FacebookTwitterg+Mail

ਕੈਟਰੀਨਾ ਅਤੇ ਦੀਪਿਕਾ ਸਮੇਤ ਇਨ੍ਹਾਂ ਅਦਾਕਾਰਾਂ ਨੂੰ ਮਿਲਿਆ ਮਾਲਿਆ ਦੇ ਕੈਲੰਡਰ ਨਾਲ ਬਾਲੀਵੁੱਡ 'ਚ 'ਬਿੱਗ ਬ੍ਰੇਕ'

    1/14
19 April, 2017 05:57:35 PM
ਮੁੰਬਈ— ਹਾਲ ਹੀ 'ਚ 13 ਮਹੀਨੇ ਤੋਂ ਫਰਾਰ ਵਿਜੇ ਮਾਲਿਆ ਦੀ (61) ਲੰਡਨ 'ਚ ਹੋਈ ਗ੍ਰਿਫਤਾਰੀ ਤੋਂ ਤਿੰਨ ਘੰਟੇ ਬਾਅਦ ਹੀ ਉਸ ਦੀ ਜਮਾਨਤ ਹੋ ਗਈ। ਭਾਵੇਂ ਵਿਜੇ ਮਾਲਿਆ 'ਕਿੰਗਫਿਸ਼ਰ ਕੈਲੰਡਰ' ਕਰਕੇ ਬਾਲੀਵੁੱਡ 'ਚ ਵੀ ਕਾਫੀ ਚਰਚਿਤ ਰਹੇ ਹਨ। ਖਾਸ ਕਰਕੇ ਬਾਲੀਵੁੱਡ 'ਚ ਐਂਟਰੀ ਕਰਨ ਵਾਲਿਆਂ ਲਈ ਇਹ ਇਕ ਬਿਹਤਰੀਨ ਪਲੈਟਫਾਰਮ ਮੰਨਿਆ ਜਾਂਦਾ ਸੀ। ਵਿਜੇ ਮਾਲਿਆ ਦੇ ਕੈਲੰਡਰ ਗਰਲ ਬਣਨ ਤੋਂ ਬਾਅਦ ਕਈ ਮਾਡਲਜ਼ ਬਾਲੀਵੁੱਡ ਦੀ ਹਿੱਟ ਅਦਾਕਾਰਾਂ ਬਣੀਆਂ।
ਕੀ ਹੈ ਕਿੰਗਫਿਸ਼ਰ ਕੈਲੰਡਰ?
♦ ਕਿੰਗਫਿਸ਼ਰ ਕੈਲੰਡਰ (ਸਵਿਮਸੂਟ) ਵਿਜੇ ਮਾਲਿਆ ਦਾ ਯੂਬੀ ਗਰੁੱਪ ਵਲੋਂ ਪਬਲਿਸ਼ ਕੀਤਾ ਜਾਂਦਾ ਸੀ। ਭਾਰਤ 'ਚ ਇਸ ਮਾਡਲਜ਼ ਅਤੇ ਅਦਾਕਾਰਾਂ ਲਈ ਇਹ ਇਕ ਬਹੁਤ ਵਧੀਆ ਪਲੇਟਫਾਰਮ ਸੀ। ਇਸ ਦੀ ਸ਼ੁਰੂਆਤ 2003 'ਚ ਹੋਈ ਸੀ। ਮਸ਼ਹੂਰ ਫੋਟੋਗ੍ਰਾਫਰ ਅਤੁਲ ਕਸਬੇਕਰ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਸਨ। 2010 'ਚ ਲੈ ਕੇ ਇਸ ਕੈਲੰਡਰ ਲਈ 'ਮਾਡਲ ਹੰਟ' ਕੰਬੀਨੇਸ਼ਨ ਸ਼ੁਰੂ ਹੋਇਆ। ਇਸ ਦੀ ਸ਼ੁਟਿੰਗ ਹਮੇਸ਼ਾ ਦੱਖਣੀ ਅਫਰੀਕਾ, ਮੋਰੀਸ਼ੀਅਸ਼, ਥਾਈਲੈਂਡ, ਫਰਾਂਸ ਅਤੇ ਗੋਆ ਵਰਗੀਆਂ ਲੋਕੇਸ਼ਨਾਂ 'ਤੇ ਹੁੰਦੀ ਸੀ।
ਕਿੰਗਫਿਸ਼ਰ ਸੁਪਰਮਾਡਲ ਨਾਲ ਮਸ਼ਹੂਰ
♦ ਇਸ 'ਮਾਡਲ ਹੰਟ' ਮੁਕਾਬਲੇ ਨੂੰ ਲੈ ਕੇ ਸੁਪਰਮਾਡਲਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੁਕਾਬਲਾ ਹਰ ਸਾਲ ਹੁੰਦਾ ਹੈ, ਜਿਸ 'ਚ ਜੇਤੂ ਮਾਡਲ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਬਣਦੀਆਂ ਹਨ।
ਕੈਟਰੀਨਾ ਕੈਫ
