FacebookTwitterg+Mail

ਦਿੱਲੀ ਹਿੰਸਾ ’ਤੇ ਫੁੱਟਿਆ ਬਾਲੀਵੁੱਡ ਸਿਤਾਰਿਆਂ ਦਾ ਗੁੱਸਾ, ਟਵੀਟ ਕਰਕੇ ਕੀਤੀ ਸ਼ਾਂਤੀ ਦੀ ਅਪੀਲ

bollywood reaction on delhi violence richa chadha isha gupta
26 February, 2020 04:09:51 PM

ਨਵੀ ਦਿੱਲੀ (ਬਿਊਰੋ)-  CAA ਦੇ ਖਿਲਾਫ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿੱਛਲੇ ਕੁੱਝ ਦਿਨਾਂ ਤੋਂ ਜ਼ਾਰੀ ਹਿੰਸਾ ਅਜੇ ਤੱਕ ਰੁੱਕੀ ਨਹੀਂ ਹੈ। ਦਿੱਲੀ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਇਸ ਹਫ਼ਤੇ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਕਈ ਬਾਲੀਵੁੱਡ ਹਸਤੀਆਂ ਨੇ ਟਵਿਟਰ 'ਤੇ ਦਿੱਲੀ ਵਿਚ ਹਿੰਸਾ ਦੀ ਨਿੰਦਾ ਕੀਤੀ ਅਤੇ ਸ਼ਾਂਤੀ ਦੀ ਅਪੀਲ ਕੀਤੀ। ਗਾਇਕ ਸੋਨਾ ਮੋਹਾਪਾਤਰਾ ਅਤੇ ਰੇਖਾ ਭਾਰਦਵਾਜ ਨੇ ਸਥਿਤੀ ਨੂੰ ਨਿਰਾਸ਼ਾਜਨਕ ਦੱਸਿਆ। ਇਸ ਦੇ ਨਾਲ ਹੀ ਦਿੱਲੀ ਦੀ ਅਜਿਹੀ ਹਾਲਤ ਦੇਖ ਕੇ ਬਾਲੀਵੁੱਡ ਸਿਤਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ।


ਗਾਇਕ ਸੋਨਾ ਮੋਹਪਾਤਰਾ ਨੇ ਇਸ ਸਥਿਤੀ ਨੂੰ ਦੁਖਦਾਈ ਦੱਸਿਆ ਅਤੇ ਕਿਹਾ,‘ਅਸੀਂ ਇਹ ਕਦੇ ਨਹੀਂ ਚਾਹੁੰਦੇ ਸੀ।’ ਇਸ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਗਾਇਕ ਰੇਖਾ ਭਾਰਦਵਾਜ ਨੇ ਵੀ ਟਵੀਟ ਕੀਤਾ,' ਸੰਘਰਸ਼ ਹੈ, ਮੇਰੇ ਅੰਦਰ ਭਰਮ ਹੈ, ਮੈਂ ਲਗਾਤਾਰ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀ ਹਾਂ। ਸ਼ਰਾਰਤੀ ਅਨਸਰਾਂ ਦੇ ਦਿਲਾਂ ਵਿਚ ਗਿਆਨ, ਸ਼ਾਂਤੀ, ਦਿਆਲਤਾ ਲਿਆਉਣ ਲਈ ਕੋਈ ਦੈਵੀ ਚਮਤਕਾਰ ਲਈ ਪ੍ਰਾਰਥਨਾ ਕਰ ਰਹੀ ਹਾਂ... ਇਕ ਹੀ ਸਮੇਂ ਵਿਚ ਸਿਰਫ ਦਰਦ ਹਿੰਸਾ ਪੀੜਤਾਂ ਦੀ ਖਬਰ ਪੜ੍ਹਨਾ ਨਿਰਾਸ਼ਾਜਨਕ ਹੈ।' ਅਨੁਰਾਗ ਕਸ਼ਯਪ ਨੇ ਲਿਖਿਆ ਹੈ ਕਿ ਏਨਾ ਤਾਂ ਅੱਜ ਸਾਫ ਹੈ ਕਿ ਪ੍ਰੋ CAA ਦਾ ਮਤਲਬ ਐਂਟੀ ਮੁਸਲਿਮ ਹੈ ਬਸ ਹੋਰ ਕੁਝ ਨਹੀਂ।

ਇਸ ਦੇ ਨਾਲ ਹੀ ਜਾਵੇਦ ਅਖ਼ਤਰ ਨੇ ਲਿਖਿਆ,'ਦਿੱਲੀ ਵਿਚ ਹਿੰਸਾ ਦੇ ਪੱਧਰ ਨੂੰ ਵਧਦਾ ਜਾ ਰਿਹਾ ਹੈ। ਇਕ ਮਾਹੌਲ ਬਣਾਇਆ ਜਾ ਰਿਹਾ ਹੈ , ਜਿਸ ਵਿਚ ਇਕ ਔਸਤ ਦਿੱਲੀ ਵਾਸੀਆਂ ਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਇਹ ਸਭ CAA ਦੇ ਵਿਰੋਧ ਪ੍ਰਦਰਸ਼ਨ ਕਾਰਨ ਹੋ ਰਿਹਾ ਹੈ ਅਤੇ ਕੁਝ ਦਿਨਾਂ ਵਿਚ ਦਿੱਲੀ ਪੁਲਸ 'ਆਖਰੀ ਹੱਲ' ’ਤੇ ਪਹੁੰਚੇਗੀ।’

 

ਈਸ਼ਾ ਗੁਪਤਾ ਨੇ ਟਵੀਟ ਕਰਕੇ ਲਿਖਿਆ,‘ਸੀਰੀਆ? ਦਿੱਲੀ? ਸਿਰਫ ਹਿੰਸਕ ਵਿਵਹਾਰ ਕਰ ਰਹੇ ਹਨ। ਇਸ ਗੱਲ ਦੀ ਅੱਧੀ ਵੀ ਜਾਣਕਾਰੀ ਲਏ ਬਿਨਾ ਕਿ ਆਖਰ ਉਹ ਕਿਸ ਦੇ ਲਈ ਖੜੇ ਹਨ। ਮੇਰੇ ਸ਼ਹਿਰ ਅਤੇ ਮੇਰੇ ਘਰ ਨੂੰ ਸੁਰੱਖਿਅਤ ਬਣਾ ਰਹੇ ਹਨ।’

 

 


Tags: Bollywood ReactionDelhi ViolenceTweetDelhiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari