FacebookTwitterg+Mail

‘ਵਾਰ’ ਦਾ ਟਰੇਲਰ ਆਊਟ, ਰਿਤਿਕ ਰੌਸ਼ਨ ਤੇ ਟਾਈਗਰ ਵਿਚਾਲੇ ਲੱਗੀ ਜੰਗ (ਵੀਡੀਓ)

bollywood movie war trailer out
28 August, 2019 11:20:08 AM

ਮੁੰਬਈ (ਬਿਊਰੋ) — ਅੱਜ ਦੇ ਸਮੇਂ ਦੀ ਸਭ ਤੋਂ ਸ਼ਾਨਦਾਰ ਐਕਸ਼ਨ ਫਿਲਮ ‘ਵਾਰ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ’ਚ ਛਾਇਆ ਹੋਇਆ ਹੈ। ਇਸ ਫਿਲਮ ’ਚ ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਫਿਲਮ ’ਚ ਦੋਵਾਂ ਦਾ ਖੂਬ ਐਕਸ਼ਨ ਵੀ ਦੇਖਣ ਨੂੰ ਮਿਲੇਗਾ।

ਦੱਸ ਦਈਏ ਕਿ ‘ਵਾਰ’ ਫਿਲਮ ਇਕ ਐਕਸ਼ਨ ਥਿ੍ਰਲਰ ਫਿਲਮ ਹੈ, ਜਿਸ ’ਚ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਲੀਡ ਕਿਰਦਾਰ ’ਚ ਹਨ। ਦੋਵਾਂ ਦੇ ਜ਼ਬਰਦਸਤ ਐਕਸ਼ਨ ਸੀਕਵੈਂਸ ਨਾਲ ਟਰੇਲਰ ਭਰਿਆ ਹੋਇਆ ਹੈ। ਫਿਲਮ ’ਚ ਇੰਟਰਨੈਸ਼ਨਲ ਪੱਧਰ ਦੇ ਸਟੰਟਸ ਜ਼ਰੂਰ ਦੇਖਣ ਨੂੰ ਮਿਲਣਗੇ ਪਰ ਟਰੇਲਰ ਨਾਲ ਫਿਲਮ ਦੀ ਕਹਾਣੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਫਿਲਮ ’ਚ ਰਿਤਿਕ ਦੇ ਕਿਰਦਾਰ ਦਾ ਨਾਂ ਕਬੀਰ ਅਤੇ ਟਾਈਗਰ ਦਾ ਨਾਂ ਖਾਲਿਦ ਹੈ। ਟਰੇਲਰ ਦੇ ਕੁਝ ਸੀਨਜ਼ ’ਚ ਦੋਵੇਂ ਇਕ-ਦੂਜੇ ਲਈ ਵੀ ਲੜਦੇ ਹਨ ਪਰ ਜ਼ਿਆਦਾ ਸਮਾਂ ਦੋਵਾਂ ਦੀ ਆਪਸੀ ਲੜਾਈ ਨੂੰ ਹੀ ਦਿਖਾਇਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਫਿਲਮ ’ਚ ਵਾਣੀ ਕਪੂਰ ਵੀ ਹੈ। ਇਸ ਫਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਪ੍ਰੋਡਿਊਸ ਯਸ਼ਰਾਜ ਨੇ ਕੀਤਾ ਹੈ। ਇਹ ਫਿਲਮ ਇਸੇ ਸਾਲ 2 ਅਕਤੂਬ ਨੂੰ ਰਿਲੀਜ਼ ਹੋ ਰਹੀ ਹੈ। 


Tags: WarTrailerHrithik RoshanTiger ShroffVaani KapoorBollywood Celebrity

Edited By

Sunita

Sunita is News Editor at Jagbani.