♦ ਸਾਲ 2003 'ਚ ਕੈਜਾਦ ਗੁਸਤਾਦ ਦੀ ਫਿਲਮ 'ਬੂਮ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਕੈਟਰੀਨਾ ਕੈਫ ਇਸ ਸਾਲ ਕਿੰਗਫਿਸ਼ਰ ਕੈਲੰਡਰ ਗਰਲ ਬਣੀ। ਉਸ ਦੀ ਗਿਣਤੀ ਬਾਲੀਵੁੱਡ ਦੀਆਂ ਟੌਪ ਦੀਆਂ ਅਦਾਕਾਰਾਂ 'ਚ ਕੀਤੀ ਜਾਂਦੀ ਹੈ। ਰਣਬੀਰ ਕਪੂਰ ਅਤੇ ਸਲਮਾਨ ਖ਼ਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਕੈਟਰੀਨਾ ਨੇ 'ਨਮਸਤੇ ਲੰਡਨ', 'ਵੈਲਕਮ', 'ਰਾਜਨੀਤੀ', 'ਧੂਮ-3' ਅਤੇ 'ਏਕ ਥਾ ਟਾਈਗਰ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ।
ਦੀਪਿਕਾ ਪਾਦੂਕੋਣ
♦ ਬਾਲੀਵੁੱਡ ਦੀ ਟੌਪ ਅਦਾਕਾਰਾਂ 'ਚ ਸ਼ਾਮਲ ਦੀਪਿਕਾ ਪਾਦੂਕੋਣ ਕਿੰਗਫਿਸ਼ਰ ਕੈਲੰਡਰ ਗਰਲ ਰਹਿ ਚੁੱਕੀ ਹੈ। ਉਹ 2006 'ਚ ਕਿੰਗਫਿਸ਼ਰ ਕੈਲੰਡਰ ਗਰਲ ਬਣੀ ਸੀ। ਉਸ ਨੇ 'ਓਮ ਸ਼ਾਂਤੀ ਓਮ' ਨਾਲ ਡੈਬਿਊ ਕੀਤਾ ਹੈ।
ਯਾਨਾ ਗੁਪਤਾ
♦ ਆਈਟਮ ਨੰਬਰ ਦੀ ਸੁਰਖੀਆਂ 'ਚ ਆਈ ਯਾਨਾ ਗੁਪਤਾ ਸਾਲ 2003 'ਚ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਬਣ ਚੁੱਕੀ ਹੈ। ਉਸ ਨੇ ਫਿਲਮ 'ਦਮ' ਨਾਲ ਡੈਬਿਊ ਕੀਤਾ ਸੀ।
ਲੀਜ਼ਾ ਹੇਡਨ
♦ ਭਾਰਤੀ ਮੂਲ ਦੀ ਅਸਟ੍ਰੇਲੀਅਨ ਮਾਡਲ ਲੀਜ਼ਾ ਹੇਡਨ ਸਾਲ 2011 'ਚ ਕਿੰਗਫਿਸ਼ਰ ਗਰਲ ਬਣੀ। ਉਸ ਨੇ ਫਿਲਮ 'ਆਇਸ਼ਾ' ਨਾਲ ਡੈਬਿਊ ਕੀਤਾ ਸੀ।
ਨਰਗਿਸ ਫਾਖ਼ਰੀ
♦ 2011 'ਚ ਫਿਲਮ 'ਰੌਕਸਟਾਰ' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਨਰਗਿਸ ਫਾਖ਼ਰੀ 2009 'ਚ ਕਿੰਗਫਿਸ਼ਰ ਕੈਲੰਡਰ ਗਰਲ ਬਣੀ ਸੀ।
ਇਨ੍ਹਾਂ ਬਾਲੀਵੁੱਡ ਸੁੰਦਰੀਆਂ ਤੋਂ ਇਲਾਵਾ ਬਾਕੀਆਂ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।

Tags: Katrina KaifKingfisher calendarVijay Mallyadebutਕੈਟਰੀਨਾ ਕੈਫਕਿੰਗਫਿਸ਼ਰ ਕੈਲੰਡਰਵਿਜੇ ਮਾਲਿਆਡੈਬਿਊ