ਇਰਫਾਨ ਖ਼ਾਨ ਨੂੰ ਵੀ ਨਿਊਰੋ ਐਂਡੋਕਾਈਨ ਟਿਊਮਰ ਨੇ ਇਸੇ ਸਾਲ ਘੇਰਿਆ। ਇਰਫਾਨ ਨੇ ਵੀ ਆਪਣੀ ਬੀਮਾਰੀ ਬਾਰੇ ਖੁਦ ਹੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦੱਸਿਆ ਸੀ। ਇਹ ਕੈਂਸਰ ਸ਼ਰੀਰ 'ਚ ਹੈਲਦੀ ਸੈੱਲਸ ਜ਼ਿਆਦਾ ਹੋ ਜਾਣ ਕਾਰਨ ਹੋ ਜਾਂਦਾ ਹੈ। ਇਸ ਨੂੰ ਕੈਂਸਰ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ। ਜੇਕਰ ਸਮੇਂ 'ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ।

Punjabi Bollywood Tadka
ਇਸ ਸਾਲ ਬਾਲੀਵੁੱਡ ਦੇ ਲੈਜੈਂਡ ਐਕਟਰ ਦਿਲੀਪ ਕੁਮਾਰ ਨੂੰ ਇਸ ਸਾਲ ਨਿਮੋਨੀਆ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਹੋਣਾ ਪਿਆ। ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਵਾਰ-ਵਾਰ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ।

Punjabi Bollywood Tadka
ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਗੰਭੀਰ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪਿਆ। ਇਸ ਦੇ ਇਲਾਜ ਲਈ ਕਪਿਲ ਸ਼ਰਮਾ ਬੈਂਗਲੌਰ ਦੇ ਆਸ਼ਰਮ ਵੀ ਗਏ ਸਨ। ਫਿਲਹਾਲ ਕਪਿਲ ਨੇ ਹਾਲ ਹੀ 'ਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ।

Punjabi Bollywood Tadka
ਆਪਣੇ ਹੁਸਨ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਅਦਾਕਾਰਾ ਨਸੀਫਾ ਅਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕਰਕੇ ਦੱਸਿਆ ਸੀ ਕਿ ਉਹ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਉਸ ਵੱਲੋਂ ਪੋਸਟ ਤਸਵੀਰ 'ਚ ਨਸੀਫਾ ਸੋਨੀਆ ਗਾਂਧੀ ਨਾਲ ਨਜ਼ਰ ਆਈ ਸੀ।

Punjabi Bollywood Tadka


Tags: Bollywood Celebrity year Ender 2018Irfan KhanDilip KumarKapil SharmaNafisa Ali

About The Author

manju bala

manju bala is content editor at Punjab Kesari