FacebookTwitterg+Mail

ਭਿਖਾਰੀਆਂ ਨੂੰ ਵੇਖ ਕੇ ਇੰਝ ਰਿਐਕਸ਼ਨ ਦਿੰਦੇ ਹਨ ਦਿਲ ਦੇ ਧਨੀ ਬਾਲੀਵੁੱਡ ਦੇ ਇਹ ਸਿਤਾਰੇ

bollywood celebs react to beggars
09 March, 2018 10:06:45 AM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰਜ਼ ਨੂੰ ਐਕਟਿੰਗ ਕਰਦੇ ਹੋਏ ਤੁਸੀਂ ਫਿਲਮਾਂ ਵਿੱਚ ਤਾਂ ਵੇਖਿਆ ਹੀ ਹੋਵੇਗਾ। ਫਿਲਮਾਂ ਵਿੱਚ ਇਮੋਸ਼ਨ ਪਾਉਣ ਲਈ ਇਹ ਸਿਤਾਰੇ ਸਭ ਕੁੱਝ ਕਰਨ ਲਈ ਤਿਆਰ ਰਹਿੰਦੇ ਹਨ। ਵੱਡੇ ਰੋਲ ਵਿੱਚ ਦਿੱਖਣ ਵਾਲੇ ਇਹ ਸਿਤਾਰੇ ਦਿਲ ਦੇ ਵੀ ਬਹੁਤ ਵੱਡੇ ਹੁੰਦੇ ਹਨ। ਕਈ ਸਿਤਾਰੇ ਚੈਰਿਟੀ ਵੀ ਕਰਦੇ ਰਹਿੰਦੇ ਹਨ। ਇਹਨਾਂ ਸਿਤਾਰਿਆਂ ਦੇ ਸਾਹਮਣੇ ਜੇਕਰ ਭੀਖ ਮੰਗਣ ਵਾਲੇ ਵੀ ਆ ਜਾਣ ਤਾਂ ਇਹ ਉਨ੍ਹਾਂ ਨੂੰ ਖਾਲੀ ਨਹੀਂ ਜਾਣ ਦਿੰਦੇ। ਉੱਥੇ ਹੀ ਕੁੱਝ ਕੁ ਸਿਤਾਰੇ ਅਜਿਹੇ ਵੀ ਹਨ ਜੋ ਇਨ੍ਹਾਂ ਨੂੰ ਨਜ਼ਰਅੰਦਾਜ ਕਰਕੇ ਕਾਰ ਦਾ ਦਰਵਾਜਾ ਬੰਦ ਕਰਕੇ ਨਿਕਲ ਜਾਂਦੇ ਹਨ।

Punjabi Bollywood Tadka

ਮੰਗਣ ਵਾਲਿਆਂ ਦੇ ਸਾਹਮਣੇ ਇਨ੍ਹਾਂ ਸਿਤਾਰਿਆਂ ਦਾ ਰਿਐਕਸ਼ਨ ਦੇਖਣ ਵਾਲਾ ਹੁੰਦਾ ਹੈ। ਬਾਲੀਵੁੱਡ ਦੇ ਕਿੰਗ ਖਾਨ ਆਪਣੇ ਅੱਗੇ ਕਿਸੇ ਵੀ ਭੀਖ ਮੰਗਣ ਵਾਲੇ ਨੂੰ ਜਾਣ ਨਹੀਂ ਦਿੰਦੇ। ਇੱਕ ਵਾਰ ਉਹ ਰੈਸਟੋਰੈਂਟ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਭੁੱਖਾ ਆਦਮੀ ਮਿਲਿਆ। ਜਿਸ ਨੂੰ ਸ਼ਾਹਰੁਖ ਨੇ ਬਿਨਾਂ ਸੋਚੇ ਸਮਝੇ ਖਾਣਾ ਖਿਲਾ ਦਿੱਤਾ।

