FacebookTwitterg+Mail

ਸਰਕਾਰ ਦੇ ਇਸ ਫੈਸਲੇ ਖਿਲਾਫ ਡਟਿਆ ਬਾਲੀਵੁੱਡ ਜਗਤ

bollywood celebs protest order to cut trees in aarey for metro
02 September, 2019 10:30:43 AM

ਮੁੰਬਈ (ਬਿਊਰੋ) — ਮੁੰਬਈ ਦੇ ਆਰੇ ਇਲਾਕੇ ’ਚ 2700 ਰੁੱਖਾਂ (ਦਰੱਖਤਾਂ) ਨੂੰ ਮੈਟਰੋ ਕਾਰਸ਼ੇਡ ਲਈ ਕੱਟੇ ਜਾਣ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਨਾਲ ਹੁਣ ਬਾਲੀਵੁੱਡ ਸਿਤਾਰੇ ਵੀ ਰੁੱਖ ਬਚਾਉਣ ਦੀ ਮੁਹਿੰਮ ’ਚ ਅੱਗੇ ਆ ਗਏ ਹਨ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ, ਦਿਆ ਮਿਰਜਾ, ਕਪਿਲ ਸ਼ਰਮਾ ਤੇ ਰਵੀਨਾ ਟੰਡਨ ਸਮੇਤ ਕਈ ਸਿਤਾਰਿਆਂ ਨੇ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਸ਼ਰਧਾ ਕਪੂਰ ਨੇ ਐਤਵਾਰ ਨੂੰ ਵਾਤਾਵਰਣ ਪ੍ਰੇਮੀਆਂ ਨਾਲ ਸੜਕ ’ਤੇ ਵਿਰੋਧ ਪ੍ਰਦਰਸ਼ਨ ਕੀਤਾ।
ਸ਼ਰਧਾ ਕਪੂਰ ਨੇ ਕਿਹਾ, ‘‘ਮੈਂ ਰੁੱਖ ਕੱਟਣ ਦੇ ਫੈਸਲੇ ’ਤੇ ਹੈਰਾਨ ਹਾਂ। ਮੈਨੂੰ ਉਮੀਦ ਹੈ ਕਿ ਇਹ ਫੈਸਲਾ ਪਲਟੇਗਾ। ਸਰਕਾਰ ਦਾ ਇਹ ਫੈਸਲਾ ਸਾਨੂੰ ਮਨਜ਼ੂਰ ਨਹੀਂ ਹੈ। ਸਾਡੇ ਕੋਲ ਪਹਿਲਾਂ ਹੀ ਵਾਤਾਵਰਣ ਨਾਲ ਜੁੜੀਆਂ ਬਹੁਤ ਸਮੱਸਿਆਵਾਂ ਹਨ। ਮੁੰਬਈ ’ਚ ਪਹਿਲਾਂ ਹੀ ਬਹੁਤ ਪ੍ਰਦੂਸ਼ਣ ਹੈ ਅਤੇ ਹੁਣ ਸਾਡੇ ਫੇਫੜਿਆਂ ਨੂੰ ਵੱਡ ਦੇਣ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਨੂੰ ਰੋਕਣਾ ਹੀ ਹੋਵੇਗਾ।


ਰਵੀਨਾ ਟੰਡਨ ਨੇ ਵੀ ਇਸ ਫੈਸਲੇ ’ਤੇ ਗੁੱਸਾ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ, ‘‘ਹੈਰਾਨ ਹਾਂ ਕਿ ਅਸÄ ਇਸ ਨੂੰ ਹੋਣ ਦੇ ਰਹੇ ਹਾਂ। ਨਾਗਰਿਕਾਂ ਦੀਆਂ ਆਵਾਜ਼ਾਂ ਨੂੰ ਕਿਉਂ ਨਹੀਂ ਸੁਣਿਆ ਜਾ ਰਿਹਾ ਹੈ?’’


ਦਿਆ ਮਿਰਜਾ ਨੇ ਟਵਿਟਰ ਅਕਾਊਂਟ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਾਵੀਸ ਨੂੰ ਟੈਗ ਕਰਦੇ ਹੋਏ ਲਿਖਿਆ, ‘‘ਮੈਂ ਮੈਟਰੋ ਦੇ ਖਿਲਾਫ ਨਹੀਂ ਹਾਂ, ਉਸ ਨੂੰ ਬਣਾਓ ਪਰ ਵਾਤਾਵਰਣ ਪ੍ਰਣਾਲੀ ਨੂੰ ਵਿਗਾੜਨ ਦੀ ਕੀਮਤ ’ਤੇ ਨਹੀਂ, ਜੋ ਸਾਡੀ ਅਨਮੋਲ ਸੇਵਾਲ ਕਰਦਾ ਹੈ। ਇਸ ’ਚ ਹੋਰ ਸਮਾਂ ਲੱਗ ਸਕਦਾ ਹੈ ਪਰ ਬਿਹਤਰ ਚੁਣੋ।’’


ਈਸ਼ਾ ਗੁਪਤਾ ਨੇ ਲਿਖਿਆ, ‘‘ਇਹ ਮਜ਼ਾਕ ਹੋ ਰਿਹਾ ਹੈ, ਸਾਡੇ ਵਾਤਾਵਰਣ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਲਈ ਵੀ ਕੁਝ ਛੱਡਣ ਦੀ ਜ਼ਰੂਰਤ ਹੈ ਨਾ ਕਿ ਸਿਰਫ ਫਲਾਇੰਗ ਕਾਰ ਅਤੇ ਮੈਟਰੋ ਮਹਾਨਗਰਾਂ ਸਗੋਂ ਇਕ ਰੁੱਖ ਜੋ ਸਭ ਤੋਂ ਮਹਿੰਗੀ ਚੀਜ਼ ਹੈ।


ਕਪਿਲ ਸ਼ਰਮਾ ਨੇ ਕਿਹਾ ਕਿ ਸਰਕਾਰ ਕਾਫੀ ਸਮਝਦਾਰ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਉਚਿਤ ਫੈਸਲਾ ਲਵੇਗੀ। 


ਉਥੇ ਹੀ ਗਾਇਕ ਸ਼ਾਨ ਨੇ ਕਿਹਾ ‘‘ਇਸ ’ਤੇ ਕਾਫੀ ਬਹਿਸ ਹੋ ਚੁੱਕੀ ਹੈ ਪਰ ਹਾਲੇ ਤੱਕ ਕਿਸੇ ਨੇ ਵੀ ਮੈਟਰੋ ਯਾਰਡ ਲਈ ਬਦਲਵਾਂ ਸਥਾਨ ਸੁਝਾਅ ਨਹੀਂ ਦਿੱਤਾ ਗਿਆ। ਬਹੁਤ ਨਿਰਾਸ਼ ਹੋਇਆ।’’
 


Tags: Protest OrderCut TreesAareyMetroShraddha KapoorDia MirzaRaveena TandonEsha GuptaKapil SharmaShaan

Edited By

Sunita

Sunita is News Editor at Jagbani.