ਮੁੰਬਈ— ਬੀਤੇਂ ਦਿਨ ਮੁੰਬਈ 'ਚ ਕਿਰਨ ਕੁਮਾਰ ਨੇ ਆਪਣੇ 'ਚਾਰਲੀ-2' 'ਚ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਪਾਰਟੀ 'ਚ ਬਾਲੀਵੁੱਡ ਦੇ ਕਈ ਨਾਮੀ ਮਸ਼ਹੂਰ ਕਲਾਕਾਰਾਂ ਸ਼ਾਮਲ ਹੋਏ, ਇਨ੍ਹਾਂ 'ਚ 'ਦਬੰਗ' ਸਟਾਰ ਸਲਮਾਨ ਖ਼ਾਨ ਤੋਂ ਲੈ ਕੇ ਉਨ੍ਹਾਂ ਦੇ ਪਾਪਾ ਸਲੀਮ ਖ਼ਾਨ ਮਾਂ ਹੈਲਨ ਨਾਲ ਸਪਾਟ ਹੁੰਦੇ ਦੇਖਿਆ ਗਿਆ। ਆਪਣੇ ਸਮੇ ਦੀ ਖੂਬਸੂਰਤ ਅਦਾਕਾਰਾ ਅਰੁਣਾ ਇਰਾਨੀ ਵੀ ਇਸ ਮੌਕੇ 'ਤੇ ਪਹੁੰਚੀ। ਇਸ ਦੌਰਾਨ ਹੈਲਨ ਅਤੇ ਅਰੁਣਾ ਇਰਾਨੀ ਦੀ ਆਪਸੀ ਖਾਸ ਕੈਮਿਸਟਰੀ ਦੇਖਣ ਨੂੰ ਮਿਲੀ। ਇਨ੍ਹਾਂ ਮੌਕੇ 'ਤੇ ਖਾਸ ਅੰਦਾਜ਼ 'ਚ ਅਦਾਕਾਰ ਰੰਜੀਤ ਬੇਦੀ ਆਪਣੀ ਪਤਨੀ ਅਲੋਕਾ ਬੇਦੀ ਅਤੇ ਬੇਟੀ ਦਿਵਯੰਕਾ ਬੇਦੀ ਨਾਲ ਦਿਖਾਈ ਦਿੱਤੇ। ਸਮਾਰੋਹ 'ਚ ਹੋਰ ਵੀ ਸਿਤਾਰੇ ਤੇਜ ਸਪਰੂ, ਮੌਲੀ ਬੰਗਾਲੀ, ਕਵਿਤਾ ਕੌਸ਼ਿਕ ਵਰਗੇ ਕਈਆਂ ਨੇ ਸ਼ਿਰਕਤ ਕੀਤੀ।