Punjabi Bollywood Tadka

ਇਹੀ ਨਹੀਂ ਸ਼ਾਹਰੁਖ ਨੇ ਆਪਣਾ ਹੱਥ ਉਸ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਮਿੱਠੀ ਮੁਸਕਾਨ ਦੇ ਨਾਲ ਆਪਣੀ ਗੱਡੀ ਵਿੱਚ ਬੈਠ ਚਲੇ ਗਏ। ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਵੀ ਇੱਕ ਵਾਰ ਸੜਕ ਉੱਤੇ ਕਿਤਾਬ ਵੇਚਣ ਵਾਲਿਆਂ ਦੇ ਨਾਲ ਵਿਖੇ ਸਨ। ਦੱਸ ਦੇਈਏ ਕਿ ਉਨ੍ਹਾਂ ਨੇ ਬੱਚਿਆਂ ਤੋਂ ਕਿਤਾਬਾਂ ਖਰੀਦੀਆਂ ਅਤੇ ਕੁੱਝ ਡੋਨੇਸ਼ਨ ਵੀ ਦਿੱਤਾ। ਬਾਅਦ ਵਿੱਚ ਗਲੇ ਲੱਗ ਕੇ ਉਨ੍ਹਾਂ ਬੱਚਿਆਂ ਨੂੰ ਵਿਦਾ ਕੀਤਾ।

Punjabi Bollywood Tadka

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੂੰ ਲਾਂਗ ਡਰਾਇਵ ਉੱਤੇ ਨਿਕਲਦੇ ਹੋਏ ਇੱਕ ਬਜ਼ੁਰਗ ਔਰਤ ਮਿਲੀ ਸੀ। ਉਸ ਸਮੇਂ ਮਲਾਇਕਾ ਦੇ ਕੋਲ ਉਨ੍ਹਾਂ ਦਾ ਬੈਗ ਨਹੀਂ ਸੀ। ਇਸ ਲਈ ਉਨ੍ਹਾਂ ਨੇ ਇਹ ਕਹਿ ਕੇ ਗੱਡੀ ਦਾ ਦਰਵਾਜਾ ਬੰਦ ਕਰ ਲਿਆ ਕਿ ਮੇਰੇ ਕੋਲ ਬੈਗ ਵੀ ਨਹੀਂ ਹੈ। ਲੂਲਿਆ ਵੰਤੂਰ ਵੀ ਦਿਲ ਦੀ ਬਹੁਤ ਧਨੀ ਹੈ। ਉਹ ਮੰਗਣ ਵਾਲਿਆਂ ਦੀ ਝੋਲੀ ਖਾਲੀ ਨਹੀਂ ਜਾਣ ਦਿੰਦੀ।

Punjabi Bollywood Tadka

ਦੰਗਲ ਗਰਲ ਫਾਤਿਮਾ ਸਨਾ ਸ਼ੇਖ ਨੂੰ ਫਿਲਮ ਦੰਗਲ ਲਈ ਕਾਫ਼ੀ ਸ਼ਾਬਾਸ਼ੀ ਮਿਲੀ ਸੀ। ਕੁੱਝ ਦਿਨ ਪਹਿਲਾਂ ਜਦੋਂ ਉਨ੍ਹਾਂ ਦੀ ਇੱਕ ਫੈਨ ਉਨ੍ਹਾਂ ਨੂੰ ਮਿਲਣ ਆਈ ਤਾਂ ਫਾਤਿਮਾ ਨੇ ਕੈਮਰੇ ਦੇ ਸਾਹਮਣੇ ਉਸ ਨੂੰ ਹਗ ਕੀਤਾ ਅਤੇ ਕੁੱਝ ਡੋਨੇਸ਼ਨ ਵੀ ਦਿੱਤਾ। ਜ਼ਾਏਦ ਖਾਨ ਇੱਕ ਵਾਰ ਫਰਦੀਨ ਖਾਨ ਦਾ ਬਰਥ ਡੇਅ ਸੈਲੀਬ੍ਰੇਟ ਕਰਕੇ ਵਾਪਸ ਆ ਰਹੇ ਸਨ। ਉਸੀ ਸਮੇਂ ਕੁੱਝ ਗਰੀਬ ਬੱਚਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਜ਼ਾਏਦ ਨੇ ਉਨ੍ਹਾਂ ਦੇ ਨਾਲ ਤਸਵੀਰਾਂ ਲਈਆਂ ਅਤੇ ਕਿਸ ਵੀ ਕੀਤਾ।

Punjabi Bollywood Tadka Punjabi Bollywood Tadka


Tags: Shah rukh KhanMalaika AroraIulia VanturZayed KhanFatima Sana ShaikhSanya MalhotraBollywood CelebsBeggars

Edited By

Chanda Verma

Chanda Verma is News Editor at Jagbani.