FacebookTwitterg+Mail

ਵਿਆਹ ਤੋਂ ਬਾਅਦ ਇਨ੍ਹਾਂ ਜੋੜਿਆਂ ਦਾ ਹੈ ਪਹਿਲਾ ‘ਵੈਲੇਨਟਾਈਨ ਡੇਅ’

bollywood couples celebrating first valentineday
14 February, 2019 12:12:52 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਲਵ ਮੈਰਿਜ ਬਹੁਤ ਹੀ ਆਮ ਗੱਲ ਹੈ, ਹਰ ਜੋੜਾ ਕਿਸੇ ਨਾ ਕਿਸੇ ਸੈੱਟ 'ਤੇ ਆਪਣੇ ਕੋ-ਸਟਾਰ ਨਾਲ ਪਿਆਰ ਕਰ ਬੈਠਦਾ ਹੈ। ਉੱਥੇ ਹੀ ਦੁਨੀਆ ਭਰ 'ਚ ਇਸ ਸਮੇਂ ਵੈਲੇਨਟਾਈਨ ਵੀਕ ਦੀ ਧੂਮ ਚਲ ਰਹੀ ਹੈ। ਬੀਤਿਆ ਸਾਲ 2018 ਵਿਆਹਾਂ ਦਾ ਸਾਲ ਰਿਹਾ। ਅਜੇ ਤੱਕ ਇਨ੍ਹਾਂ ਵਿਆਹਾਂ ਨੂੰ 1 ਸਾਲ ਵੀ ਨਹੀਂ ਹੋਇਆ ਹੈ ਕਿ ਇਹ ਕਪੱਲਸ ਵੈਲੇਨਟਾਈਨ ਡੇਅ ਮਨਾ ਹਨ। ਆਓ ਜਾਣਦੇ ਹਾਂ ਇਨ੍ਹਾਂ ਜੋੜੀਆਂ ਬਾਰੇ।

ਸੋਨਮ ਕਪੂਰ ਤੇ ਆਨੰਦ ਆਹੂਜਾ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਬੀਤੇ ਸਾਲ ਮਈ 2018 'ਚ ਬੁਆਏਫਰੈਂਡ ਨਾਲ ਵਿਆਹ ਕੀਤਾ ਸੀ। ਇਨ੍ਹਾਂ ਦੇ ਵਿਆਹ ਨੂੰ 1 ਸਾਲ ਹੋਣ ਵਾਲਾ ਹੈ ਪਰ ਇਨ੍ਹਾਂ ਦਾ ਪਿਆਰ ਬਿਲਕੁੱਲ ਵੀ ਘੱਟ ਨਹੀਂ ਹੋਇਆ ਹੈ। ਪਿਆਰ ਦਾ ਇਹ ਦਿਨ ਵੀ ਇਹ ਕਿਸੇ ਸਪੈਸ਼ਲ ਤਰੀਕੇ ਨਾਲ ਸੈਲੀਬ੍ਰੇਟ ਕਰਨਗੇ। ਉਮੀਦ ਹੈ ਕਿ ਪਿਆਰ ਦਾ ਇਹ ਦਿਨ ਸੋਨਮ ਅਤੇ ਆਨੰਦ ਸਪੈਸ਼ਲ ਤਰੀਕੇ ਨਾਲ ਸੈਲੀਬ੍ਰੇਟ ਕਰਨਗੇ।

PunjabKesari,Sonam Kapoor Image, Anand Ahuja Image

ਨੇਹਾ ਧੂਪੀਆ ਤੇ ਅੰਗਦ ਬੇਦੀ
 

10 ਮਈ 2018 ਨੂੰ ਨੇਹਾ ਨੇ ਗੁਪਤ ਤਰੀਕੇ ਨਾਲ ਬੁਆਏਫਰੈਂਡ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਿਆਹ ਦੇ 6 ਮਹੀਨੇ ਬਾਅਦ ਹੀ ਉਨ੍ਹਾਂ ਦੀ ਧੀ ਮੇਹਰ ਦਾ ਜਨਮ ਹੋਇਆ। ਵਿਆਹ ਤੋਂ ਬਾਅਦ ਇਹ ਕਪੱਲ ਧੀ ਨਾਲ ਆਪਣਾ ਵੈਲਨਟਾਈਨ ਡੇਅ ਮਨਾਉਣਗੇ।

PunjabKesari,neha dhupia Image

ਦੀਪਿਕਾ ਤੇ ਰਣਵੀਰ ਸਿੰਘ

ਬਾਲੀਵੁੱਡ ਦੇ ਸਭ ਤੋਂ ਕਿਊਟ ਜੋੜੀ ਦੀਪਿਕਾ ਅਤੇ ਰਣਵੀਰ ਨੇ ਬੀਤੇ ਸਾਲ 2018 ਦੇ ਨਵੰਬਰ 'ਚ ਸੱਤ ਫੇਰੇ ਲਏ ਸਨ। ਵਿਆਹ ਤੋਂ ਬਾਅਦ ਦੋਵਾਂ ਦਾ ਇਹ ਪਹਿਲਾ ਵੈਲੇਨਟਾਈਨ ਡੇਅ ਹੈ।

PunjabKesari,Deepika Padukone Image,Ranveer Singh Image

ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ

ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਨੇ ਵੀ ਸਾਲ 2018 ਦੇ ਆਖੀਰ 'ਚ ਨਿੱਕ ਜੋਨਸ ਨਾਲ ਆਲੀਸ਼ਾਨ ਤਰੀਕੇ ਨਾਲ ਵਿਆਹ ਕੀਤਾ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਪ੍ਰਿਅੰਕਾ ਅਤੇ ਨਿੱਕ ਦਾ ਇਹ ਪਹਿਲਾ ਵੈਲੇਨਟਾਈਨ ਡੇਅ ਹੈ।

PunjabKesari,Priyanka Chopra Image ,Nick Jonas Image

ਯੂਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ

ਫਿਲਮ 'ਓਮ ਸ਼ਾਂਤੀ ਓਮ' 'ਚ ਕੰਮ ਕਰ ਚੁੱਕੀ ਯੂਵਿਕਾ ਨੇ ਬੁਆÎਏਫਰੈਂਡ ਪ੍ਰਿੰਸ ਨਾਲ 11 ਅਕਤੂਬਰ 2018 ਨੂੰ ਵਿਆਹ ਕੀਤਾ ਸੀ। ਦੋਵੇਂ ਇਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਪ੍ਰਿੰਸ ਅਤੇ ਯੂਵਿਕਾ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ।

PunjabKesari,Prince Narula Image,Yuvika Chaudhary Image


Tags: Valentines DayDeepika PadukoneRanveer Singh Sonam Kapoor Anand AhujaPrince NarulaYuvika ChaudharyPriyanka Chopra Nick Jonas

About The Author

manju bala

manju bala is content editor at Punjab Kesari