FacebookTwitterg+Mail

ਬਿੱਗ ਬੌਸ ਦੇ ਘਰ 'ਚ ਲੱਗੀ ਹਿਨਾ ਖਾਨ ਦੀ ਕਚਿਹਰੀ, ਕੀਤਾ ਸ਼ਹਿਨਾਜ਼ ਤੇ ਆਸਿਮ ਦਾ ਫੈਸਲਾ

bollywood hina khan will enter in house gives chance to asim
14 January, 2020 08:50:23 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਹੁਣ ਮਾਹੌਲ ਫਾਈਨਲ ਵਾਲਾ ਹੋ ਰਿਹਾ ਹੈ। ਮੈਂਬਰ ਆਖਿਰ ਤਕ ਖੁਦ ਨੂੰ ਬਚਾਏ ਰੱਖਣ ਲਈ ਖੂਬ ਮਿਹਨਤ ਕਰ ਰਹੇ ਹਨ। ਅਜਿਹੇ 'ਚ ਸ਼ਹਿਨਾਜ਼ ਕੌਰ ਗਿੱਲ ਤੇ ਆਸਿਮ ਰਿਆਜ਼ ਕੋਲ ਇਕ ਸੁਨਿਹਰਾ ਮੌਕਾ ਹੈ ਕਿ ਉਹ ਆਪਣੇ-ਆਪ ਨੂੰ ਘੱਟੋਂ-ਘੱਟ ਇਕ ਵਾਰ ਸੁਰੱਖਿਅਤ ਕਰ ਲੈਣ। ਇਸ ਨੂੰ ਲੈ ਕੇ 'ਬਿੱਗ ਬੌਸ' 'ਚ ਐਕਸ ਰਨਰਅਪ ਹਿਨਾ ਖਾਨ ਨੇ ਐਂਟਰੀ ਮਾਰੀ ਹੈ। ਇਸ ਵਾਰ ਸਲਮਾਨ ਖਾਨ ਜਾਂ ਜਨਤਾ ਤੈਅ ਨਹੀਂ ਕਰੇਗੀ ਕਿ ਕੌਣ ਬਚੇਗਾ। ਇਸ ਵਾਰ ਇਹ ਤੈਅ ਕਰੇਗੀ ਹਿਨਾ ਖਾਨ। 'ਬਿੱਗ ਬੌਸ' ਸੋਮਵਾਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਬਿੱਗ ਬੌਸ ਦੀ ਐਕਸ ਰਨਰਅਪ ਹਿਨਾ ਖਾਨ ਨੇ ਘਰ 'ਚ ਐਂਟਰੀ ਲਈ। ਉਹ ਘਰ 'ਚ ਇਕ ਟਾਸਕ ਕਰਵਾਉਂਦੀ, ਜਿਸ 'ਚ ਐਲਿਟ ਕਲੱਬ ਦੇ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ। ਇਸ ਕਲੱਬ 'ਚ ਸ਼ਾਮਲ ਹੋਣ ਲਈ ਸਿਰਫ ਦੋ ਦਾਅਵੇਦਾਰ ਸ਼ਹਿਨਾਜ਼ ਗਿੱਲ ਤੇ ਆਸਿਮ ਰਿਆਜ਼ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਟੈਂਡਅਪ ਕਾਮੇਡੀ ਵਾਲਾ ਲਾਸਟ ਟਾਸਕ ਜਿੱਤਿਆ ਸੀ।


ਵੀਡੀਓ 'ਚ ਹਿਨਾ ਖਾਨ ਕਹਿੰਦੀ ਹੈ ਕਿ ਤੁਹਾਡੇ ਦੋਵਾਂ 'ਚੋਂ ਕਈ ਐਲਿਟ ਕਲੱਬ ਲਈ ਚੁਣਿਆ ਜਾਵੇਗਾ ਜਾਂ ਫਿਰ ਕੋਈ ਵੀ ਨਹੀਂ ਚੁਣਿਆ ਜਾਵੇਗਾ। ਹਿਨਾ ਦੱਸਦੀ ਹੈ ਕਿ ਵਿਜੇਤਾ ਨੂੰ ਇਕ ਖਾਸ ਛੂਟ ਮਿਲੇਗੀ। ਉਹ ਕਿਸੇ ਆਉਣ ਵਾਲੇ ਹਫਤੇ 'ਚ ਐਲੀਮਿਨੇਸ਼ਨ ਤੋਂ ਆਪਣਾ ਨਾਂ ਵਾਪਸ ਲੈ ਸਕਦਾ ਹੈ। ਅਜਿਹੇ 'ਚ ਸ਼ਹਿਨਾਜ਼ ਤੇ ਆਸਿਮ ਲਈ ਕਾਫੀ ਸ਼ਾਨਦਾਰ ਮੌਕਾ ਹੈ। ਐਲੀਮਿਨੇਸ਼ਨ ਤੋਂ ਬੱਚ ਕੇ ਖੁਦ ਨੂੰ ਫਾਈਨਲ 'ਚ ਪਹੁੰਚਾ ਸਕਦੇ ਹਨ।


Tags: Bigg Boss 13Salman KhanHina KhanEnter Bigg Boss HouseChanceAsim RiazShehnaz Kaur Gill

About The Author

sunita

sunita is content editor at Punjab Kesari