ਮੁੰਬਈ (ਬਿਊਰੋ) — ਬਾਲੀਵੁੱਡ 'ਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ, ਜਿਹੜੇ ਆਮ ਲੋਕਾਂ ਵਾਂਗ ਕਈ ਅਜੀਬੋ ਗਰੀਬ ਆਦਤਾਂ ਦੇ ਸ਼ਿਕਾਰ ਹਨ। ਇਸ ਆਰਟੀਕਲ 'ਚ ਤੁਹਾਨੂੰ ਕੁਝ ਫ਼ਿਲਮੀ ਸਿਤਾਰਿਆਂ ਦੀਆਂ ਇਸੇ ਤਰ੍ਹਾਂ ਦੀਆਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਤੋਂ ਇਹ ਸਿਤਾਰੇ ਚਾਹੁੰਦੇ ਹੋਏ ਵੀ ਪਿੱਛਾ ਨਹੀਂ ਛੁਡਾ ਸਕੇ। ਸ਼ਾਹਰੁਖ ਖਾਨ :- ਦੁਨੀਆ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਆਈਸਕਰੀਮ ਖਾਣਾ ਬਹੁਤ ਪਸੰਦ ਹੈ ਪਰ ਸ਼ਾਹਰੁਖ ਖ਼ਾਨ ਅਜਿਹੇ ਅਦਾਕਾਰ ਹਨ, ਜਿਹੜੇ ਆਈਸ ਕਰੀਮ ਖਾਣ ਤੋਂ ਬਹੁਤ ਪਰਹੇਜ਼ ਕਰਦੇ ਹਨ। ਦੁਨੀਆ 'ਚ ਸ਼ਾਹਰੁਖ ਖਾਨ ਹੀ ਅਜਿਹੇ ਸ਼ਖਸ ਹੋਣਗੇ, ਜਿਨ੍ਹਾਂ ਨੂੰ ਆਈਸ ਕਰੀਮ ਤੋਂ ਸਖਤ ਇਤਰਾਜ਼ ਹੈ। ਸ਼ਾਹਰੁਖ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਕੋਈ ਖਾਣਾ ਖਾਂਦੇ ਹੋਏ ਉਨ੍ਹਾਂ ਦੀ ਤਸਵੀਰ ਖਿੱਚੇ। ਸ਼ਾਹਰੁਖ ਨੂੰ ਗੈਜੇਟ ਤੇ ਗੇਮ ਖੇਡਣ ਦਾ ਬਹੁਤ ਸ਼ੌਂਕ ਹੈ। ਰਾਣੀ ਮੁਖਰਜੀ :- ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਾਣੀ ਮੁਖਰਜੀ ਨੂੰ ਸਿਗਰੇਟ ਪੀਣ ਦੀ ਆਦਤ ਹੈ। ਰਾਣੀ ਮੁਖਰਜੀ ਚੇਨ ਸਮੋਕਰ ਹੈ। ਰਾਣੀ ਮੁਖਰਜੀ ਦੀ ਸਵੇਰ ਦੀ ਸ਼ੁਰੂਆਤ ਚਾਹ ਦੀ ਥਾਂ ਤੇ ਸਿਗਰੇਟ ਦੇ ਕੱਸ਼ ਨਾਲ ਹੁੰਦੀ ਹੈ। ਰਾਣੀ ਚਾਹੁੰਦੇ ਹੋਏ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕੀ। ਸੁਸ਼ਮਿਤਾ ਸੇਨ :- ਸੁਸ਼ਮਿਤਾ ਸੇਨ ਦੀਆਂ ਆਦਤਾਂ ਲੋਕਾਂ ਨਾਲੋਂ ਬਹੁਤ ਵੱਖ ਹਨ। ਸੁਸ਼ਮਿਤਾ ਸੇਨ ਨੂੰ ਸੱਪਾਂ ਨਾਲ ਬਹੁਤ ਪਿਆਰ ਹੈ। ਖ਼ਬਰਾਂ ਮੁਤਾਬਿਕ ਉਨ੍ਹਾਂ ਨੇ ਘਰ 'ਚ ਅਜਗਰ ਪਾਲਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੂਰਜ ਦੀ ਰੋਸ਼ਨੀ 'ਚ ਨਹਾਉਣਾ ਬਹੁਤ ਪਸੰਦ ਹੈ। ਇਸ ਲਈ ਉਨ੍ਹਾਂ ਨੇ ਛੱਤ 'ਤੇ ਖ਼ਾਸ ਬਾਥਰੂਮ ਬਣਾਇਆ ਹੋਇਆ ਹੈ। ਸ਼ਾਹਿਦ ਕਪੂਰ :- ਸ਼ਾਹਿਦ ਨੂੰ ਕੌਫੀ ਪੀਣ ਦੀ ਆਦਤ ਹੈ। ਉਹ ਦੁਨੀਆ ਭਰ 'ਚ ਮਿਲਣ ਵਾਲੀ ਹਰ ਕੌਫੀ ਦਾ ਸਵਾਦ ਚੱਖ ਚੁੱਕੇ ਹਨ। ਸ਼ਾਹਿਦ ਦਿਨ 'ਚ 10 ਕੱਪ ਕੌਫੀ ਪੀ ਲੈਂਦੇ ਹਨ। ਕਰੀਨਾ ਕਪੂਰ ਖਾਨ :- ਕਰੀਨਾ ਨੂੰ ਆਪਣੇ ਨਹੁੰ ਚਬਾਉਣ ਦੀ ਆਦਤ ਹੈ। ਉਨ੍ਹਾਂ ਨੂੰ ਆਪਣੇ ਨਹੁੰਆਂ ਤੇ ਨੇਲ-ਪਾਲਿਸ਼ ਲਗਾਉਣਾ ਬਹੁਤ ਪਸੰਦ ਹੈ ਪਰ ਉਹ ਵਿਹਲੇ ਸਮੇਂ 'ਚ ਬੈਠੀ ਆਪਣੇ ਹੀ ਨਹੁੰਆਂ ਨੂੰ ਚਬਾ ਦਿੰਦੀ ਹੈ। ਸੰਨੀ ਲਿਓਨ :- ਸੰਨੀ ਲਿਓਨੀ ਨੂੰ ਆਪਣੇ ਪੈਰ ਵਾਰ-ਵਾਰ ਧੋਣ ਦੀ ਆਦਤ ਹੈ। ਸੰਨੀ ਸ਼ੂਟਿੰਗ 'ਤੇ ਹੋਵੇ ਜਾਂ ਘਰ ਹਰ 15 ਮਿੰਟ ਬਾਅਦ ਆਪਣੇ ਪੈਰ ਧੋਂਦੀ ਹੈ। ਵਿਦਿਆ ਬਾਲਨ :- ਵਿਦਿਆ ਬਾਲਨ ਨੂੰ ਆਪਣੇ ਕੋਲ ਫੋਨ ਰੱਖਣਾ ਪਸੰਦ ਨਹੀਂ। ਵਿਦਿਆ ਮੋਬਾਈਲ ਫੋਨ ਨੂੰ ਸਭ ਤੋਂ ਵੱਡੀ ਸਜ਼ਾ ਮੰਨਦੀ ਹੈ।