FacebookTwitterg+Mail

ਰਿਸ਼ੀ ਕਪੂਰ ਨੇ ਹੀ ਨਹੀਂ ਇਨ੍ਹਾਂ 5 ਸਿਤਾਰਿਆਂ ਨੇ ਵੀ ਦਿੱਤੀ ਕੈਂਸਰ ਨੂੰ ਮਾਤ

bollywood celebs and their battle with cancer
03 May, 2019 11:04:28 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਿਸ਼ੀ ਕਪੂਰ ਬੀਤੇ ਕਈ ਮਹੀਨਿਆਂ ਤੋਂ ਨਿਊਯਾਰਕ 'ਚ ਇਲਾਜ ਕਰਵਾ ਰਹੇ ਸਨ। ਰਿਸ਼ੀ ਕਪੂਰ ਨੂੰ ਆਖਿਰ ਕੀ ਹੋਇਆ ਸੀ, ਇਸ ਗੱਲ ਦੀ ਕੋਈ ਵੀ ਜਾਣਕਾਰੀ ਕਪੂਰ ਖਾਨਦਾਨ ਨੇ ਨਹੀਂ ਦੱਸੀ। ਉਥੇ ਹੀ ਹੁਣ ਰਿਸ਼ੀ ਕਪੂਰ ਦੇ ਦੋਸਤ ਅਤੇ ਫਿਲਮ ਡਾਇਰੈਕਟਰ ਰਾਹੁਲ ਰਵੈਲ ਨੇ ਪੋਸਟ ਕਰਕੇ ਦੱਸਿਆ ਕਿ ਰਿਸ਼ੀ ਕਪੂਰ ਨੂੰ ਕੈਂਸਰ ਹੋਇਆ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਖਤਰਨਾਕ ਬੀਮਾਰੀ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਹਨ।

 Sonali Bendre- Metastatic Cancer

Punjabi Bollywood Tadka
ਸੋਨਾਲੀ ਬੇਂਦਰੇ ਨੇ ਹਾਲ ਹੀ 'ਚ ਕੈਂਸਰ ਨੂੰ ਮਾਤ ਦਿੱਤੀ ਹੈ। ਸੋਨਾਲੀ ਬੇਂਦਰੇ 4 ਮਹੀਨੇ ਤੱਕ ਨਿਊਯਾਰਕ 'ਚ ਇਲਾਜ ਕਰਵਾਉਣ ਤੋਂ ਬਾਅਦ ਭਾਰਤ ਵਾਪਸ ਪਰਤੀ ਸੀ। ਇਸ ਰੋਗ ਕਾਰਨ ਸੋਨਾਲੀ ਨੂੰ ਆਪਣੇ ਵਾਲ ਵੀ ਕੱਟਵਾਉਣੇ ਪਏ ਸਨ। ਹੁਣ ਉਹ ਠੀਕ ਹੋ ਚੁੱਕੀ ਹੈ ਅਤੇ ਆਪਣੀ ਜ਼ਿੰਦਗੀ ਇੰਜੁਆਏ ਕਰ ਰਹੀ ਹੈ।
  

Mumtaz- Breast Cancer

Punjabi Bollywood Tadka
ਚੁਲਬੁਲੀ ਅਤੇ ਨਟਖਟ ਅਦਾਵਾਂ ਨਾਲ ਜਦੋਂ ਵੀ ਮੁਮਤਾਜ਼ ਪਰਦੇ 'ਤੇ ਆਉਂਦੀ ਤਾਂ ਲੋਕ ਉਨ੍ਹਾਂ ਦੇ ਕਾਇਲ ਹੋ ਜਾਂਦੇ ਪਰ ਕਿਹਾ ਜਾਂਦਾ ਹੈ, ਮਾੜਾ ਸਮਾਂ ਜਦੋਂ ਆਉਂਦਾ ਹੈ ਤਾਂ ਸਭ ਤਹਿਸ ਨਹਿਸ ਕਰ ਦਿੰਦਾ ਹੈ। 54 ਸਾਲ ਦੀ ਬਾਲੀਵੁੱਡ ਅਦਾਕਾਰਾ ਮੁਮਤਾਜ਼ ਨੂੰ ਵੀ ਬ੍ਰੈਸਟ ਕੈਂਸਰ ਹੋ ਗਿਆ ਸੀ, ਜਿਸ ਬਾਰੇ 'ਚ ਉਨ੍ਹਾਂ ਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ। ਕੀਮੋਥੈਰੇਪੀ ਕਾਰਨ ਮੁਮਤਾਜ਼ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ। ਉਨ੍ਹਾਂ ਦੇ ਸਾਰੇ ਵਾਲ ਉੱਡ ਚੁੱਕੇ ਸਨ, ਇੱਥੋ ਤੱਕ ਕਿ ਉਨ੍ਹਾਂ ਦੀ ਪਲਕਾਂ ਦੇ ਵਾਲ ਤੱਕ ਝੜ ਗਏ। ਅਜਿਹੀ ਹਾਲਤ 'ਚ ਮੁਮਤਾਜ਼ ਨੂੰ ਘਰ 'ਚੋਂ ਬਾਹਰ ਨਿਕਲਣ 'ਚ ਵੀ ਡਰ ਲੱਗਦਾ ਸੀ ਪਰ ਉਨ੍ਹਾਂ ਨੇ ਵੀ ਇਲਾਜ ਕਰਵਾ ਕੇ ਜ਼ਿੰਦਗੀ 'ਚ ਵਾਪਸੀ ਕਰ ਲਈ।

