ਮੁੰਬਈ(ਬਿਊਰੋ)— ਬਾਲੀਵੁੱਡ ਸਿਤਾਰੇ ਇਕ ਫਿਲਮ ਲਈ ਕਰੋੜਾਂ 'ਚ ਫੀਸ ਲੈਂਦੇ ਹਨ। ਉਹ ਆਪਣੀ ਲਗਜ਼ਰੀ ਲਾਈਫ 'ਤੇ ਕਾਫੀ ਪੈਸਾ ਖਰਚ ਕਰਦੇ ਹਨ। ਇਸ ਤੋਂ ਇਲਾਵਾ ਬੀ-ਟਾਊਨ ਦੇ ਸਟਾਰਸ ਪ੍ਰਾਪਰਟੀ 'ਚ ਵੀ ਇਨਵੈਸਟਮੈਂਟ ਕਰਦੇ ਹਨ। ਕਈ ਸੈਲੀਬ੍ਰਿਟੀਜ਼ ਅਜਿਹੇ ਹਨ, ਜਿਨ੍ਹਾਂ ਨੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵੀ ਜ਼ਾਇਦਾਦ ਬਣਾਈ ਹੈ। ਰਿਪੋਰਟ 'ਚ ਸਿਤਾਰਿਆਂ ਦੀ ਪ੍ਰਾਪਰਟੀ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਆਓ ਅਜਿਹੇ ਹੀ ਕੁਝ ਬਾਲੀਵੁਡ ਸਟਾਰਜ਼ ਬਾਰੇ ਜਾਣਦੇ ਹਾਂ।
ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਟਾਰਜ਼ 'ਚ ਅਕਸ਼ੈ ਕੁਮਾਰ ਸ਼ਾਮਿਲ ਹਨ। ਉਨ੍ਹਾਂ ਨੇ ਕੈਨੇਡਾ 'ਚ ਇਕ ਹਿੱਲ ਨੂੰ ਖਰੀਦਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਟੋਰੈਂਟੋ 'ਚ ਕਈ ਅਪਾਰਟਮੈਂਟਸ ਹਨ।
ਸ਼ਾਹਰੁਖ ਖਾਨ ਦਾ ਮੁੰਬਈ 'ਚ ਇਕ ਆਲੀਸ਼ਾਨ ਘਰ ਹੈ। ਇਸ ਦਾ ਨਾਮ ਉਨ੍ਹਾਂ ਨੇ 'ਮੰਨਤ' ਰੱਖਿਆ ਹੈ। ਇਸ ਘਰ ਦੀ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਉਨ੍ਹਾਂ ਦਾ ਦੁਬਈ ਦੇ 'ਪਾਮ ਜੁਮੇਰਾਹ' 'ਚ ਇਕ ਘਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੰਡਨ ਦੇ ਪਾਰਕ ਲੇਨ 'ਚ ਇਕ ਅਪਾਰਟਮੈਂਟ ਲਿਆ ਹੈ।
ਇੰਟਰਨੈਸ਼ਨਲ ਅਦਾਕਾਰਾ ਦੇ ਰੂਪ 'ਚ ਪਛਾਣ ਬਣਾ ਚੁੱਕੀ ਪ੍ਰਿਯੰਕਾ ਚੋਪੜਾ ਵੀ ਕਮਾਈ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ। ਮੁੰਬਈ ਤੋਂ ਇਲਾਵਾ ਨਿਊਯਾਰਕ 'ਚ ਉਹ ਇਕ ਸ਼ਾਨਦਾਰ ਅਪਾਰਟਮੈਂਟ ਦੀ ਮਾਲਕਿਨ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਨਿੱਕ ਜੋਨਸ ਨੇ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਲਾਸ ਏਂਜਲਸ 'ਚ ਇਕ ਘਰ ਗਿਫਟ ਕੀਤਾ ਸੀ। ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਦੁਬਈ ਦੇ ਜੁਮੇਰਾਹ ਗੋਲਫ ਐਸਟੇਟ 'ਚ ਇਕ ਸ਼ਾਹੀ ਬੰਗਲਾ ਖਰੀਦਿਆ ਹੋਇਆ ਹੈ। ਇਹ ਕਪਲ ਅਕਸਰ ਦੁਬਈ 'ਚ ਛੁੱਟੀਆਂ ਲਈ ਜਾਂਦਾ ਰਹਿੰਦਾ ਹੈ।
ਸ਼ਿਲਪਾ ਸ਼ੈੱਟੀ ਭਾਵੇ ਫਿਲਮਾਂ ਤੋਂ ਦੂਰ ਹੈ ਪਰ ਲਗਜ਼ਰੀ ਲਾਈਫ ਦੇ ਮਾਮਲੇ 'ਚ ਉਹ ਕਿਸੇ ਵੀ ਸਟਾਰ ਤੋਂ ਘੱਟ ਨਹੀਂ ਹੈ। ਦੇਸ਼ 'ਚ ਉਨ੍ਹਾਂ ਦਾ ਇਕ ਲਗਜ਼ਰੀ ਹਾਊਸ ਹੈ। ਇਸ ਤੋਂ ਇਲਾਵਾ ਲੰਡਨ 'ਚ ਉਨ੍ਹਾਂ ਦੀ ਇਕ ਆਲੀਸ਼ਾਨ ਪ੍ਰਾਪਰਟੀ ਹੈ, ਜਿਸ ਦਾ ਨਾਮ ਉਨ੍ਹਾਂ ਨੇ 'ਰਾਜ਼ ਮਹਿਲ' ਰੱਖਿਆ ਹੈ। ਇਸ ਤੋਂ ਇਲਾਵਾ ਸੈਂਟਰਲ ਲੰਡਨ 'ਚ ਉਨ੍ਹਾਂ ਦਾ ਇਕ ਪੇਂਟਾਹਾਊਸ ਹੈ।
ਰਿਪੋਰਟ ਮੁਤਾਬਕ, ਪ੍ਰਾਪਰਟੀ ਦੇ ਮਾਮਲੇ 'ਚ ਅਮਿਤਾਭ ਬੱਚਨ ਵੀ ਪਿੱਛੇ ਨਹੀਂ ਹਨ। ਉਨ੍ਹਾਂ ਨੇ ਪਤਨੀ ਜਯਾ ਬੱਚਨ ਲਈ ਪੈਰਿਸ 'ਚ ਇਕ ਘਰ ਖਰੀਦਿਆ ਹੈ। ਰਿਪੋਰਟਸ ਦੀ ਮੰਨੀਏ ਤਾਂ ਅਮਿਤਾਭ ਬੱਚਨ ਦੇ ਮੁੰਬਈ 'ਚ ਹੀ ਪੰਜ ਸ਼ਾਨਦਾਰ ਬੰਗਲੇ ਹਨ।