ਮੁੰਬਈ(ਬਿਊਰੋ)- ਬਾਲੀਵੁੱਡ ਸਿਤਾਰਿਆਂ ਦਾ ਸਟਾਇਲ, ਕੱਪੜਿਆਂ ਅਤੇ ਫੈਸ਼ਨ ਨੂੰ ਹਰ ਕੋਈ ਫਾਲੋ ਕਰਨਾ ਚਾਹੁੰਦਾ ਹੈ ਪਰ ਇਹ ਸਿਤਾਰੇ ਬਚਪਨ ਵਿਚ ਸਾਡੀ ਹੀ ਤਰ੍ਹਾਂ ਆਮ ਦਿਖਾਈ ਦਿੰਦੇ ਸਨ। ਕਈ ਸਟਾਰਸ ਦੀਆਂ ਬਚਪਨ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਗੁਣ ਦੋਸ਼ ਪਛਾਣਨਾ ਵੀ ਮੁਸ਼ਕਲ ਹੋਵੇਗਾ। ਅੱਜ ਬਾਲ ਦਿਵਸ ਮੌਕੇ ’ਤੇ ਅਸੀਂ ਤੁਹਾਨੂੰ ਸਲਮਾਨ ਖਾਨ, ਸ਼ਾਹਰੁਖ ਖਾਨ ਤੋਂ ਲੈ ਕੇ ਕੈਟਰੀਨਾ ਕੈਫ ਤੱਕ ਦੀਆਂ ਬਚਪਨ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਦੀ ਤਸਵੀਰ। ਬਚਪਨ ਵਿਚ ਸਲਮਾਨ ਖਾਨ ਅਜਿਹੇ ਦਿਸਦੇ ਸਨ। ਸ਼ਾਹਰੁਖ ਖਾਨ ਹੁਣ ਚਾਹੇ ਹੀ ਰੁਮਾਂਸ ਦੇ ਕਿੰਗ ਮੰਨੇ ਜਾਂਦੇ ਹੋਣ ਪਰ ਬਚਪਨ ਵਿਚ ਬਹੁਤ ਕਿਊਟ ਸਨ। ਸ਼ਾਹਰੁਖ ਦਾ ਛੋਟਾ ਬੇਟਾ ਅਬਰਾਮ ਹੂ-ਬ-ਹੂ ਉਨ੍ਹਾਂ ਦੀ ਕਾਪੀ ਲੱਗਦਾ ਹੈ। ਦੀਪਿਕਾ ਪਾਦੁਕੋਣ ਫਿਲਮ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਅਦਾਕਾਰਾ ਹੈ। ਖੂਬਸੂਰਤ ਅਤੇ ਟੈਲੇਂਟੇਡ ਦੀਪਿਕਾ ਬਚਪਨ ਵਿਚ ਬਹੁਤ ਕਿਊਟ ਸੀ। ਉਨ੍ਹਾਂ ਦੇ ਚਿਹਰੇ ਵਿਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ। ਆਯੁਸ਼ਮਾਨ ਖੁਰਾਨਾ ਬਾਲੀਵੁੱਡ ਵਿਚ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੰਦੇ ਜਾ ਰਹੇ ਹਨ। ਉਹ ਵੀ ਬਚਪਨ ਵਿਚ ਕਿਊਟ ਸਨ। ਰਣਬੀਰ ਕਪੂਰ ਫਿਲਮ ਇੰਡਸਟਰੀ ਦੇ ਸਭ ਤੋਂ ਹੈਂਡਸਮ ਹੀਰੋ ਮੰਨੇ ਜਾਂਦੇ ਹਨ । ਉਹ ਬਚਪਨ ਤੋਂ ਹੀ ਸ਼ਰਾਰਤੀ ਅਤੇ ਸਟਾਈਲਿਸ਼ ਰਹੇ ਹਨ। ਰਣਬੀਰ ਦੀ ਇਹ ਤਸਵੀਰ ਉਨ੍ਹਾਂ ਦੇ ਕਿਸੇ ਬਰਥਡੇ ਦੀ ਹੈ। ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਬਚਪਨ ਵਿਚ ਵੀ ਬਹੁਤ ਪਿਆਰੀ ਦਿਖਾਈ ਦਿੰਦੀ ਸੀ। ਖੁੱਲ੍ਹੇ ਵਾਲਾਂ ਵਿਚ ਕੈਟਰੀਨਾ ਬਹੁਤ ਕਿਊਟ ਦਿਖਾਈ ਦੇ ਰਹੀ ਹੈ।