 

 Irrfan Khan- Neuroendocrine Cancer

Punjabi Bollywood Tadka
ਇਰਫਾਨ ਨੇ ਪਿਛਲੇ ਸਾਲ ਮਾਰਚ 'ਚ ਦੱਸਿਆ ਸੀ ਕਿ ਉਹ 'ਨਿਊਰੋਐਂਡੋਕਰਾਈਨ ਟਿਊਮਰ' ਨਾਲ ਪੀੜਤ ਹੈ। ਜਿਸ ਤੋਂ ਬਾਅਦ ਉਹ ਇਲਾਜ ਕਰਵਾਉਣ ਲੰਡਨ ਚਲੇ ਗਏ ਸਨ। 8 ਮਹੀਨੇ ਇਲਾਜ ਕਰਵਾ ਕੇ ਇਰਫਾਨ ਜਦੋਂ ਵਾਪਸ ਆਏ ਤਾਂ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹੋਏ। ਇਰਫਾਨ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ 'ਚ ਬਿਜ਼ੀ ਹਨ।



 Manisha Koirala- Ovarian Cancer

Punjabi Bollywood Tadka
 ਅਦਾਕਾਰਾ ਮਨੀਸ਼ਾ ਕੋਇਰਾਲਾ ਨੂੰ ਸਾਲ 2012 'ਚ 'Ovarian Cancer' ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਫਲ ਸਰਜਰੀ ਹੋਈ। ਮਨੀਸ਼ਾ ਦੀ ਸਰਜਰੀ ਨਿਊਯਾਰਕ ਦੇ ਇਕ ਹਸਪਤਾਲ 'ਚ ਹੋਈ ਸੀ। ਇਲਾਜ ਦੌਰਾਨ ਮਨੀਸ਼ਾ ਨੇ ਆਪਣਾ ਸਿਰ ਮੁੰਡਵਾ ਲਿਆ ਸੀ। ਇਲਾਜ ਤੋਂ ਬਾਅਦ ਮਨੀਸ਼ਾ ਨੇ ਹਾਲ ਹੀ 'ਚ ਕੈਂਸਰ ਨਾਲ ਲੰਬੀ ਲੜਾਈ ਲੜੀ ਅਤੇ ਉਸ 'ਤੇ ਜਿੱਤ ਹਾਸਿਲ ਕੀਤੀ। ਉਨ੍ਹਾਂ ਨੇ ਆਪਣੀ ਕਿਤਾਬ 'ਹੀਲਡ: ਹਾਉ ਕੈਂਸਰ ਗੇਵ ਮੀ ਏ ਨਿਊ ਲਾਈਫ' 'ਚ ਆਪਣੀ ਬਾਲੀਵੁੱਡ ਜਰਨੀ ਨਾਲ ਜੁੜੇ ਕਈ ਖੁਲਾਸੇ ਕੀਤੇ।

 

Lisa Ray- Blood Cancer
Punjabi Bollywood Tadka

ਭਾਰਤੀ ਮੂਲ ਦੀ ਕਨੇਡੀਅਨ ਅਦਾਕਾਰਾ ਲੀਜ਼ਾ ਰੇ ਨੂੰ 2009 'ਚ ਕੈਂਸਰ ਹੋਇਆ ਸੀ। ਲੀਜ਼ਾ ਨੂੰ 'ਮਲਟੀਪਲ ਮਾਈਲੋਮਾ' ਹੋਇਆ ਸੀ। ਇਹ ਵਾਈਟ ਬਲੱਡ ਸੈਲਸ ਦਾ ਕੈਂਸਰ ਹੁੰਦਾ ਹੈ। ਕਰੀਬ ਸਾਲ ਭਰ ਇਲਾਜ ਕਰਾਉਣ ਤੋਂ ਬਾਅਦ ਲੀਜ਼ਾ ਠੀਕ ਹੋ ਗਈ। ਫਿਲਮਾਂ ਦੀ ਗੱਲ ਕਰੀਏ ਤਾਂ ਲੀਜ਼ਾ ਦੀ ਐਕਟਿੰਗ ਨੂੰ 'ਕਸੂਰ' ਅਤੇ 'ਵਾਟਰ' 'ਚ ਕਾਫੀ ਪਸੰਦ ਕੀਤਾ ਗਿਆ ਸੀ।


Tags: Rishi KapoorSonali BendreIrrfan KhanManisha KoiralaLisa RayMumtaz

Edited By

Manju

Manju is News Editor at Jagbani.