ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਹਰ ਸਾਲ ਕਈ ਨਿਊ ਕਮਰ ਦੀ ਐਂਟਰੀ ਹੁੰਦੀ ਹੈ। ਸਾਲ 2019 ਵਿਚ ਵੀ ਅਜਿਹਾ ਹੀ ਹੋਇਆ। ਇਸ ਸਾਲ ਨਿਊ ਕਮਰ ਦੇ ਨਾਲ ਕੁੱਝ ਸਟਾਰ ਕਿਡਸ ਨੇ ਵੀ ਬਾਲੀਵੁੱਡ ਵਿਚ ਡੈਬਿਊ ਕੀਤਾ। ਆਓ ਜਾਣਦੇ ਇਕ ਉਹ ਕਿਹੜੇ ਸਿਤਾਰੇ ਹਨ, ਜਿਨ੍ਹਾਂ ਨੇ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ। ਨਾਲ ਹੀ ਇਹ ਵੀ ਦੇਖਦੇ ਹਾਂ ਕਿ ਉਨ੍ਹਾਂ ਦੀ ਫਿਲਮ ਹਿੱਟ ਹੋਈ ਜਾਂ ਫਲਾਪ...
ਅਨੰਨਿਆ ਪਾਂਡੇ
ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਨਾਲ ਡੈਬਿਊ ਕੀਤਾ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਸੀ। ਜਦੋਂਕਿ ਇਸ ਦੇ ਡਾਇਰੈਕਟਰ ਪੁਨੀਤ ਮਲਹੋਤਰਾ ਸਨ। ਅਨੰਨਿਆ ਦੀ ਪਹਿਲੀ ਫਿਲਮ ਬਾਕਸ ਆਫਿਸ ’ਤੇ ਫਲਾਪ ਰਹੀ।
ਤਾਰਾ ਸੁਤਾਰੀਆ
ਅਨੰਨਿਆ ਪਾਂਡੇ ਵਾਂਗ ਤਾਰਾ ਸੁਤਾਰੀਆ ਇਕ ਨਿਊ ਕਮਰ ਹੈ। ਉਨ੍ਹਾਂ ਨੇ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਵੀ ਪਹਿਲੀ ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਹੈ। ਤਾਰਾ ਅਤੇ ਅਨੰਨਿਆ, ਇਸ ਫਿਲਮ ਦੀ ਦੋ ਲੀਡ ਅਦਾਕਾਰਾਂ ਸਨ। ਪਹਿਲੀ ਫਿਲਮ ਫਲਾਪ ਹੋਣ ਦੇ ਬਾਵਜੂਦ ਦੋਵਾਂ ਕੋਲ ਬਹੁਤ ਸਾਰੇ ਆਫਰ ਹਨ।
ਜ਼ਹੀਰ ਇਕਬਾਲ
ਜ਼ਹੀਰ ਇਕਬਾਲ ਨੂੰ ਸਲਮਾਨ ਖਾਨ ਨੇ ਫਿਲਮ ’ਨੋਟਬੁੱਕ’ ਨਾਲ ਲਾਂਚ ਕੀਤਾ। ਇਹ ਇਕ ਲਓ ਬਜਟ ਫਿਲਮ ਸੀ। ਇਹ ਫਿਲਮ 29 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਦਾ ਬਜਟ 15 ਕਰੋੜ ਸੀ ਜਦਕਿ ਕਮਾਈ 3 ਕਰੋੜ ਹੀ ਹੋ ਸਕੀ। ਇਹ ਫਿਲਮ ਬੁਰੀ ਤਰ੍ਹਾਂ ਫਲਾਪ ਰਹੀ।
ਪ੍ਰਨੂਤਨ ਬਹਿਲ
ਮੋਹਨੀਸ਼ ਬਹਿਲ ਦੀ ਧੀ ਪ੍ਰਨੂਤਨ ਨੇ ਵੀ ਫਿਲਮ ‘ਨੋਟਬੁੱਕ’ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ। ਫਿਲਮ ਵਿਚ ਪ੍ਰਨੂਤਨ, ਜ਼ਹੀਰ ਦੀ ਹੀਰੋਈਨ ਬਣੀ ਸੀ। ਪ੍ਰਨੂਤਨ ਲਈ ਵੀ ਉਨ੍ਹਾਂ ਦੀ ਪਹਿਲੀ ਫਿਲਮ ਕੁੱਝ ਖਾਸ ਕਮਾਲ ਨਹੀਂ ਦਿਖਾ ਸਕੀ।
ਕਰਨ ਦਿਓਲ
ਸੰਨੀ ਦਿਓਲ ਨੇ ਆਪਣੇ ਬੇਟੇ ਨੂੰ ਲੰਬੇ ਸਮੇਂ ਤੋਂ ਬਾਅਦ ਲਾਂਚ ਕੀਤਾ। ਕਰਨ ਦੀ ਫਿਲਮ ‘ਪਲ-ਪਲ ਦਿਲ ਕੇ ਪਾਸ’ ਸੀ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਈ ਸੀ ਪਰ ਬਾਕਸ ਆਫਿਸ ’ਤੇ ਫਲਾਪ ਰਹੀ।
ਸਾਹਿਰ ਬਾਂਬਾ
ਫਿਲਮ ‘ਪਲ ਪਲ ਦਿਲ ਕੇ ਪਾਸ’ ਵਿਚ ਕਰਨ ਦਿਓਲ ਦੇ ਨਾਲ ਸਾਹਿਰ ਬਾਂਬਾ ਨੂੰ ਲਿਆ ਗਿਆ ਸੀ। ਇਹ ਫਿਲਮ 60 ਕਰੋੜ ਰੁਪਏ ਵਿਚ ਬਣੀ ਸੀ ਪਰ 10 ਕਰੋੜ ਦੀ ਕਮਾਈ ਹੀ ਕਰ ਸਕੀ ਸੀ।
ਵਰਦਾਨ ਪੁਰੀ
ਅਮਰੀਸ਼ ਪੁਰੀ ਦੇ ਪੋਤਰੇ ਵਰਦਾਨ ਪੁਰੀ ਨੇ ਇਸ ਸਾਲ ਫਿਲਮ ‘ਯੇ ਸਾਲੀ ਆਸ਼ਿਕੀ’ ਨਾਲ ਡੈਬਿਊ ਕੀਤਾ। ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਈ ਸੀ। ਹਾਲਾਂਕਿ ਬਾਕਸ ਆਫਿਸ ’ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ।