ਮੁੰਬਈ (ਬਿਊਰੋ) : ਫਿਲਮ ਇੰਡਸਟਰੀ 'ਚ ਹਰ ਅਦਾਕਾਰਾ ਦੀ ਪਹਿਲੀ ਚੁਣੌਤੀ ਹੁੰਦੀ ਹੈ ਆਪਣੇ ਕਰੀਅਰ ਨੂੰ ਬਚਾਉਣਾ। ਕੁਝ ਅਦਾਕਾਰਾਂ ਆਪਣਾ ਸਟਾਰਡਮ ਬਰਕਰਾਰ ਰੱਖਣ 'ਚ ਕਾਮਯਾਬ ਹੁੰਦੀਆਂ ਹਨ ਤਾਂ ਕੁਝ ਇਸ ਗਲੈਮਰ ਦੀ ਦੁਨੀਆ 'ਚ ਖੋਹ (ਗੁਆਚ) ਜਾਂਦੀਆਂ ਹਨ। ਅਸੀ ਅੱਜ ਅਜਿਹੀ ਕੁਝ ਅਦਾਕਾਰਾਂ ਦੀ ਗੱਲ ਕਰਾਂਗੇ, ਜਿਨ੍ਹਾਂ ਦੀ ਉਮਰ ਪੰਜਾਹ ਸਾਲ ਤੋਂ ਜ਼ਿਆਦਾ ਹੈ ਅਤੇ ਹੁਣ ਵੀ ਉਨ੍ਹਾਂ ਦਾ ਸਟਾਰਡਮ ਬਰਕਰਾਰ ਹੈ।
ਨੀਨਾ ਗੁਪਤਾ 60 ਸਾਲ ਦੀ ਹੋ ਗਈ ਹੈ ਅਤੇ ਹੁਣ ਵੀ ਉਨ੍ਹਾਂ ਦਾ ਕਰੀਅਰ ਲਗਾਤਾਰ ਗਰੋਥ ਕਰ ਰਿਹਾ ਹੈ। 21 ਫਰਵਰੀ ਨੂੰ ਰਿਲੀਜ਼ ਹੋਈ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' 'ਚ ਨੀਨਾ ਗੁਪਤਾ ਨਜ਼ਰ ਆਈ ਸੀ। ਉਨ੍ਹਾਂ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਨੀਨਾ ਗੁਪਤਾ ਦੀ ਇਕ ਬੇਟੀ ਮਸਾਬਾ ਵੀ ਹੈ। ਮਸਾਬਾ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ ਅਤੇ ਨੀਨਾ ਅਕਸਰ ਮਸਾਬਾ ਦੇ ਡਿਜ਼ਾਈਨ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅੰਮ੍ਰਿਤਾ ਸਿੰਘ 62 ਸਾਲ ਦੀ ਹੋ ਗਈ ਹੈ। ਅੰਮ੍ਰਿਤਾ ਨੇ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਸੀ ਪਰ ਬਾਅਦ 'ਚ ਦੋਵਾਂ ਦਾ ਤਲਾਕ ਹੋ ਗਿਆ ਸੀ। ਸੈਫ ਅਲੀ ਖਾਨ–ਅੰਮ੍ਰਿਤਾ ਸਿੰਘ ਦੇ 2 ਬੱਚੇ ਹਨ। ਸੈਫ ਅਲੀ ਖਾਨ ਨਾਲ ਤਲਾਕ ਤੋਂ ਬਾਅਦ ਅੰਮ੍ਰਿਤਾ ਨੇ ਦੁਬਾਰਾ ਵਿਆਹ ਨਹੀਂ ਕੀਤਾ ਅਤੇ ਉਹ ਰੀਅਲ ਲਾਈਫ 'ਚ ਸਿੰਗਲ ਮਦਰ ਦੇ ਕਿਰਦਾਰ 'ਚ ਹੈ। ਉਹ ਹੁਣ ਤੱਕ ਫਿਲਮਾਂ 'ਚ ਕੰਮ ਕਰ ਰਹੀ ਹੈ। ਡਿੰਪਲ ਕਪਾੜੀਆ ਦੀ ਉਮਰ 62 ਸਾਲ ਹੈ। ਉਨ੍ਹਾਂ ਨੇ ਰਾਜੇਸ਼ ਖੰਨਾ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ –ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਹਨ। ਬਾਅਦ 'ਚ ਦੋਵਾਂ ਨੇ ਆਪਣਾ ਰਸਤਾ ਵੱਖ ਕਰ ਲਿਆ ਸੀ। ਸਾਲ 2012 'ਚ ਰਾਜੇਸ਼ ਖੰਨਾ ਦਾ ਦਿਹਾਂਤ ਹੋ ਗਿਆ ਸੀ। ਅਰਚਨਾ ਪੂਰਨ ਸਿੰਘ 57 ਸਾਲ ਦੀ ਹੋ ਗਈ ਹੈ ਅਤੇ ਹੁਣ ਉਹ ਟੀ. ਵੀ. ਦੇ ਸਭ ਤੋਂ ਫੇਮਸ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਮਤਲਬ ਕਿ ਕਪਿਲ ਸ਼ਰਮਾ ਦਾ ਹਿੱਸਾ ਹੈ। ਹਾਲ ਹੀ 'ਚ ਅਰਚਨਾ 'ਹਾਊਸਫੁਲ 4' 'ਚ ਨਜ਼ਰ ਆਈ ਸੀ। ਅਰਚਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1982 'ਚ ਫਿਲਮ ਨਿਕਾਹ ਤੋਂ ਕੀਤੀ ਸੀ। ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕੌਣ ਨਹੀਂ ਜਾਣਦਾ। ਆਪਣੀ ਐਕਟਿੰਗ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਹੇਮਾ ਮਾਲਿਨੀ ਹੁਣ ਵੀ ਲਾਈਮਲਾਆਟ 'ਚ ਰਹਿੰਦੀ ਹੈ। ਹੇਮਾ ਮਾਲਿਨੀ 71 ਸਾਲ ਦੀ ਹੋ ਗਈ ਹੈ ਅਤੇ ਹੁਣ ਉਹ ਮਥੁਰਾ ਤੋਂ ਸੰਸਦ ਹੈ। ਮਾਧੁਰੀ ਦੀਕਸ਼ਿਤ 52 ਸਾਲ ਦੀ ਹੋ ਗਈ ਹੈ। ਮਾਧੁਰੀ ਦੀਕਸ਼ਿਤ 90 ਦੇ ਦਹਾਕੇ ਦੀ ਸਭ ਤੋਂ ਚਰਚਿਤ ਬਾਲੀਵੁੱਡ ਅਦਾਕਾਰਾਂ 'ਚੋਂ ਇਕ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਨੂੰ ਜੱਜ ਕੀਤਾ ਸੀ। ਮਾਧੁਰੀ 80-90 ਦੇ ਦਹਾਕੇ ਦੀ ਹਾਈਐਸਟ ਪੇਡ ਅਦਾਕਾਰਾ 'ਚ ਸ਼ਾਮਿਲ ਸੀ। ਰੇਖਾ 65 ਸਾਲ ਦੀ ਹੋ ਗਈ ਹੈ ਅਤੇ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਤੇ ਲੰਬੇ ਸਮੇਂ ਤੱਕ ਰਾਜ ਕੀਤਾ ਹੈ। ਅੱਜ ਵੀ ਰੇਖਾ ਦਾ ਸਾੜ੍ਹੀ ਲੁੱਕ ਹੈੱਡਲਾਈਨ 'ਚ ਛਾਇਆ ਰਹਿੰਦਾ ਹੈ। ਐਵਾਰਡ ਫੰਕਸ਼ਨ ਤੋਂ ਲੈ ਕੇ ਟੀ. ਵੀ. ਸ਼ੋਅਜ਼ ਤੱਕ ਹਰ ਜਗ੍ਹਾ ਰੇਖਾ ਨਜ਼ਰ ਆਉਂਦੀ ਹੈ।