FacebookTwitterg+Mail

'ਭੂਮੀ' ਦੀ ਖੁਸ਼ੀ 'ਚ ਸੰਜੇ ਨੇ ਰੱਖੀ ਪਾਰਟੀ, ਇਹ ਸਿਤਾਰੇ ਵੀ ਆਏ ਨਜ਼ਰ (ਦੇਖੇ ਤਸਵੀਰਾਂ)

    5/5
15 May, 2017 11:33:10 AM
ਮੁੰਬਈ— ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਸ਼ਨੀਵਾਰ ਨੂੰ ਆਪਣੇ ਪਾਲੀ ਹਿਲ ਸਥਿਤ ਘਰ 'ਚ ਇਕ ਪਾਰਟੀ ਹੋਸਟ ਕੀਤੀ। ਦੱਸਿਆ ਜਾਂਦਾ ਹੈ ਕਿ ਪਾਰਟੀ ਉਨ੍ਹਾਂ ਨੇ ਆਪਣੀ ਕੰਮਬੈਕ ਫਿਲਮ 'ਭੂਮੀ' ਕਰਕੇ ਕੀਤੀ। ਉਨ੍ਹਾਂ ਦੀ ਇਸ ਪਾਰਟੀ 'ਚ ਸੁਮਨ, ਆਰ ਮਾਧਵਨ ਅਤੇ ਪ੍ਰੋਡਿਊਸਰ ਸੰਦੀਪ ਸਿੰਘ ਸਮੇਤ ਕਈ ਸਿਤਾਰੇ ਨਜ਼ਰ ਆਏ। ਪਾਰਟੀ ਤੋਂ ਬਾਅਦ ਜਦੋਂ ਸੰਜੇ ਦੱਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਕ ਦਿਲਚਸਪੀ ਘਟਨਾ ਘਟੀ। ਦਰਅਸਲ, ਸੰਜੇ ਦੱਤ ਗੱਲਾਂ 'ਚ ਇੰਨੇ ਰੁੱਝ ਗਏ ਕਿ ਵਾਚਮੈਨ ਵਲੋਂ ਦਿੱਤਾ ਗਿਆ ਨਾਰਮਲ ਪਾਣੀ ਪੀ ਗਏ ਅਤੇ ਉਨਾਂ ਨੂੰ ਪਤਾ ਵੀ ਨਹੀਂ ਚੱਲਿਆ।
ਜਦੋਂ ਵਾਚਮੈਨ ਨੇ ਪਹਿਲੀ ਵਾਰ ਪਾਣੀ ਲਿਆ ਕੇ ਦਿੱਤਾ ਤਾਂ ਸੰਜੇ ਦੱਤ ਨੇ ਪੀਤਾ ਅਤੇ ਮੀਡੀਆ ਦੇ ਲੋਕਾਂ ਨੂੰ ਦੇ ਦਿੱਤਾ। ਉਨ੍ਹਾਂ ਨੇ ਇਹ ਨੋਟਿਸ ਨਹੀਂ ਕੀਤਾ ਕਿ ਉਹ ਨਾਰਮਲ ਪਾਣੀ ਹੈ। ਕੁਝ ਦੇਰ ਬਾਅਦ ਸੰਜੇ ਨੇ ਪਾਣੀ ਫਿਰ ਮੰਗਿਆ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਵਾਚਮੈਨ ਨੇ ਉਨ੍ਹਾਂ ਨੂੰ ਨਾਰਮਲ ਪਾਣੀ ਲਿਆ ਕੇ ਦਿੱਤਾ ਹੈ। ਉਸ ਸਮੇਂ ਸੰਜੇ ਨੇ ਵਾਚਮੈਨ ਨੂੰ ਘਰ ਦੇ ਅੰਦਰ ਤੋਂ ਪਾਣੀ ਲਿਆਉਣ ਨੂੰ ਕਿਹਾ।
ਦੱਸਣਾ ਚਾਹੁੰਦੇ ਹਾਂ ਕਿ ਸੰਜੇ ਉਮੰਗ ਕੁਮਾਰ ਦੇ ਡਾਇਰੈਕਸ਼ਨ 'ਚ ਬਣੀ 'ਭੂਮੀ' ਦੀ ਸ਼ੂਟਿੰਗ ਅਪ੍ਰੈਲ 'ਚ ਪੂਰੀ ਹੋ ਚੁੱਕੀ ਹੈ। ਹਾਲਾਂਕਿ, ਇਸ ਦੀ ਰਿਲੀਜ਼ ਡੇਟ ਫਿਲਹਾਲ ਅਨਾਉਂਸ ਨਹੀਂ ਹੋਈ ਹੈ।

Tags: Sanjay DuttPartyBhoomiShootingਸੰਜੇ ਦੱਤਪਾਰਟੀਭੂਮੀਸ਼ੂਟਿੰਗ