FacebookTwitterg+Mail

ਇਨ੍ਹਾਂ ਸਿਤਾਰਿਆਂ ਨੇ ਘਟੀਆ ਹਰਕਤਾਂ ਨਾਲ ਲਾਹੀ ਸ਼ਰਮ, ਫਿਰ ਜੋ ਹੋਇਆ ਉਹ ਤੁਸੀਂ ਖੁਦ ਜਾਣ ਲਵੋ (ਦੇਖੋ ਤਸਵੀਰਾਂ)

    2/13
27 August, 2015 04:05:06 PM
ਕਈ ਵਾਰ ਬਾਲੀਵੁੱਡ ਸਿਤਾਰੇ ਅਸਲ ਜ਼ਿੰਦਗੀ 'ਚ ਕੁਝ ਸ਼ਰਮਨਾਕ ਹਰਕਤਾਂ ਕਰਦੇ ਕੈਮਰੇ ਵਿਚ ਕੈਦ ਹੋ ਜਾਂਦੇ ਹਨ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਹੀ ਕਹਿੰਦਾ ਹੈ ਕਿ ਹੁਣ ਤਾਂ ਬਸ ਕਰ ਦਿਓ। ਖੈਰ ਇਨ੍ਹਾਂ ਦੀ ਬਸ ਕਦੋਂ ਹੁੰਦੀ ਹੈ, ਇਹ ਤਾਂ ਅਸੀਂ ਨਹੀਂ ਜਾਣਦੇ ਪਰ ਤੁਹਾਨੂੰ ਕੁਝ ਸ਼ਰਮਸਾਰ ਕਰ ਦੇਣ ਵਾਲੀਆਂ ਇਨ੍ਹਾਂ ਦੀਆਂ ਹਰਕਤਾਂ ਜ਼ਰੂਰ ਦਿਖਾ ਸਕਦੇ ਹਾਂ-
ਕੈਟਰੀਨਾ ਕੈਫ/ਸਿਧਾਰਥ ਮਾਲਿਆ
ਆਈ. ਪੀ. ਐੱਲ. ਦੌਰਾਨ ਵਿਜੇ ਮਾਲਿਆ ਦੇ ਬੇਟੇ ਨਾਲ ਗਲੇ ਮਿਲਦੀ ਕੈਟ ਨੂੰ ਅੰਦਾਜ਼ਾ ਨਹੀਂ ਹੋਵੇਗਾ ਕਿ ਸਿਧਾਰਥ ਕੁਝ ਅਜਿਹੀ ਬੇਹਯਾਈ ਕਰ ਸਕਦੇ ਹਨ, ਜੋ ਉਸ ਨੂੰ ਇਸ ਤਰ੍ਹਾਂ ਸ਼ਰਮਿੰਦਾ ਕਰ ਦੇਵੇਗੀ। ਆਪਣਾ ਨਹੀਂ ਤਾਂ ਘੱਟੋ-ਘੱਟ ਲੋਕਾਂ ਦਾ ਤਾਂ ਧਿਆਨ ਰੱਖੋ ਤੁਸੀਂ।
ਅਕਸ਼ੇ ਕੁਮਾਰ/ਟਵਿੰਕਲ ਖੰਨਾ
ਰੈਂਪ 'ਤੇ ਅਕਸ਼ੇ ਕੁਮਾਰ ਨੂੰ ਆਪਣੀ ਹੀ ਪਤਨੀ ਨਾਲ ਸ਼ਰੇਆਮ ਆਪਣੀ ਪੈਂਟ ਦੀ ਜ਼ਿਪ ਖੁਲਵਾਉਂਦਿਆਂ ਜ਼ਰਾ ਵੀ ਸ਼ਰਮ ਨਹੀਂ ਆਈ।
ਰਿਚਰਡ ਗੇਰ/ਸ਼ਿਲਪਾ ਸ਼ੈੱਟੀ
ਰਿਚਰਡ ਗੇਰ ਨੇ ਸਟੇਜ 'ਤੇ ਸ਼ਰੇਆਮ ਸ਼ਿਲਪਾ ਸ਼ੈੱਟੀ ਨੂੰ ਜ਼ਬਰਦਸਤ ਕਿੱਸ ਕੀਤੀ ਸੀ। ਇਹ ਸਭ ਦੇਖ ਦਰਸ਼ਕ ਵੀ ਸ਼ਰਮਸਾਰ ਹੋ ਗਏ।
