FacebookTwitterg+Mail

ਰਣਵੀਰ ਕਪੂਰ ਤੋਂ ਸ਼ਾਹਰੁਖ ਤੱਕ, ਬਚਪਨ ’ਚ ਅਜਿਹੇ ਦਿਸਦੇ ਸਨ ਬਾਲੀਵੁੱਡ ਸਿਤਾਰੇ

bollywood shah rukh khan to ranbir kapoor bollywood stars photo of childhood
14 November, 2019 04:02:01 PM

ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆਂ ਦਾ ਸਟਾਇਲ, ਕੱਪੜਿਆਂ ਅਤੇ ਫੈਸ਼ਨ ਨੂੰ ਹਰ ਕੋਈ ਫਾਲੋ ਕਰਨਾ ਚਾਹੁੰਦਾ ਹੈ ਪਰ ਇਹ ਸਿਤਾਰੇ ਬਚਪਨ ਵਿਚ ਸਾਡੀ ਹੀ ਤਰ੍ਹਾਂ ਆਮ ਦਿਖਾਈ ਦਿੰਦੇ ਸਨ। ਕਈ ਸਟਾਰਸ ਦੀਆਂ ਬਚਪਨ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਗੁਣ ਦੋਸ਼ ਪਛਾਣਨਾ  ਵੀ ਮੁਸ਼ਕਲ ਹੋਵੇਗਾ। ਅੱਜ ਬਾਲ ਦਿਵਸ ਮੌਕੇ ’ਤੇ ਅਸੀਂ ਤੁਹਾਨੂੰ ਸਲਮਾਨ ਖਾਨ, ਸ਼ਾਹਰੁਖ ਖਾਨ ਤੋਂ ਲੈ ਕੇ ਕੈਟਰੀਨਾ ਕੈਫ ਤੱਕ ਦੀਆਂ ਬਚਪਨ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਦੀ ਤਸਵੀਰ। ਬਚਪਨ ਵਿਚ ਸਲਮਾਨ ਖਾਨ ਅਜਿਹੇ ਦਿਸਦੇ ਸਨ।
Punjabi Bollywood Tadka
ਸ਼ਾਹਰੁਖ ਖਾਨ ਹੁਣ ਚਾਹੇ ਹੀ ਰੁਮਾਂਸ ਦੇ ਕਿੰਗ ਮੰਨੇ ਜਾਂਦੇ ਹੋਣ ਪਰ ਬਚਪਨ ਵਿਚ ਬਹੁਤ ਕਿਊਟ ਸਨ।  ਸ਼ਾਹਰੁਖ ਦਾ ਛੋਟਾ ਬੇਟਾ ਅਬਰਾਮ ਹੂ-ਬ-ਹੂ ਉਨ੍ਹਾਂ ਦੀ ਕਾਪੀ ਲੱਗਦਾ ਹੈ।
Punjabi Bollywood Tadka
ਦੀਪਿਕਾ ਪਾਦੁਕੋਣ ਫਿਲਮ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਅਦਾਕਾਰਾ ਹੈ। ਖੂਬਸੂਰਤ ਅਤੇ ਟੈਲੇਂਟੇਡ ਦੀਪਿਕਾ ਬਚਪਨ ਵਿਚ ਬਹੁਤ ਕਿਊਟ ਸੀ। ਉਨ੍ਹਾਂ ਦੇ ਚਿਹਰੇ ਵਿਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ।
Punjabi Bollywood Tadka
ਆਯੁਸ਼ਮਾਨ ਖੁਰਾਨਾ ਬਾਲੀਵੁੱਡ ਵਿਚ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੰਦੇ ਜਾ ਰਹੇ ਹਨ। ਉਹ ਵੀ ਬਚਪਨ ਵਿਚ ਕਿਊਟ ਸਨ।
Punjabi Bollywood Tadka
ਰਣਬੀਰ ਕਪੂਰ ਫਿਲਮ ਇੰਡਸਟਰੀ ਦੇ ਸਭ ਤੋਂ ਹੈਂਡਸਮ ਹੀਰੋ ਮੰਨੇ ਜਾਂਦੇ ਹਨ । ਉਹ ਬਚਪਨ ਤੋਂ ਹੀ ਸ਼ਰਾਰਤੀ ਅਤੇ ਸਟਾਈਲਿਸ਼ ਰਹੇ ਹਨ। ਰਣਬੀਰ ਦੀ ਇਹ ਤਸਵੀਰ ਉਨ੍ਹਾਂ ਦੇ ਕਿਸੇ ਬਰਥਡੇ ਦੀ ਹੈ।
Punjabi Bollywood Tadka
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਬਚਪਨ ਵਿਚ ਵੀ ਬਹੁਤ ਪਿਆਰੀ ਦਿਖਾਈ ਦਿੰਦੀ ਸੀ। ਖੁੱਲ੍ਹੇ ਵਾਲਾਂ ਵਿਚ ਕੈਟਰੀਨਾ ਬਹੁਤ ਕਿਊਟ ਦਿਖਾਈ ਦੇ ਰਹੀ ਹੈ।
Punjabi Bollywood Tadka


Tags: Childrens DayChildhood PicsBollywood StarsBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari