FacebookTwitterg+Mail

ਵੈਲੇਨਟਾਈਨ ਵੀਕ 2018 : ਬਾਲੀਵੁੱਡ ਦੇ ਇਹ ਡਾਈਲਾਗ ਸੁਣ ਕੋਈ ਵੀ ਹਸੀਨਾ ਨਹੀਂ ਕਰ ਸਕੇਗੀ ਨਾਂਹ

bollywood films best love proposal dialogues whatsapp messages valentine week
08 February, 2018 02:41:02 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਲਵ ਸਟੋਰੀ ਤਾਂ ਦੁਨੀਆਂ ਭਰ 'ਚ ਮਸ਼ਹੂਰ ਹੈ। ਹਿੰਦੀ ਸਿਨੇਮਾ ਜਗਤ 'ਚ ਅਣਗਣਿਤ ਰੋਮਾਂਟਿਕ ਫਿਲਮਾਂ ਹਨ। ਇਨ੍ਹਾਂ ਫਿਲਮਾਂ 'ਚ ਰੋਮਾਂਸ ਕਰਨ ਦੇ ਕਈ ਡਾਈਲਾਗਸ ਵੀ ਹਨ। ਬਾਲੀਵੁੱਡ 'ਚ ਪ੍ਰਪੋਜ਼ ਕਰਨ ਦੇ ਇਕ ਤੋਂ ਇਕ ਵੱਖਰਾ ਅੰਦਾਜ਼ ਹੈ, ਜੋ ਤੁਹਾਨੂੰ ਇਸ ਖਬਰ ਰਾਹੀਂ ਦੱਸਣ ਜਾ ਰਹੇ ਹਨ। ਵੈਲੇਨਟਾਈਨ ਵੀਕ 'ਚ 8 ਫਰਵਰੀ ਨੂੰ ਪ੍ਰਪੋਜ਼ ਡੇਅ ਹੈ। 14 ਫਰਵਰੀ ਤੋਂ ਪਹਿਲਾਂ ਜੇਕਰ ਕੋਈ ਦਿਲ ਦੀ ਗੱਲ ਆਖਣਾ ਚਾਹੁੰਦਾ ਹੈ ਤਾਂ ਹਿੰਦੀ ਸਿਨੇਮਾ ਦੇ ਸੀਨਜ਼ ਕਾਫੀ ਰੋਮਾਂਟਿਕ ਹੋ ਸਕਦੇ ਹਨ।
'ਓਮ ਸ਼ਾਂਤੀ ਓਮ'
'ਜਿਤਨੀ ਸ਼ਿੱਦਤ ਸੇ ਮੈਂਨੇ ਤੁਮਹੇ ਪਾਨੇ ਕੀ ਕੋਸ਼ਿਸ਼ ਕੀ ਹੈ, ਕਿ ਹਰ ਜ਼ਰਰੇ ਨੇ ਮੁਝੇ ਤੁਮਸੇ ਮਿਲਾਨੇ ਕੀ ਸਾਜਿਸ਼ ਕੀ ਹੈ।''

Punjabi Bollywood Tadka
'2 ਸਟੇਟਸ'
ਇਸ ਫਿਲਮ 'ਚ ਅਰਜੁਨ ਕਪੂਰ ਨੇ ਕੁਝ ਵੱਖਰੇ ਹੀ ਅੰਦਾਜ਼ 'ਚ ਪ੍ਰਪੋਜ਼ ਕੀਤਾ ਸੀ। ਆਲੀਆ ਭੱਟ ਦੇ ਪਰਿਵਾਰ ਵਾਲੇ ਹੈਰਾਨ ਹੋ ਗਏ ਸਨ। ਜਦੋਂ ਅਰਜੁਨ ਨੇ ਇਕੱਠੇ ਸਭ ਨੂੰ ਪ੍ਰਪੋਜ਼ ਕਰਦੇ ਹੋਏ ਕਿਹਾ ਸੀ, ''ਮੈਂ ਕ੍ਰਿਸ਼ ਮਲਹੋਤਰਾ, ਆਪ ਸਭ ਸੇ ਸ਼ਾਦੀ ਕਰਨਾ ਚਾਹਤਾ ਹੂੰ।''

Punjabi Bollywood Tadka
'ਯੇ ਜਵਾਨੀ ਹੈ ਦੀਵਾਨੀ'
ਯਾਦ ਹੈ ਤੁਹਾਨੂੰ ਜਦੋਂ ਦੀਪਿਕਾ ਪਾਦੂਕੋਣ ਨੇ ਰਣਵੀਰ ਕਪੂਰ ਨੂੰ ਕਿਹਾ ਸੀ ਫਿਲਮ 'ਯੇ ਜਵਾਨੀ ਹੈ ਦੀਵਾਨੀ' 'ਚ, ''ਅਗਰ ਤੁਮ ਮੁਝੇ ਯੂੰ ਹੀ ਦੇਖਤੇ ਰਹੋਗੇ, ਤੋਂ ਮੁਝੇ ਤੁਮਸੇ ਪਿਆਰ ਹੋ ਜਾਏਗਾ, ਫਿਰ ਸੇ''।

Punjabi Bollywood Tadka
'ਵੀਰ ਜ਼ਾਰਾ'
ਸ਼ਾਹਰੁਖ ਖਾਨ ਨੇ ਜਦੋਂ ਪ੍ਰਿਟੀ ਜ਼ਿੰਟਾ ਨੂੰ ਕਿਹਾ, ''ਅਗਰ ਕਹੀਂ ਕਭੀ ਦੋਸਤ ਕੀ ਜ਼ਰੂਰਤ ਪੜੇ ਤੋਂ ਬਸ ਇਤਨਾ ਯਾਦ ਰੱਖਣਾ ਕਿ ਸਰਹੱਦ ਪਾਰ ਏਕ ਐਸਾ ਸ਼ਖਸ ਹੈ ਜੋ ਆਪਕੇ ਲੀਏ ਆਪਣੀ ਜਾਨ ਵੀ ਦੇ ਦੇਗਾ।'' ਇਹ ਕਾਫੀ ਹੈ ਦੱਸਣ ਲਈ ਕਿ ਪਿਆਰ ਸਰਹੱਦਾਂ ਦੀ ਵੀ ਨਹੀਂ ਸੁਣਦਾ।

Punjabi Bollywood Tadka
'ਲਗੇ ਰਹੋ ਮੁੰਨਾ ਭਾਈ'
ਵਿਦਿਆ ਬਾਲਨ ਦੀ ਸਮਾਈਲ ਹੋਰ ਵੀ ਖੂਬਸੂਰਤ ਹੋ ਗਈ ਸੀ, ਜਦੋਂ ਸੰਜੂ ਬਾਬਾ ਨੇ ਉਸ ਨੂੰ ਪ੍ਰਪੋਜ਼ ਕਰਦੇ ਹੋਏ ਕਿਹਾ, ''ਜਬ ਤੁਮ ਸਮਾਈਲ ਕਰਤਾ ਹੈ ਨਾ, ਤੋਂ ਐਸਾ ਲਗਤਾ ਹੈ ਕਿ ਕਿਯਾ ਮਸਤ ਲਾਈਫ ਹੈ।''

Punjabi Bollywood Tadka


Tags: Valentine Week 2018Shah Rukh KhanOm Shanti OmArjun KapoorDeepika PadukonePreity ZintaBollywood Celebrity

Edited By

Sunita

Sunita is News Editor at Jagbani.