FacebookTwitterg+Mail

ਇਨ੍ਹਾਂ ਫਿਲਮਾਂ ਨੇ ਬਦਲੀ ਸਿਤਾਰਿਆਂ ਦੀ ਕਿਸਮਤ, ਬਾਕਸ ਆਫਿਸ 'ਤੇ ਹੋਈਆਂ ਹਿੱਟ

bollywood film game changer uri the surgical strike kabir singh vicky kaushal
19 December, 2019 01:25:28 PM

ਮੁੰਬਈ (ਬਿਊਰੋ) — ਸਾਲ 2019 ਹਿੰਦੀ ਸਿਨੇਮਾ ਲਈ ਬੇਹੱਦ ਖਾਸ ਰਿਹਾ ਹੈ। ਇਸ ਕਈ ਫਿਲਮਾਂ ਨੇ ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕੀਤੀ ਤਾਂ ਕੁਝ ਫਲਾਪ ਹੋ ਗਈਆਂ। ਚੰਗੇ ਕੰਟੈਂਟ ਵਾਲੀਆਂ ਫਿਲਮਾਂ ਦਾ ਪੂਰੇ ਸਾਲ ਬੋਲਬਾਲਾ ਰਿਹਾ। ਇਨ੍ਹਾਂ ਫਿਲਮਾਂ ਨੇ ਸਿਤਾਰਿਆਂ ਦੀ ਕਿਸਮਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਅੱਜ ਅਸੀਂ ਗੱਲ ਕਰ ਰਹੇ ਹਾਂ, ਉਨ੍ਹਾਂ ਫਿਲਮਾਂ ਦੀ ਜਿੰਨ੍ਹਾਂ ਦੀ ਖੂਬ ਤਾਰੀਫ ਹੋਈ ਤੇ ਕਮਾਈ ਦੇ ਮਾਮਲੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਉੜੀ ਦਿ ਸਰਜੀਕਲ ਸਟ੍ਰਾਈਕ
'ਉੜੀ ਦਿ ਸਰਜੀਕਲ ਸਟ੍ਰਾਈਕ' ਫਿਲਮ 'ਚ ਵਿੱਕੀ ਕੌਸ਼ਲ ਲੀਡ ਕਿਰਦਾਰ 'ਚ ਸਨ। ਤਕਰੀਬਨ 25 ਕਰੋੜ ਦੇ ਬਜਟ 'ਚ ਬਣੀ 'ਉੜੀ' ਦਾ ਜਦੋਂ ਅਨਾਊਂਸਮੈਂਟ ਹੋਇਆ ਤਾਂ ਕੁਝ ਖਾਸ ਬਜਟ ਨਹੀਂ ਸੀ ਪਰ ਜਦੋਂ ਫਿਲਮ ਪਰਦੇ 'ਤੇ ਆਈ ਤਾਂ ਆਪਣੇ ਨਾਂ ਕਈ ਰਿਕਰਾਡ ਕਰ ਲਏ। ਫਿਲਮ ਨੂੰ ਬਿਹਤਰੀਨ ਹੁੰਗਾਰਾ ਮਿਲਿਆ। ਫਿਲਮ ਦਾ ਲਾਈਫਟਾਈਮ ਕਲੈਕਸ਼ਨ 245.36 ਕਰੋੜ ਹੈ। ਇਸ ਫਿਲਮ ਨਾਲ ਵਿੱਕੀ ਕੌਸ਼ਲ ਨੂੰ ਕਾਫੀ ਪਛਾਣ ਮਿਲੀ।
Image result for Vicky Kaushal Uri
ਕਬੀਰ ਸਿੰਘ
ਸ਼ਾਹਿਦ ਕਪੂਰ ਨੇ ਸਾਲ 2003 'ਚ ਆਈ ਫਿਲਮ 'ਇਸ਼ਕ ਵਿਸ਼ਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਅੰਮ੍ਰਿਤਾ ਰਾਓ ਉਨ੍ਹਾਂ ਦੇ ਓਪੋਜ਼ਿਟ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸ਼ਾਹਿਦ ਦੀ ਸਭ ਤੋਂ ਹਿੱਟ ਫਿਲਮ 'ਕਬੀਰ ਸਿੰਘ' ਬਣੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕੁਲ 278.24 ਕਰੋੜ ਦੀ ਕਮਾਈ ਕੀਤੀ। ਇਸ ਤੋਂ ਇਲਾਵਾ ਸ਼ਾਹਿਦ 'ਜਬ ਬੀ ਮੇਟ', 'ਉੜਤਾ ਪੰਜਾਬ', 'ਹੈਦਰ', 'ਵਿਵਾਹ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
Image result for shahid kapoor,Kabir Singh
ਅੰਧਾਧੁਨ
ਆਯੁਸ਼ਮਾਨ ਖੁਰਾਨਾ ਅੱਜ ਦੇ ਦੌਰ ਦੇ ਚਮਕਦੇ ਸਿਤਾਰਿਆਂ 'ਚੋਂ ਇਕ ਹਨ। ਆਯੁਸ਼ਮਾਨ ਖੁਰਾਨਾ ਇਕ ਤੋਂ ਵਧ ਕੇ ਫਿਲਮਾਂ ਦੇ ਰਹੇ ਹਨ। ਉਨ੍ਹਾਂ ਦੀਆਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਫਿਰ ਭਾਵੇਂ ਉਹ ਉਨ੍ਹਾਂ ਦੀ ਡੈਬਿਊ ਫਿਲਮ 'ਵਿੱਕੀ ਡੋਨਰ' ਹੋਵੇ, 'ਬਧਾਈ ਹੋ', 'ਡ੍ਰੀਮ ਗਰਲ' ਜਾਂ 'ਬਾਲਾ' ਹੋਵੇ ਪਰ ਆਯੁਸ਼ਮਾਨ ਲਈ 'ਗੇਮ ਚੇਂਜਰ' ਸਾਬਿਤ ਹੋਈ 'ਅੰਧਾਧੁਨ' ਫਿਲਮ। 'ਅੰਧਾਧੁਨ' ਨੇ ਉਨ੍ਹਾਂ ਦੇ ਕਰੀਅਰ ਨੂੰ ਇਕ ਵੱਖਰੇ ਪੱਧਰ 'ਤੇ ਪਹੁੰਚਾ ਦਿੱਤਾ। ਇਸ ਫਿਲਮ ਲਈ ਆਯੁਸ਼ਮਾਨ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
Image result for Andhadhun,Ayushmann Khurrana
ਕਹੋ ਨਾ ਪਿਆਰ ਹੈ
ਰਿਤਿਕ ਰੌਸ਼ਨ ਨੇ ਬਾਲੀਵੁੱਡ ਨੂੰ 'ਸੁਪਰ 30', 'ਵਾਰ', 'ਕ੍ਰਿਸ਼' ਤੇ 'ਧੂਮ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਸਾਲ 2019 ਰਿਤਿਕ ਰੌਸ਼ਨ ਲਈ ਕਾਫੀ ਸ਼ਾਨਦਾਰ ਸਾਬਿਕ ਹੋਇਆ ਪਰ ਜਦੋਂ ਰਿਤਿਕ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾ ਉਨ੍ਹਾਂ ਦੀ ਡੈਬਿਊ ਫਿਲਮ 'ਕਹੋ ਨਾ ਪਿਆਰ ਹੈ' ਆਉਂਦੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵੀ ਸ਼ਾਨਦਾਰ ਕਮਾਈ ਕੀਤੀ।
Image result for War,Hrithik Roshan
ਸੰਜੂ
ਰਣਬੀਰ ਕਪੂਰ ਨੇ 'ਏ ਦਿਲ ਹੈ ਮੁਸ਼ਕਿਲ', 'ਯੇ ਜਵਾਨੀ ਹੈ ਦੀਵਾਨੀ', 'ਰੋਕਸਟਾਰ', 'ਬਰਫੀ' ਵਰਗੀਆਂ ਸ਼ਾਨਦਾਰ ਫਿਲਮਾਂ ਦਿੱਤੀਆਂ। ਸਾਰੀਆਂ ਨੂੰ ਫਿਲਮਾਂ ਨੂੰ ਵਧੀਆ ਹੁੰਗਾਰਾ ਮਿਲਿਆ ਪਰ ਰਣਬੀਰ ਕਪੂਰ ਨੂੰ ਸੁਪਰਹਿੱਟ ਬਣਾਉਣ ਵਾਲੀ ਫਿਲਮ 'ਸੰਜੂ' ਹੈ। ਇਹ ਫਿਲਮ ਸੰਜੇ ਦੱਤ ਦੀ ਬਾਇਓਪਿਕ ਹੈ। ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ। 'ਸੰਜੂ' ਦਾ ਲਾਈਟਮ ਕਲੈਕਸ਼ਨ 342.53 ਕਰੋੜ ਰਿਹਾ।
Image result for Sanju,Ranbir Kapoor


Tags: Year Ender 2019Bye Bye 2019Bollywood FilmGame ChangerSanjuRanbir KapoorKabir SinghShahid KapoorUri The Surgical StrikeVicky KaushalAndhadhunAyushmann KhurranaWarHrithik Roshan

About The Author

sunita

sunita is content editor at Punjab Kesari