FacebookTwitterg+Mail

ਆਪਣੇ ਕੁੱਤਿਆਂ 'ਤੇ ਹਰ ਮਹੀਨੇ ਸਲਮਾਨ ਖਰਚਦੇ ਨੇ ਇੰਨੀ ਵੱਡੀ ਰਕਮ

bollywood salman khan spends big money on his dogs every month
19 December, 2019 09:46:44 AM

ਮੁੰਬਈ (ਬਿਊਰੋ) : ਫਿਲਮੀ ਸਿਤਾਰਿਆਂ ਅਤੇ ਉਨ੍ਹਾਂ ਦੀਆਂ ਹੌਬੀਜ਼ ਬਾਰੇ ਸਾਰੇ ਜਾਣਨ ਲਈ ਬੇਤਾਬ ਰਹਿੰਦੇ ਹਨ। ਜਦੋਂ ਫਿਮਲੀ ਸਿਤਾਰੇ ਆਪਣੀਆਂ ਇਨ੍ਹਾਂ ਹੌਬੀਜ਼ 'ਤੇ ਬੇਹੱਦ ਖਰਚਾ ਵੀ ਕਰਦੇ ਹਨ। ਬਾਲੀਵੁੱਡ ਦੇ ਜ਼ਿਆਦਾਤਰ ਸਿਤਾਰੇ ਅਜਿਹੇ ਹਨ, ਜੋ Dog Lovers ਹਨ। ਫਿਰ ਭਾਵੇਂ ਉਹ ਅਜੇ ਦੇਵਗਨ ਹੋਵੇ ਜਾਂ ਫਿਰ ਸਲਮਾਨ ਖਾਨ। ਬਾਲੀਵੁੱਡ ਦੇ ਦਬੰਗ, ਸਲਮਾਨ ਖਾਨ ਬਾਰੇ ਇਹ ਗੱਲ ਕਾਫੀ ਮਸ਼ਹੂਰ ਹੈ ਕਿ ਉਹ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਕੋਲ ਕਾਫੀ ਮਹਿੰਗੇ ਕੁੱਤੇ ਹਨ ਅਤੇ ਇਨ੍ਹਾਂ ਕੁੱਤਿਆਂ ਦੀ ਸਾਂਭ ਸੰਭਾਲ 'ਤੇ ਬਹੁਤ ਖਰਚ ਆਉਂਦਾ ਹੈ। ਸਲਮਾਨ ਕੋਲ ਸ਼ੁਰੂ 'ਚ 2 ਕੁੱਤੇ ਸਨ। ਇਨ੍ਹਾਂ 'ਚੋਂ ਇਕ ਦਾ ਨਾਂ 'ਮਾਈ ਜਾਨ' ਹੈ ਅਤੇ ਦੂਜੇ ਦਾ ਨਾਂ 'ਮਾਈ ਸਨ' ਸੀ। ਅਫਸੋਸ 2016 ਵਿਚ ਇਨ੍ਹਾਂ 'ਚੋਂ ਇਕ ਕੁੱਤੇ ਦੀ ਮੌਤ ਹੋ ਗਈ।
Image result for bollywood-salman-khan-spends-big-money-on-his-dogs-every-month
ਹੁਣ ਸਲਮਾਨ ਦੇ ਕੁੱਤਿਆਂ ਦੀ ਲਿਸਟ ਕਾਫੀ ਵੱਧ ਗਈ ਹੈ। ਸਲਮਾਨ ਦੇ Labrador, St. Bernard ਅਤੇ Neapolitan Mastiff ਨਸਲ ਦੇ ਕੁੱਤੇ ਹਨ। ਇਨ੍ਹਾਂ 'ਚੋਂ ਇਕ ਦਾ ਨਾਂ 'ਮੋਗਲੀ', ਦੂਜਾ 'ਸੈਂਟ' ਅਤੇ ਤੀਜਾ 'ਮਾਈ ਲਵ' ਹੈ। ਇਨ੍ਹਾਂ 'ਚੋਂ ਇਕ ਦੀ ਕੀਮਤ 20 ਲੱਖ ਰੁਪਏ ਹੈ। ਸਲਮਾਨ ਹਰ ਮਹੀਨੇ ਇਨ੍ਹਾਂ 'ਤੇ ਲਗਪਗ 70 ਹਜ਼ਾਰ ਰੁਪਏ ਖਰਚ ਕਰਦੇ ਹਨ। ਸਲਮਾਨ ਆਪਣੇ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਕੁੱਤਿਆਂ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀਆਂ ਹੈ।
Image result for bollywood-salman-khan-spends-big-money-on-his-dogs-every-month
ਦੱਸਣਯੋਗ ਹੈ ਕਿ 20 ਦਸੰਬਰ ਸਲਮਾਨ ਖਾਨ ਦੀ ਫਿਲਮ 'ਦਬੰਗ-3' ਰਿਲੀਜ਼ ਹੋਣ ਜਾ ਰਹੀ ਹੈ। ਇਸ ਵਾਰ ਫਿਲਮ 'ਚ ਸਲਮਾਨ ਦਾ ਚੁਲਬੁਲ ਪਾਂਡੇ ਦਾ ਕੜਕ ਅੰਦਾਜ਼ ਨਜ਼ਰ ਆਵੇਗਾ। ਦੱਸ ਦਈਏ ਕਿ ਸਾਲ 2010 'ਚ ਆਈ ਫਿਲਮ 'ਦਬੰਗ' ਫ੍ਰੈਂਚਾਈਜ਼ੀ ਦੀ ਤੀਜੀ ਕਿਸ਼ਤ 'ਦਬੰਗ-3' ਵਿਚ ਕਰੋੜਾਂ ਦਿਲਾਂ 'ਤੇ ਰਾਜ ਕਰਨ ਆਏ ਚੁਲਬੁਲ ਪਾਂਡੇ 20 ਦਸੰਬਰ ਨੂੰ ਫਿਰ ਤੋਂ ਧਮਾਲ ਮਚਾਉਣ ਲਈ ਤਿਆਰ ਹੈ। ਇਹ ਫਿਲਮ ਐਂਟਰਟੇਨਮੈਂਟ ਦਾ ਟ੍ਰਿਪਲ ਡੋਜ਼ ਲੈ ਕੇ ਵਾਪਸ ਆਈ ਹੈ।

