FacebookTwitterg+Mail

ਲੰਡਨ 'ਚ ਫਿਲਮ 'ਸੁਪਰ 30' ਦਾ ਬੇਸਬਰੀ ਨਾਲ ਹੋ ਰਿਹਾ ਹੈ ਇੰਤਜ਼ਾਰ : ਅਕਸ਼ੈ ਕੁਮਾਰ

bollywood movie super 30
25 June, 2019 01:01:24 PM

ਮੁੰਬਈ (ਬਿਊਰੋ) — ਆਨੰਦ ਕੁਮਾਰ ਵਰਤਮਾਨ 'ਚ ਭਾਰਤੀ ਕਮਿਊਨਿਟੀ ਲਈ ਆਯੋਜਿਤ ਕੀਤੇ ਗਏ ਇਕ ਪ੍ਰੋਗਰਾਮ ਲਈ ਲੰਡਨ ਗਏ ਹਨ, ਜਿਥੇ ਉਨ੍ਹਾਂ ਨੇ ਲੰਡਨ 'ਚ ਰਹਿ ਰਹੇ ਭਾਰਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਆਨੰਦ ਕੁਮਾਰ ਨੇ ਹਾਲ ਹੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਵਿਦੇਸ਼ 'ਚ ਰਹਿ ਰਹੇ ਦਰਸ਼ਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਸਿਰਫ ਭਾਰਤੀ ਹੀ ਨਹੀਂ ਸਗੋਂ ਸਥਾਨਕ ਲੋਕ ਵੀ ਫਿਲਮ 'ਸੁਪਰ 30' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

Punjabi Bollywood Tadka

ਆਨੰਦ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਲੰਡਨ ਯਾਤਰਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਲੰਡਨ ਵੀ ਫਿਲਮ 'ਸੁਪਰ 30' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।'' ਇਸ ਸਾਲ ਆਨੰਦ ਕੁਮਾਰ ਦੇ 'ਸੁਪਰ 30' ਤੋਂ 18 ਵਿਦਿਆਰਥੀਆਂ ਨੇ ਆਈ. ਆਈ. ਟੀ. ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਇਸੇ ਨਾਲ ਆਨੰਦ ਕੁਮਾਰ ਨੇ ਇਕ ਹੋਰ ਉਪਲਬਧੀ ਆਪਣੇ ਨਾਂ ਕਰ ਲਈ ਹੈ। ਹਾਲ ਹਾ 'ਚ ਬਿਹਾਰ ਦੇ ਕੋਚਿੰਗ ਸੈਂਟਰ ਦੇ ਸਾਬਕਾ ਵਿਦਿਆਰਥੀ ਸੋਸ਼ਲ ਮੀਡੀਆ 'ਤੇ 'ਸੁਪਰ 30' 'ਚ ਉਨ੍ਹਾਂ ਦੇ ਵਾਸਤਵਿਕ ਜੀਵਨ ਅਧਿਆਪਕ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਰਿਤਿਕ ਰੌਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਨਜ਼ਰ ਆਏ ਸਨ।

Punjabi Bollywood Tadka

ਸੁਪਰਸਟਾਰ ਨੂੰ ਦਰਸ਼ਕਾਂ ਤੋਂ ਬੇਹੱਦ ਪਿਆਰ ਮਿਲ ਰਿਹਾ ਹੈ ਅਤੇ ਹਰ ਕੋਈ ਵੱਡੇ ਪਰਦੇ 'ਤੇ ਅਭਿਨੇਤਾ ਦਾ ਇਹ ਅਭਿਨੈ ਦੇਖਣ ਲਈ ਉਤਸੁਕ ਹੈ। ਫਿਲਮ ਦੇ ਟਰੇਲਰ 'ਚ ਰਿਤਿਕ ਰੌਸ਼ਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲਿਆ। ਐੱਚ. ਆਰ. ਐਕਸ. ਫਿਲਮਸ ਨਾਲ ਮਿਲ ਕੇ ਰਿਲਾਇੰਸ ਐਂਟਰਟੇਨਮੈਂਟ ਪੇਸ਼ ਕਰਦਾ ਹੈ 'ਸੁਪਰ 30', ਜੋ ਸਾਜਿਦ ਨਾਡਿਆਡਵਾਲਾ ਫਿਲਮ, ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ, ਫੈਂਟਸ ਫਿਲਮਸ ਤੇ ਰਿਲਾਇੰਸ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ। ਰਿਲਾਇੰਸ ਐਂਟਰਟੇਨਮੈਂਟ ਅਤੇ ਪੀ. ਵੀ. ਆਰ. ਪਿਕਚਰਸ ਦੀ ਇਹ ਫਿਲਮ 12 ਜੁਲਾਈ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Akshay KumarSuper 30Hrithik RoshanMrunal ThakurVirendra SaxenaPankaj TripathiPhantom FilmsNadiadwala Grandson Entertainment Reliance Entertainment

Edited By

Sunita

Sunita is News Editor at Jagbani.