FacebookTwitterg+Mail

ਬਾਲੀਵੁੱਡ ਦੀਆਂ ਇਨ੍ਹਾਂ 5 ਫਿਲਮਾਂ ਨੇ ਇਕ ਮਹੀਨੇ ’ਚ ਕੀਤੀ 700 ਕਰੋੜ ਦੀ ਕਮਾਈ

bollywood sets massive record earns rs 700 crore
30 September, 2019 01:02:31 PM

ਮੁੰਬਈ(ਬਿਊਰੋ)- ਬਾਲੀਵੁੱਡ ਨੇ ਸਿਰਫ ਇਕ ਮਹੀਨੇ ’ਚ 700 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਇਸ ’ਚ ‘ਮਿਸ਼ਨ ਮੰਗਲ’, ‘ਬਾਟਲਾ ਹਾਊਸ’, ‘ਸਾਹੋ’, ‘ਛਿਛੋਰੇ’ ਅਤੇ ‘ਡ੍ਰੀਮ ਗਰਲ’ ਵਰਗੀਆਂ ਫਿਲਮਾਂ ਨੇ ਮਦਦ ਕੀਤੀ ਹੈ। 15 ਅਗਸਤ ਸੁਤੰਤਰਤਾ ਦਿਵਸ ਤੋਂ ਚਾਰ ਸ਼ੁੱਕਰਵਾਰ ਤੱਕ ਪੰਜ ਫਿਲਮਾਂ ਰਿਲੀਜ਼ ਕੀਤੀਆਂ ਗਈਆਂ, ਜੋ ਬਾਕਸ ਆਫਿਸ ‘ਤੇ ਸਫਲ ਰਹੀਆਂ। ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਮੰਗਲ’ ਅਤੇ ਜੌਨ ਅਬ੍ਰਾਹਮ ਦੀ‘ ‘ਬਾਟਲਾ ਹਾਊਸ’ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਈਆਂ। ਅਗਸਤ ਦੇ ਆਖੀਰ ਤੱਕ ਬਾਹੂਬਲੀ ਸਟਾਰ ਪ੍ਰਭਾਸ ਅਭਿਨੀਤ ਫਿਲਮ 'ਸਾਹੋ' ਰਿਲੀਜ਼ ਹੋਈ ਅਤੇ ਫਿਲਮ ਵੀ ਹਿੱਟ ਰਹੀ। ‘ਸਾਹੋ’ ਦੇ ਨਾਲ 'ਛਿਛੋਰੇ' ਵੀ 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇਸ ਨਾਲ ਦੋਵਾਂ ਫਿਲਮਾਂ ਦੇ ਟਕਰਾਅ ਹੋਣ ਦੀ ਉਮੀਦ ਸੀ, ਹਾਲਾਂਕਿ ਬਾਅਦ ਵਿਚ ਅਜਿਹਾ ਨਾ ਹੋਇਆ।
Punjabi Bollywood Tadka
ਸੁਸ਼ਾਂਤ ਸਿੰਘ ਰਾਜਪੂਤ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਛਿਛੋਰੇ' 6 ਸਤੰਬਰ ਨੂੰ ਰਿਲੀਜ਼ ਹੋਈ ਅਤੇ ਆਪਣੇ ਪਹਿਲੇ ਹੀ ਦਿਨ ਇਸ ਫਿਲਮ ਨੇ 7.32 ਕਰੋੜ ਦੀ ਕਮਾਈ ਕੀਤੀ। ਇਸ ਦੇ ਠੀਕ ਇਕ ਹਫਤੇ ਬਾਅਦ 'ਡ੍ਰੀਮ ਗਰਲ', ਰਿਲੀਜ਼ ਹੋਈ। ਇਹ ਫਿਲਮ ਹਾਲ ਹੀ ’ਚ 100 ਕਰੋੜ ਦੇ ਕਲੱਬ ’ਚ ਸ਼ਾਮਲ ਹੋਈ। ਰਿਪੋਰਟ ਮੁਤਾਬਕ,‘ਮਿਸ਼ਨ ਮੰਗਲ’ ਨੇ ਕਰੀਬ 200 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ‘ਬਾਟਲਾ ਹਾਊਸ’ ਦੀ ਕਮਾਈ 100 ਕਰੋੜ ਦੇ ਲੱਗਭਗ ਰਹੀ। ‘ਸਾਹੋ’ ਸਾਊਥ ’ਚ ਚਾਹੇ ਫਲਾਪ ਰਹੀ ਪਰ ਇਸ ਦੇ ਹਿੰਦੀ ਸੰਸਕਰਨ ਨੇ 50 ਕਰੋੜ ਰੁਪਏ ਦੀ ਕਮਾਈ ਕੀਤੀ। ‘ਛਿਛੋਰੇ’ 150 ਕਰੋੜ ਦੇ ਕਲੱਬ ’ਚ ਸ਼ਾਮਲ ਹੋ ਗਈ ਹੈ। ਇੱਧਰ 20 ਸਤੰਬਰ ਨੂੰ ਰਿਲੀਜ਼ ਹੋਈ ਫਿਲਮ ‘ਦਿ ਜੋਯਾ ਫੈਕਟਰ’, ‘ਪਲ ਪਲ ਦਿਲ ਕੇ ਪਾਸ’ ਅਤੇ ‘ਪ੍ਰਾਸਥਾਨਮ’ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਇਹ ਤਿੰਨਾਂ ਫਿਲਮਾਂ ਨੇ ਮਿਲ ਕੇ 20 ਕਰੋੜ ਦੀ ਕਮਾਈ ਕਰਨ ’ਚ ਵੀ ਨਾਕਾਮ ਰਹੀਆਂ।


Tags: Bollywood700 Crore5 Superhit FilmsA MonthMission MangalBatla HouseSaahoChhichhoreDream Girl

About The Author

manju bala

manju bala is content editor at Punjab Kesari