ਇਸ ਫਿਲਮ 'ਚ ਇਕ ਵਾਰ ਫਿਰ ਤੋਂ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਦੀ ਐਂਟਰੀ ਹੋ ਚੁੱਕੀ ਹੈ। ਇਸ ਫਿਲਮ ਦੇ ਐਕਟਰ ਤੇ ਡਾਇਰੈਕਟਰ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਬਾਲੀਵੁੱਡ 'ਚ ਆਪਣਾ ਡੈਬਿਊ ਕਰ ਰਹੀ ਹੈ। ਫਿਲਮ 'ਚ ਸਈ ਸਲਮਾਨ ਦੇ ਲਵ ਇੰਟਰੈਸਟ ਦੇ ਰੂਪ 'ਚ ਦਿਖਾਈ ਦੇਵੇਗੀ। ਉਸ ਦਾ ਕਿਰਦਾਰ ਚੁਲਬੁਲ ਪਾਂਡੇ ਦੇ ਕਰੈਕਟਰ 'ਚ ਅਹਿਮ ਟਵਿਸਟ ਲਿਆਏਗਾ। ਸਲਮਾਨ, ਸੋਨਾਕਸ਼ੀ ਤੇ ਸਈ ਦੇ ਨਾਲ-ਨਾਲ ਫਿਲਮ 'ਚ ਪ੍ਰਿੰਟੀ ਜ਼ਿੰਟਾ, ਅਰਬਾਜ਼ ਖਾਨ, ਮਾਹੀ ਗਿੱਲ ਤੇ ਟੀਨੂੰ ਆਨੰਦ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਕੰਨੜ ਸੁਪਰਸਟਾਰ ਕਿਚਾ ਸੁਦੀਪ ਫਿਲਮ 'ਚ ਵਿਲੇਨ ਦੇ ਰੂਪ 'ਚ ਦਿਖਾਈ ਦੇਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪ੍ਰਭੂਦੇਵਾ ਨੇ।
Punjabi Bollywood Tadka


Tags: Neapolitan MastiffLabradorSpends Big MoneyDogsEvery MonthSalman KhanSonakshi SinhaSudeepArbaaz KhanNikhil Dwivedi

About The Author

sunita

sunita is content editor at Punjab Kesari