FacebookTwitterg+Mail

ਨੋਰਾ ਫਤੇਹੀ ਨੇ ਬਾਦਸ਼ਾਹ ਨੂੰ ਦਿਨ 'ਚ ਇੰਝ ਦਿਖਾਏ 'ਤਾਰੇ', ਵੀਡੀਓ ਵਾਇਰਲ

bollywood funny video of nora fatehi and badshah viral on social media
20 January, 2020 03:04:36 PM

ਮੁੰਬਈ (ਬਿਊਰੋ) — ਅਦਾਕਾਰਾ ਨੋਰਾ ਫਤੇਹੀ ਦੇ ਉਂਝ ਤਾਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੇ ਹੋਣਗੇ ਪਰ ਇਨ੍ਹੀਂ ਦਿਨੀਂ ਉਸ ਦਾ ਇਕ ਵੀਡੀਓ ਰੈਪਰ ਬਾਦਸ਼ਾਹ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨੋਰਾ ਫਤੇਹੀ ਦੇ ਸਾਹਮਣੇ ਬਾਦਸ਼ਾਹ ਹਾਰ ਜਾਂਦੇ ਹਨ। ਨੋਰਾ ਫਤੇਹੀ ਜਲਦ ਦੀ 'ਸਟ੍ਰੀਟ ਡਾਂਸਰ 3ਡੀ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਇਕ ਗੀਤ 'ਹਾਏ ਗਰਮੀ' 'ਚ ਆਪਣੇ ਧਮਾਕੇਦਾਰ ਡਾਂਸ ਨਾਲ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਵਾਇਰਲ ਵੀਡੀਓ ਵੀ ਇਸੇ ਗੀਤ ਨੂੰ ਲੈ ਕੇ ਹੈ, ਜਿਸ 'ਚ ਨੋਰਾ ਫਤੇਹੀ ਨੇ ਡਰਾ-ਡਰਾ ਕੇ ਬਾਦਸ਼ਾਹ ਨੂੰ ਦਿਨ 'ਚ ਤਾਰੇ ਦਿਖਾਏ। ਦਰਅਸਲ, ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬਾਦਸ਼ਾਹ ਨਾਲ ਮਿਲ ਕੇ ਨੋਰਾ ਫਤੇਹੀ ਮੋਬਾਇਲ 'ਚ ਫਿਲਮ 'ਸਟ੍ਰੀਟ ਡਾਂਸਰ' ਦਾ ਗੀਤ 'ਹਾਏ ਗਰਮੀ' ਨੂੰ ਦੇਖ ਰਹੇ ਹੁੰਦੇ। ਨੋਰਾ ਬਾਦਸ਼ਾਹ ਨੂੰ ਇਸ ਫਿਲਮ ਦਾ ਸਿਗਨੇਚਰ ਸਟੈੱਪ ਕਰਨ ਨੂੰ ਆਖਦੀ ਹੈ। ਇਸ ਤੋਂ ਬਾਅਦ ਬਾਦਸ਼ਾਹ ਉਸ ਨੂੰ ਆਖਦੇ ਹਨ ਕਿ ਉਹ ਇਹ ਚੈਲੇਂਜ ਕਦੇ ਨਹੀਂ ਕਰੇਗਾ। ਇਹ ਚੈਲੇਂਜ ਸਵੀਕਾਰ ਕਰਨ ਤੋਂ ਬਾਅਦ ਰੈਪਰ ਬਾਦਸ਼ਾਹ ਜਿਥੇ ਜਾਂਦੇ ਨੇ ਨੋਰਾ ਫਤੇਹੀ ਉਨ੍ਹਾਂ ਨਾਲ ਪਹੁੰਚ ਜਾਂਦੀ ਹੈ। ਇਸ ਚੀਜ ਨਾਲ ਉਨ੍ਹਾਂ ਦਾ ਹਾਲ ਬੇਹਾਲ ਹੋ ਜਾਂਦਾ ਹੈ।

 

ਦੱਸ ਦਈਏ ਕਿ ਇਸ ਵੀਡੀਓ ਨੂੰ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੋਰਾ ਫਤੇਹੀ ਉਂਝ ਵੀ ਆਪਣੇ ਡਾਂਸ ਲਈ ਜਾਣੀ ਜਾਂਦੀ ਹੈ ਤੇ ਉਸ ਨੇ 'ਬਾਹੂਬਲੀ' ਅਤੇ 'ਦਿਲਬਰ' ਗੀਤ ਨਾਲ ਖੂਬ ਸੁਰਖੀਆਂ ਬਟੋਰ ਚੁੱਕੀ ਹੈ।


Tags: Funny VideoNora FatehiBadshahViralSocial MediaHaye GarmiStreet Dancer 3D

About The Author

sunita

sunita is content editor at Punjab Kesari