ਮੀਕਾ ਸਿੰਘ/ਰਾਖੀ ਸਾਵੰਤ
ਇਕ ਸਮਾਰੋਹ 'ਚ ਮੀਕਾ ਨੇ ਰਾਖੀ ਸਾਵੰਤ ਨੂੰ ਜ਼ਬਰਦਸਤੀ ਕਿੱਸ ਕਰ ਦਿੱਤੀ ਸੀ। ਮੀਕਾ ਨੂੰ ਅਜਿਹਾ ਕਰਦਿਆਂ ਜ਼ਰਾ ਵੀ ਸ਼ਰਮ ਨਹੀਂ ਆਈ। ਬਾਅਦ 'ਚ ਰਾਖੀ ਤੇ ਮੀਕੇ ਦੋਵਾਂ ਨੇ ਇਸ ਕਿੱਸ ਸੀਨ ਨੂੰ ਰੱਜ ਨੇ ਚਰਚਾ ਵਿਚ ਲਿਆਂਦਾ।
ਕੈਟਰੀਨਾ ਕੈਫ/ਰਾਣੀ ਮੁਖਰਜੀ
ਕੈਟਰੀਨਾ ਜਦੋਂ ਰਾਣੀ ਨਾਲ ਮਿਲੀ ਤਾਂ ਕਿੱਸ ਕਰਨ ਨੂੰ ਇੰਨੀ ਉਤਾਵਲੀ ਹੋ ਗਈ ਕਿ ਉਹ ਇਹ ਭੁੱਲ ਘਈ ਕਿ ਉਹ ਸੜਕ 'ਤੇ ਖੜ੍ਹੀਆਂ ਹਨ।
ਅਮਿਤਾਭ ਬੱਚਨ/ਜਯਾ ਬੱਚਨ
ਸੁਪਰਸਟਾਰ ਮੰਨੇ ਜਾਣ ਵਾਲੇ ਅਮਿਤਾਭ ਵੀ ਭੁੱਲ ਬੈਠੇ ਕਿ ਉਹ ਇਕ ਸਮਾਰੋਹ 'ਚ ਬੈਠੇ ਹਨ। ਪਤਨੀ ਜਯਾ ਨੂੰ ਤਾਂ ਸੋਚਣਾ ਚਾਹੀਦਾ ਸੀ। ਉਂਝ ਅਮਿਤਾਭ ਕੋਲੋਂ ਅਜਿਹੀ ਉਮੀਦ ਲੋਕ ਨਹੀਂ ਰੱਖਦੇ ਹਨ।
ਸਲਮਾਨ ਖਾਨ/ਆਮਿਰ ਖਾਨ
ਸਲਮਾਨ 'ਸੁਸੂ' ਕਰਨ ਗਏ ਤਾਂ ਆਮਿਰ ਨੇ ਵੀ ਉਂਝ ਹੀ ਐਕਟਿੰਗ ਕਰਦਿਆਂ ਫੋਟੋ ਖਿੱਚਵਾਈ। ਇੰਨਾ ਹੀ ਨਹੀਂ, ਇਹ ਮੀਡੀਆ 'ਚ ਵੀ ਆ ਗਈ।
ਸ਼ਾਹਰੁਖ ਖਾਨ
ਬਾਦਸ਼ਾਹ ਮੰਨੇ ਜਾਣ ਵਾਲੇ ਸ਼ਾਹਰੁਖ ਨੂੰ ਵਾਨਖੇੜੇ ਸਟੇਡੀਅਮ 'ਚ ਇਕ ਸੁਰੱਖਿਆ ਕਰਮੀ ਨਾਲ ਉਲਝਦੇ ਤੇ ਗਾਲ੍ਹਾਂ ਕੱਢਦਿਆਂ ਬਿਲਕੁਲ ਸ਼ਰਮ ਮਹਿਸੂਸ ਨਹੀਂ ਹੋਈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਸ਼ਰਮਨਾਕ ਹਰਕਤਾਂ Embarrassing Moments ਬਾਲੀਵੁੱਡ ਸਿਤਾਰੇ Bollywood Celebrities